ਗੁਹਾਟੀ (ਏਜੰਸੀ)- ਆਸਾਮ ਸਰਕਾਰ ਨੇ ਕਿਹਾ ਹੈ ਕਿ ਗੁਆਂਢੀ ਬੰਗਲਾਦੇਸ਼ ਦੇ ਸਰਹੱਦੀ ਗਾਰਡਾਂ ਦੇ ਇਤਰਾਜ਼ਾਂ ਕਾਰਨ ਬੰਗਲਾਦੇਸ਼ ਨਾਲ ਲੱਗਦੀ ਸੂਬੇ ਦੀ 4.35 ਕਿਲੋਮੀਟਰ ਲੰਬੀ ਸਰਹੱਦ ’ਤੇ ਕੰਡਿਆਲੀ ਵਾੜ ਨਹੀਂ ਲਾਈ ਜਾ ਸਕੀ। ਇਹ ਜਾਣਕਾਰੀ ਆਸਾਮ ਦੇ ਸਰਹੱਦੀ ਸੁਰੱਖਿਆ ਤੇ ਵਿਕਾਸ ਮਾਮਲਿਆਂ ਬਾਰੇ ਮੰਤਰੀ ਅਤੁਲ ਬੋਰਾ ਨੇ ਸੋਮਵਾਰ ਦਿੱਤੀ। ਆਸਾਮ ਗਣ ਪ੍ਰੀਸ਼ਦ ਦੀ ਵਿਧਾਇਕ ਦੀਪਤੀਮਈ ਚੌਧਰੀ ਦੇ ਲਿਖਤੀ ਸਵਾਲ ਦਾ ਜਵਾਬ ਦਿੰਦੇ ਹੋਏ ਬੋਰਾ ਨੇ ਵਿਧਾਨ ਸਭਾ ’ਚ ਕਿਹਾ ਕਿ ਧੁਬਰੀ, ਦੱਖਣੀ ਸਲਮਾਰਾ-ਮੰਕਾਚਰ, ਕਛਾਰ ਤੇ ਸ਼੍ਰੀਭੂਮੀ ਜ਼ਿਲ੍ਹਿਆਂ ’ਚ ਫੈਲੀ ਕੁੱਲ 267.5 ਕਿਲੋਮੀਟਰ ਲੰਬੀ ਭਾਰਤ-ਬੰਗਲਾਦੇਸ਼ ਸਰਹੱਦ ਦੇ 228.5 ਕਿਲੋਮੀਟਰ ਖੇਤਰ ’ਚ ਕੰਡਿਆਲੀ ਵਾੜ ਪੂਰੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਬਾਰਡਰ ਗਾਰਡ ਬੰਗਲਾਦੇਸ਼ (ਬੀ. ਜੀ. ਬੀ.) ਦੇ ਇਤਰਾਜ਼ਾਂ ਕਾਰਨ ਸਰਹੱਦ ਦੇ 4.35 ਕਿਲੋਮੀਟਰ ਖੇਤਰ ’ਚ ਵਾੜ ਨਹੀਂ ਲਾਈ ਜਾ ਸਕੀ। ਸ਼੍ਰੀਭੂਮੀ ਜ਼ਿਲ੍ਹੇ ’ਚ ਕੁਸ਼ਿਆਰਾ ਨਦੀ ਦੇ ਕੰਢੇ ਸਥਿਤ ਇਸ ਇਲਾਕੇ ’ਚ ਭਾਰਤੀ ਨਾਗਰਿਕ ਰਹਿੰਦੇ ਹਨ। ਇਸ ਤੋਂ ਇਲਾਵਾ 34.6 ਕਿਲੋਮੀਟਰ ਦਾ ਸਰਹੱਦੀ ਖੇਤਰ ਹੈ ਜੋ ਨਦੀ ਖੇਤਰ ’ਚ ਆਉਂਦਾ ਹੈ। ਉੱਥੇ ਵੀ ਕੋਈ ਵਾੜ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਕੂਲਾਂ-ਕਾਲਜਾਂ 'ਚ ਹੋ ਗਈ ਛੁੱਟੀ ! ਮੁੰਬਈ 'ਚ ਭਾਰੀ ਮੀਂਹ ਨੂੰ ਲੈ ਕੇ IMD ਦਾ ਅਲਰਟ ਜਾਰੀ
NEXT STORY