ਦਰਭੰਗਾ— ਇੱਥੇ ਸ਼ੁੱਕਰਵਾਰ ਨੂੰ ਦੋ ਵਿਅਕਤੀ ਇਕ ਔਰਤ ਨੂੰ ਆਪਣੀ-ਆਪਣੀ ਪਤਨੀ ਦੱਸ ਰਹੇ ਸਨ। ਬਿਹਾਰ ਦੇ ਦਰਭੰਗਾ ਜ਼ਿਲੇ ਦੇ ਬਹਾਦੁਰਪੁਰ ਥਾਣਾ ਖੇਤਰ ਦੇ ਸਿਨੁਆਰ ਪਿੰਡ ਦੇ ਸਿਕੰਦਰ ਸਿੰਘ ਦੀ ਬੇਟੀ ਲਾਲੂ ਪ੍ਰਸਾਦ ਯਾਦਵ ਨਾਲ ਪਿਆਰ ਕਰਦੀ ਸੀ। 2012 'ਚ ਉਸ ਨੇ ਘਰਦਿਆਂ ਤੋਂ ਛੁੱਪ ਕੇ ਪ੍ਰੇਮੀ ਨਾਲ ਵਿਆਹ ਕਰ ਲਿਆ ਸੀ। ਘਰ ਦੇ ਲੋਕਾਂ ਨੂੰ ਬੇਟੀ ਦੇ ਪ੍ਰੇਮ ਪਸੰਗ ਦੀ ਜਾਣਕਾਰੀ ਹੋਈ।
ਪ੍ਰੇਮੀ ਦੂਜੀ ਜਾਤੀ ਦਾ ਸੀ, ਇਸ ਲਈ ਉਨ੍ਹਾਂ ਨੇ ਇਹ ਰਿਸ਼ਤਾ ਮਨਜ਼ੂਰ ਨਹੀਂ ਕੀਤਾ। ਘਰਦਿਆਂ ਨੇ ਕਾਜਲ ਦੀ ਇੱਛਾ ਬਿਨਾਂ ਹੀ ਬੇਟੀ ਦਾ 2013 'ਚ ਬੇਗੂਸਰਾਏ ਦੇ ਦਲਸਿੰਘਸਰਾਏ ਥਾਣਾ ਖੇਤਰ ਦ ਵਿਨੈ ਕੁਮਾਰ ਨਾਲ ਵਿਆਹ ਕਰ ਦਿੱਤਾ। ਵਿਆਹ ਦੇ ਬਾਅਦ ਕਾਜਲ ਸਹੁਰੇ ਘਰ ਰਹਿਣ ਲੱਗੀ ਅਤੇ ਉਸ ਦੀ ਇਕ ਬੇਟੀ ਵੀ ਸੀ। ਇਸ ਦੇ ਬਾਅਦ ਉਹ ਆਪਣੇ ਪ੍ਰੇਮੀ ਨਾਲ ਸੰਪਰਕ 'ਚ ਰਹਿੰਦੀ ਸੀ।
ਕਾਜਲ ਨੂੰ ਜਦੋਂ ਵੀ ਮੌਕਾ ਮਿਲਦਾ ਤਾਂ ਉਹ ਸਹੁਰੇ ਘਰ ਤੋਂ ਪੇਕੇ ਅਤੇ ਪੇਕੇ ਤੋਂ ਪ੍ਰੇਮੀ ਕੋਲ ਪੁੱਜ ਜਾਂਦੀ ਸੀ। ਉਹ 5 ਵਾਰ ਭੱਜ ਕੇ ਆਪਣੇ ਪ੍ਰੇਮੀ ਕੋਲ ਪੁੱਜੀ ਪਰ ਹਰ ਵਾਰ ਘਰ ਦੇ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਸੀ। ਇਸ ਵਾਰ ਕਾਜਲ ਘਰ ਤੋਂ ਬੱਚੀ ਨੂੰ ਨਾਲ ਲੈ ਕੇ ਭੱਜ ਗਈ। ਕਾਜਲ ਦੀ ਮਾਂ ਪੁਸ਼ਪਾ ਸਿੰਘ ਨੇ ਬਹਾਦੁਰਪੁਰ ਥਾਣਾ 'ਚ ਉਸ ਦੇ ਪ੍ਰੇਮੀ ਲਾਲੂ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ। ਕਾਜਲ ਨੂੰ ਜਦੋਂ ਇਹ ਪਤਾ ਚੱਲਿਆ ਤਾਂ ਉਹ ਪ੍ਰੇਮੀ ਅਤੇ ਬੱਚੀ ਨਾਲ ਥਾਣੇ ਪੁੱਜੀ। ਜਾਣਕਾਰੀ ਮਿਲਦੇ ਹੀ ਪਤੀ ਵਿਨੈ ਅਤੇ ਮਾਂ ਪੁਸ਼ਪਾ ਵੀ ਥਾਣੇ ਪੁੱਜੀ।
ਕਾਜਲ ਅਤੇ ਵਿਨੈ ਅਤੇ ਲਾਲੂ ਦੋਹਾਂ ਨੇ ਆਪਣੀ-ਆਪਣੀ ਪਤਨੀ ਹੋਣ ਦਾ ਦਾਅਵਾ ਕੀਤਾ ਸੀ। ਦੋਹਾਂ ਨੇ ਕਾਜਲ ਨਾਲ ਵਿਆਹ ਕਰਨ ਦੀ ਗੱਲ ਕੀਤੀ। ਪੁਲਸ ਨੇ ਜਦੋਂ ਕਾਜਲ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਆਪਣੀ ਮਾਂ 'ਤੇ ਦੋਸ਼ ਲਗਾ ਦਿੱਤਾ। ਉਸ ਨੇ ਕਿਹਾ ਕਿ ਮਾਂ ਨੇ ਪੈਸੇ ਦੇ ਲਾਲਚ 'ਚ ਮੇਰਾ ਦੂਜਾ ਵਿਆਹ ਕਰ ਦਿੱਤਾ ਸੀ। ਪਤੀ ਵਿਨੈ ਨੇ ਕਿਹਾ ਕਿ ਹੁਣ ਵੀ ਕੁਝ ਵਿਗੜਿਆ ਨਹੀਂ ਹੈ। ਤੂੰ ਮੇਰੇ ਨਾਲ ਘਰ ਵਾਪਸ ਚੱਲ ਪਰ ਕਾਜਲ ਜਾਣ ਨੂੰ ਤਿਆਰ ਨਹੀਂ ਹੋਈ। ਇਸ ਦੇ ਬਾਅਦ ਵਿਨੈ ਨੇ ਬੱਚੀ ਦੀ ਮੰਗ ਕੀਤੀ ਤਾਂ ਕਾਜਲ ਨੇ ਪਹਿਲੇ ਤਲਾਕ ਦੇਣ ਦੀ ਸ਼ਰਤ ਰੱਖੀ। ਕਾਜਲ ਨੇ ਕਿਹਾ ਕਿ ਤੂੰ ਮੈਨੂੰ ਤਲਾਕ ਦੇ ਮੈਂ ਬੇਟੀ ਵਾਪਸ ਕਰ ਦਵਾਂਗੀ।
ਕੋਵਿੰਦ, ਰਾਜਨਾਥ, ਰਾਹੁਲ ਨੇ ਦਿੱਤੀ ਮੋਦੀ ਨੂੰ ਜਨਮਦਿਨ ਦੀ ਵਧਾਈ
NEXT STORY