ਨਵੀਂ ਦਿੱਲੀ- ਕਾਂਗਰਸ ਨੇ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਜ਼ਖ਼ਮੀ 4 ਜਵਾਨਾਂ ਦੀ ਮੌਤ ਹੋਣ ਮਗਰੋਂ ਮੰਗਲਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਕਾਂਗਰਸ ਨੇ ਕਿਹਾ ਕਿ 7 ਮਹੀਨਿਆਂ ਵਿਚ 6 ਅੱਤਵਾਦੀ ਹਮਲੇ ਸਰਕਾਰ ਦੇ ਤਮਾਮ ਦਾਅਵਿਆਂ ਨੂੰ ਖਾਰਜ ਕਰਦੇ ਹਨ। ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਇਹ ਵੀ ਕਿਹਾ ਕਿ ਦੇਸ਼ ਹੁਣ ਜਵਾਬ ਚਾਹੁੰਦਾ ਹੈ। ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਇਕ ਅਧਿਕਾਰੀ ਸਮੇਤ ਫ਼ੌਜ ਦੇ 4 ਜਵਾਨਾਂ ਦੀ ਮੰਗਲਵਾਰ ਤੜਕੇ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਸ ਦੀ ਵਿਸ਼ੇਸ਼ ਮੁਹਿੰਮ ਸਮੂਹ ਦੇ ਜਵਾਨਾਂ ਨੇ ਸੋਮਵਾਰ ਦੇਰ ਸ਼ਾਮ ਦੇਸਾ ਜੰਗਲਾਤ ਖੇਤਰ ਦੇ ਧਾਰੀ ਗੋਟੇ ਉਰਬਾਗੀ ਵਿਚ ਸੰਯੁਕਤ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ। ਖੇੜਾ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕਰ ਕੇ ਕਿਹਾ ਕਿ ਸਵੇਰੇ-ਸਵੇਰੇ ਜੰਮੂ-ਕਸ਼ਮੀਰ ਵਿਚ ਇਕ ਹੋਰ ਅੱਤਵਾਦੀ ਹਮਲੇ ਦੀ ਬੁਰੀ ਖ਼ਬਰ ਮਿਲੀ। 4 ਬਹਾਦਰ ਜਵਾਨ ਅਤੇ ਇਕ ਅਧਿਕਾਰੀ ਸ਼ਹੀਦ ਹੋ ਗਏ। ਉਨ੍ਹਾਂ ਨੇ ਕਿਹਾ ਕਿ 7 ਮਹੀਨਿਆਂ ਵਿਚ 6 ਅੱਤਵਾਦੀ ਹਮਲੇ ਸਰਕਾਰ ਦੇ ਤਮਾਮ ਦਾਅਵਿਆਂ ਨੂੰ ਖਾਰਜ ਕਰਦੇ ਹਨ। ਦੇਸ਼ ਜਵਾਬ ਚਾਹੁੰਦਾ ਹੈ। ਸਿਰਫ ਨਾਅਰਿਆਂ ਨਾਲ ਦੇਸ਼ ਨਹੀਂ ਚੱਲਾ ਸਕਦੇ।
ਕੇਦਾਰਨਾਥ ਧਾਮ 'ਚ ਹੋਇਆ ਵੱਡਾ ਘਪਲਾ, ਗਾਇਬ ਹੋਇਆ 228 ਕਿਲੋ ਸੋਨਾ
NEXT STORY