ਮਹਾਰਾਸ਼ਟਰ— ਪ੍ਰਦੇਸ਼ ਦੇ ਅਹਿਮਦਨਗਰ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਥੇ ਧੀ ਦੇ ਵਿਆਹ ਤੋਂ ਨਾਖੁਸ਼ ਪਿਤਾ ਨੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਿਤਾ, ਧੀ ਦੇ ਵਿਆਹ ਤੋਂ ਖੁਸ਼ ਨਹੀਂ ਸੀ ਤੇ ਇਕ ਦਿਨ ਜਿਵੇਂ ਹੀ ਨਿਘੋਜ ਪਿੰਡ ਕੁੜੀ ਆਪਣੇ ਪਤੀ ਨਾਲ ਘਰ ਆਈ ਤਾਂ ਪਿਤਾ ਨੇ ਦੋਵਾਂ ਨੂੰ ਇਕ ਕਮਰੇ 'ਚ ਬੰਦ ਕਰ ਅੱਗ ਲਗਾ ਦਿੱਤੀ। ਇਸ ਘਟਨਾ ਨੂੰ ਅੰਜਾਮ ਦੇਣ 'ਚ ਲਡ਼ਕੀ ਦੇ ਪਿਤਾ ਦੇ ਨਾਲ 2 ਹੋਰ ਲੋਕ ਮੌਜੂਦ ਸਨ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਐਮ, ਕਲਵਾਨੀਆ ਏ.ਐੱਸ.ਪੀ ਨੇ ਦੱਸਿਆ ਕਿ ਇਸ ਘਟਨਾ 'ਚ 19 ਸਾਲਾ ਲੜਕੀ ਦੀ ਮੌਤ ਹੋ ਗਈ ਹੈ, ਜਦਕਿ ਲੜਕੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਿਤੇ ਤੁਹਾਡਾ ਏ.ਸੀ. ਹੋ ਜਾਵੇ ਨਾ ਬਲਾਸਟ, ਪੜ੍ਹੋ ਇਹ ਖਬਰ
NEXT STORY