ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪੁਲਸ ਨੇ ਇਸ ਸਾਲ ਹੁਣ ਤੱਕ 58 ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਸ਼ਾਮਲ ਹੋਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਜ਼ਿਲ੍ਹੇ ਤੋਂ ਜਨਵਰੀ ਅਤੇ ਫਰਵਰੀ ਦੌਰਾਨ ਕਾਲਾਬਾਜ਼ਾਰੀ 'ਚ ਤਿੰਨ ਕਰੋੜ ਰੁਪਏ ਤੋਂ ਵੱਧ ਮੁੱਲ ਦਾ ਨਸ਼ੀਲਾ ਪਦਾਰਥ ਵੀ ਜ਼ਬਤ ਕੀਤਾ ਹੈ। ਪੁਲਸ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਬਾਰਾਮੂਲਾ ਜ਼ਿਲ੍ਹੇ 'ਚ ਇਸ ਸਾਲ ਡਰੱਗ ਪੇਡਲਰਜ਼ ਖ਼ਿਲਾਫ਼ 40 ਮਾਮਲੇ ਦਰਜ ਕੀਤੇ ਗਏ ਹਨ।
ਪੁਲਸ ਨੇ ਕਿਹਾ ਕਿ ਜ਼ਿਲ੍ਹੇ ਤੋਂ 3.14 ਗ੍ਰਾਮ ਬ੍ਰਾਊਨ ਸ਼ੂਗਰ, 152 ਗ੍ਰਾਮ ਹੈਰੋਇਨ, 4.5 ਕਿਲੋ ਤੋਂ ਵੱਧ ਚਰਸ, 58.20 ਕਿਲੋ ਅਫੀਮ ਸਮੇਤ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਪਹਿਲੇ 2 ਮਹੀਨਿਆਂ 'ਚ ਡਰੱਗ ਪੇਡਲਰਜ਼ ਵਲੋਂ ਇਸਤੇਮਾਲ ਕੀਤੇ ਗਏ 9 ਵਾਨ ਵੀ ਜ਼ਬਤ ਕੀਤੇ ਗਏ ਸਨ। ਜੰਮੂ ਕਸ਼ਮੀਰ ਪੁਲਸ ਲਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਇਕ ਵੱਡੀ ਚੁਣੌਤੀ ਬਣ ਗਈ ਹੈ, ਜਿਸ ਨੇ ਘਾਟੀ 'ਚ ਤਸਕਰਾਂ ਖ਼ਿਲਾਫ਼ ਇਕ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਕ-ਦੂਜੇ ਨੂੰ ਸਮਝਣ ਲੱਗੇ ਸੁਪਰੀਮ ਕੋਰਟ ਤੇ ਮੋਦੀ ਸਰਕਾਰ, ਹੁਣ ਸਭ ਠੀਕ-ਠਾਕ ਹੈ
NEXT STORY