ਸੰਭਲ- ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਚੰਦੌਸੀ ਸ਼ਹਿਰ ਵਿਚ ਭਗਵਾਨ ਰਾਮ ਦੀ 51 ਫੁੱਟ ਉੱਚੀ ਮੂਰਤੀ ਦਾ ਨਿਰਮਾਣ ਕੰਮ ਲੱਗਭਗ ਪੂਰਾ ਹੋਣ ਵਾਲਾ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਫਰਵਰੀ ਵਿਚ ਇਸ ਮੂਰਤੀ ਦਾ ਉਦਘਾਟਨ ਕਰ ਸਕਦੇ ਹਨ। ਰਾਮ ਬਾਗ ਧਾਮ ਦੇ ਰਾਮਲੀਲਾ ਮੈਦਾਨ ਵਿਚ ਬਣਾਈ ਜਾ ਰਹੀ ਇਸ ਮੂਰਤੀ ਵਿਚ ਭਗਵਾਨ ਰਾਮ ਇਕ ਹੱਥ ਵਿਚ ਧਨੁਸ਼ ਫੜੇ ਹੋਏ ਅਤੇ ਦੂਜੇ ਹੱਥ ਨਾਲ ਆਸ਼ੀਰਵਾਦ ਦਿੰਦੇ ਹੋਏ ਵਿਖਾਈ ਦੇਣਗੇ। ਰਾਮ ਬਾਗ ਧਾਮ ਦੀ ਟਰੱਸਟ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਕਿ ਭਗਵਾਨ ਰਾਮ ਦੀ 51 ਫੁੱਟ ਉੱਚੀ ਮੂਰਤੀ ਦਾ ਨਿਰਮਾਣ 31 ਮਈ 2023 ਤੋਂ ਰੋਜ਼ਾਨਾ ਚੱਲ ਰਿਹਾ ਹੈ। ਮੂਰਤੀ ਹੁਣ ਲੱਗਭਗ ਪੂਰੀ ਹੋ ਚੁੱਕੀ ਹੈ, ਸਿਰਫ਼ ਪੇਂਟਿੰਗ ਦਾ ਕੰਮ ਬਾਕੀ ਹੈ।
ਫਰਵਰੀ 2025 ਤੱਕ ਇਸ ਦੇ ਪੂਰੀ ਤਰ੍ਹਾਂ ਤਿਆਰ ਹੋਣ ਦੀ ਉਮੀਦ ਹੈ। ਰਾਮ ਬਾਗ ਧਾਮ ਟਰੱਸਟ ਦੇ ਸਕੱਤਰ ਅਮਿਤ ਕੁਮਾਰ ਕੇ. ਐਸ. ਨੇ ਇਸ ਮੂਰਤੀ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਭਗਵਾਨ ਰਾਮ ਦੀ ਇਹ ਵਿਸ਼ਾਲ ਮੂਰਤੀ ਦੇਸ਼ ਵਿਚ ਆਪਣੀ ਕਿਸਮ ਦੀ ਸਭ ਤੋਂ ਉੱਚੀ ਮੂਰਤੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਮੂਰਤੀ ਵਿਲੱਖਣ ਹੈ ਕਿਉਂਕਿ ਭਗਵਾਨ ਰਾਮ ਦੀ ਨਿਗਾਹ ਹੇਠਾਂ ਵੱਲ ਹੈ, ਜੋ ਨਿਮਰਤਾ ਦਾ ਪ੍ਰਤੀਕ ਹੈ। ਉਹ ਇਕ ਹੱਥ ਵਿਚ ਧਨੁਸ਼ ਫੜੀ ਹੋਈ ਹੈ ਅਤੇ ਦੂਜੇ ਹੱਥ ਨਾਲ ਆਸ਼ੀਰਵਾਦ ਦੇ ਰਹੇ ਹਨ। ਮੂਰਤੀ ਦੇ ਆਲੇ-ਦੁਆਲੇ ਅਸ਼ੋਕ ਵਾਟਿਕਾ ਹੈ, ਨਾਲ ਹੀ ਹਨੂੰਮਾਨ ਅਤੇ ਗਰੁੜ ਦੀਆਂ ਮੂਰਤੀਆਂ ਹਨ। ਅਸੀਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪੱਤਰ ਲਿਖ ਕੇ ਮੂਰਤੀ ਦਾ ਉਦਘਾਟਨ ਕਰਨ ਦੀ ਬੇਨਤੀ ਕੀਤੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਮਾਗਮ ਜਲਦੀ ਹੀ ਹੋਵੇਗਾ।
ਰਾਮ ਬਾਗ ਧਾਮ 'ਤੇ ਰਾਮਲੀਲਾ ਪ੍ਰੀਸ਼ਦ ਦੇ ਉਪ ਪ੍ਰਧਾਨ ਅਮਿਤ ਕੁਮਾਰ ਅੱਪੂ ਨੇ ਕਿਹਾ ਕਿ ਜਦੋਂ ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋਇਆ, ਤਾਂ ਅਸੀਂ ਚੰਦੌਸੀ ਦੇ ਰਾਮ ਬਾਗ ਧਾਮ 'ਚ ਭਗਵਾਨ ਰਾਮ ਦੀ ਸਭ ਤੋਂ ਉੱਚੀ ਮੂਰਤੀ ਲਗਾਉਣ ਬਾਰੇ ਸੋਚਿਆ ਸੀ। ਇਸ ਦੇ ਨਿਰਮਾਣ 'ਤੇ 25 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਮੂਰਤੀ ਦੇ ਚਾਰੇ ਪਾਸੇ ਪਰਿਕਰਮਾ ਦਾ ਰਸਤਾ ਬਣਾਇਆ ਗਿਆ ਹੈ, ਤਾਂ ਜੋ ਸ਼ਰਧਾਲੂ ਭਗਵਾਨ ਰਾਮ ਦੀ ਪਰਿਕਰਮਾ ਕਰ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕਣ।
Fact Check: 6 ਭਰਾਵਾਂ ਨੇ ਆਪਣੀਆਂ ਹੀ ਭੈਣਾਂ ਨਾਲ ਕਰਵਾ ਲਿਆ ਵਿਆਹ, ਸੱਚਾਈ ਜਾਣ ਉੱਡਣਗੇ ਹੋਸ਼
NEXT STORY