ਕਾਠਮੰਡੂ— ਭਾਰਤੀ ਪਰਬਤਾਰੋਹੀ ਪਦਮਸ੍ਰੀ ਲਵ ਰਾਜ ਸਿੰਘ ਧਰਮਾਸ਼ਕਤੂ ਦਾ ਨੇਪਾਲ ਵਿੱਚ ਇਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਧਰਮਾਸ਼ਕਤੂ ਅਜਿਹੇ ਪਹਿਲੇ ਭਾਰਤੀ ਪਰਬਤਾਰੋਹੀ ਹਨ, ਜਿਨ੍ਹਾਂ ਨੇ ਮਾਊਂਟ ਐਵਰੈਸਟ ਚੋਟੀ ਨੂੰ ਛੇ ਵਾਰ ਸਰ ਕੀਤਾ ਹੈ ਅਤੇ ਇਹ ਰਿਕਾਰਡ ਹੈ।

ਨੇਪਾਲ ਦੀ '!ਅਡਵੈਂਚਰ ਸਪੋਰਟਸ ਟੂਰਿਜ਼ਮ ਸੁਸਾਇਟੀ' ਵੱਲੋਂ ਇਹ ਸਨਮਾਨ ਸਮਾਗਮ ਦੇਸ਼ ਦੇ ਮਹਾਨਗਰ ਲਲਿਤਪੁਰ ਵਿਖੇ ਕਰਵਾਇਆ ਗਿਆ। ਸਮਾਗਮ ਵਿੱਚ ਸ੍ਰੀ ਧਰਮਾਸ਼ਕਤੂ ਨੂੰ ਉੱਤਰੀ ਭਾਰਤ ਵਿੱਚ ਨੇਪਾਲ ਦਾ ਟੂਰਿਜ਼ਮ ਅੰਬੈਸਡਰ ਵੀ ਨਿਯੁਕਤ ਕੀਤਾ ਗਿਆ।
ਨੇਪਾਲ ਦੇ ਸੈਰ ਸਪਾਟਾ ਵਿਭਾਗ ਮੁਤਾਬਕ ਬੀ.ਐਸ.ਐਫ਼ ਵਿੱਚ ਸੇਵਾ ਨਿਭਾ ਰਹੇ ਸ੍ਰੀ ਧਰਮਾਸ਼ਕਤੂ ਨੇ ਬੀਤੀ 27 ਮਈ ਨੂੰ ਛੇਵੀਂ ਵਾਰ 8848 ਮੀਟਰ ਉੱਚੀ ਇਸ ਚੋਟੀ ਨੂੰ ਸਰ ਕੀਤਾ, ਜਿਸ ਨੂੰ ਸਥਾਨਕ ਤੌਰ 'ਤੇ 'ਸਾਗਰਮਾਤਾ' ਕਿਹਾ ਜਾਂਦਾ ਹੈ। ਉਨ੍ਹਾਂ ਨੇ ਪਹਿਲੀ ਵਾਰ 1998 ਵਿੱਚ ਇਸ ਸਫਲਤਾ ਨੂੰ ਛੂਹਿਆ ਸੀ।

ਦੱਖਣੀ ਅਫਰੀਕਾ 'ਚ ਗਾਂਧੀ ਜੀ ਦੀ ਪੋਤੀ ਈਲਾ ਗਾਂਧੀ ਨੂੰ ਦਿੱਤਾ ਗਿਆ ਸਨਮਾਨ
NEXT STORY