ਚੰਡੀਗੜ੍ਹ-ਹਰਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਭਾਵ ਵੀਰਵਾਰ ਨੂੰ ਸੂਬੇ 'ਚੇ ਕੋਰੋਨਾ ਦੇ 6 ਨਵੇ ਮਾਮਲੇ ਸਾਹਮਣੇ ਆਏ ਹਨ। ਇਹ ਨਵੇਂ ਮਾਮਲੇ 4 ਗੁਰੂਗ੍ਰਾਮ ਅਤੇ 2 ਰੋਹਤਕ ਤੋਂ ਸਾਹਮਣੇ ਆਏ ਹਨ। ਸੂਬੇ 'ਚ ਹੁਣ ਤੱਕ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 270 ਤੱਕ ਪਹੁੰਚ ਚੁੱਕੀ ਹੈ ਜਦਕਿ ਇਨ੍ਹਾਂ 'ਚ 14 ਮਰੀਜ਼ ਇਟਲੀ ਦੇ ਵੀ ਸ਼ਾਮਲ ਹਨ।
ਵੀਰਵਾਰ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਬੁਲੇਟਿਨ 'ਚ ਹੁਣ ਸੂਬੇ 'ਚ 105 ਸਰਗਰਮ ਮਾਮਲੇ ਰਹਿ ਗਏ ਹਨ। ਇਸ ਦੇ ਨਾਲ ਹੀ ਸੂਬੇ 'ਚ ਹੁਣ ਤੱਕ 3 ਮੌਤਾਂ ਵੀ ਹੋ ਚੁੱਕੀਆਂ ਹਨ ਜਦਕਿ 162 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਹੈਲਥ ਬੁਲੇਟਿਨ ਤਹਿਤ ਹੁਣ ਤੱਕ 17171 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ ਜਿਨ੍ਹਾਂ 'ਚੋਂ 15178 ਦੀ ਰਿਪੋਰਟ ਆ ਚੁੱਕੀ ਹੈ ਜਦਕਿ 1738 ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
ਇਸ ਤੋਂ ਇਲਾਵਾ ਦੇਸ਼ ਭਰ ‘ਚ 21,393 ਵਿਅਕਤੀ ਕੋਰੋਨਾ ਪ੍ਰਭਾਵਿਤ ਹਨ ਜਦਕਿ 681 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਸ ਦੌਰਾਨ ਰਾਹਤ ਭਰੀ ਖਬਰ ਇਹ ਵੀ ਹੈ ਕਿ 4258 ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ।
ਕੋਰੋਨਾ: ਕੇਰਲ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਤਨਖਾਹ ‘ਚ 1 ਸਾਲ ਤੱਕ ਹੋਵੇਗੀ ਕਟੌਤੀ
NEXT STORY