ਨੈਸ਼ਨਲ ਡੈਸਕ— ਬੈਂਗਲੁਰੂ 'ਚ ਐਤਵਾਰ ਨੂੰ ਸੈਨਾ ਦੇ ਬਹਾਦੁਰ ਜਵਾਨਾਂ ਨੇ ਮੋਟਰਸਾਈਕਲ 'ਤੇ ਇਕ ਇਤਿਹਾਸਕ ਕਾਰਨਾਮਾ ਦਿਖਾਉਂਦੇ ਹੋਏ ਵਿਸ਼ਵ ਰਿਕਾਰਡ ਬਣਾਇਆ ਹੈ। ਯੇਲਾਹੰਕਾ ਏਅਰ ਬੇਸ 'ਚ 58 ਲੋਕਾਂ ਦੀ ਇਸ ਟੀਮ ਨੇ ਇੱਕਠੇ 500 ਸੀਸੀ ਦੀ ਮੋਟਰਸਾਈਕਲ 'ਤੇ 1200 ਮੀਟਰ ਤੱਕ ਸਫਰ ਕਰਕੇ ਇਸ ਰਿਕਾਰਡ ਨੂੰ ਆਪਣੇ ਨਾਮ ਕੀਤਾ। ਇਸ ਤੋਂ ਪਹਿਲੇ ਵੀ ਭਾਰਤੀ ਸੈਨਾ ਦੇ ਜਵਾਨਾਂ ਦਾ ਇਹ ਦਲ ਕਈ ਰਿਕਾਰਡ ਬਣਾ ਚੁੱਕਿਆ ਹੈ।
ਰੱਖਿਆ ਮੰਤਰਾਲੇ ਮੁਤਾਬਕ ਟਾਰਨੇਡੋਜ਼ ਨਾਮ ਦੀ ਸੈਨਾ ਦੇ 58 ਜਵਾਨਾਂ ਦੀ ਟੀਮ ਨੇ ਬਾਈਕ 'ਤੇ ਕਰਤੱਵ ਦਿਖਾਏ। ਤਿਰੰਗਾ ਪਰਿਧਾਨ ਪਹਿਣ ਇਸ ਟੀਮ ਦੇ ਡਰਾਈਵਰ ਸੂਬੇਦਾਰ ਰਾਮਪਾਲ ਯਾਦਵ ਸਨ, ਜਿਨ੍ਹਾ ਨੇ ਸੰਤੁਲਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੋ ਪਹੀਆ ਵਾਹਨ ਦੇ ਦਲ ਦੇ ਲੀਡਰ ਮੇਜ਼ਰ ਬਨੀ ਸ਼ਰਮਾ ਰਹੇ। ਇਸ ਸਟੰਟ ਨੂੰ ਕਰਨ ਲਈ 58 ਜਵਾਨਾਂ ਦੀ ਟੀਮ ਲੰਬੇ ਸਮੇਂ ਤੋਂ ਤਿਆਰ ਕਰ ਰਹੀ ਸੀ। ਇਸ ਐਕਟ ਲਈ ਜਵਾਨ ਬਹੁਤ ਦਿਨਾਂ ਤੋਂ ਸਿਰਫ ਬਿਸਕੁੱਟ ਖਾ ਰਹੇ ਸੀ ਅਤੇ 100 ਮਿਲੀ ਯਾਨੀ ਪਾਣੀ ਪੀ ਰਹੇ ਸਨ ਤਾਂ ਜੋ ਵਜ਼ਨ ਬਾਈਕ ਮੁਤਾਬਕ ਸੰਤੁਲਿਤ ਰੱਖਿਆ ਜਾ ਸਕੇ।
ਟੋਰਨਾਡੋਜ਼ ਮੋਟਰਸਾਈਕਲ ਡਿਸਪਲੇਅ ਟੀਮ ਦੇ ਮੈਂਬਰ ਨੇ ਇਸ ਤੋਂ ਪਹਿਲੇ ਦੋ ਵਾਰ ਕੋਸ਼ਿਸ਼ ਕੀਤੀ ਸੀ ਪਰ ਅਸਫਲ ਰਹੇ। ਤੀਜੀ ਵਾਰ ਇਸ ਟੀਮ ਨੇ ਜ਼ੋਰਦਾਰ ਸਫਲਤਾ ਹਾਸਲ ਕਰਦੇ ਹੋਏ ਵਿਸ਼ਵ ਰਿਕਾਰਡ ਕਾਇਮ ਕੀਤਾ। ਬੀਤੇ ਤਿੰਨ ਦਹਾਕਿਆਂ 'ਚ ਦੁਨੀਆਂ ਭਰ 'ਚ 1,000 ਸ਼ੋਅ ਕਰ ਚੁੱਕੀ ਹੈ, ਇਸ ਟੀਮ ਦੇ ਨਾਮ 20 ਵਰਲਡ ਅਤੇ ਨੈਸ਼ਨਲ ਰਿਕਾਰਡ ਹਨ। ਇਸ ਤੋਂ ਪਹਿਲੇ ਇਸ ਟੀਮ ਨੇ ਇਕ ਬਾਈਕ 'ਤੇ 56 ਸੈਨਿਕਾਂ ਦੇ ਸਵਾਰ ਹੋਣ ਦਾ ਰਿਕਾਰਡ ਬਣਾਇਆ ਸੀ।
ਹਰਿਆਣੇ ਦੇ ਹੀਰੇ ਨੇ ਫਿਰ ਚਮਕਾਇਆ ਆਪਣੇ ਸੂਬੇ ਦਾ ਨਾਮ, ਹਾਕੀ ਚੈਂਪਿਅਨਸ਼ਿਪ 'ਚ ਜਿੱਤਿਆ ਗੋਲਡ
NEXT STORY