ਮੁੰਬਈ- ਨਵੀ ਮੁੰਬਈ 'ਚ ਵਾਪਰੇ ਦਰਦਨਾਕ ਹਾਦਸੇ ਵਿਚ 6 ਸਾਲ ਦੇ ਬੱਚੇ ਦੀ ਮੌਤ ਹੋ ਗਈ। 6 ਸਾਲ ਬੱਚੇ ਹਰਸ਼ ਅਰੋਠੀਆ ਦੀ ਮੌਤ ਕਾਰ ਦਾ ਏਅਰ ਬੈਗ ਅਚਾਨਕ ਖੁੱਲ੍ਹਣ ਨਾਲ ਹੋਈ। ਹਰਸ਼ ਦੇ ਪਿਤਾ ਮਾਵਜੀ ਅਰੋਠੀਆ ਮੁਤਾਬਕ ਉਨ੍ਹਾਂ ਦਾ ਪਰਿਵਾਰ ਰਾਤ ਕਰੀਬ 11.30 ਵਜੇ ਗੋਲ-ਗੱਪੇ ਖਾਣ ਲਈ ਕਾਰ ਵਿਚ ਸਵਾਰ ਹੋ ਕੇ ਜਾ ਰਿਹਾ ਸੀ, ਤਾਂ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ- ਪਿਆਕੜਾਂ ਦੀ ਮੌਜ! ਮੁੱਖ ਮੰਤਰੀ ਨੇ ਜਾਰੀ ਕੀਤੇ ਨਵੇਂ ਹੁਕਮ
ਕਿਵੇਂ ਵਾਪਰਿਆ ਹਾਦਸਾ?
ਮਾਵਜੀ ਪਰਿਵਾਰ ਨਾਲ ਵਾਸ਼ੀ ਦੇ ਸੈਕਟਰ-28 ਵਿਚ ਬਲੂ ਡਾਇਮੰਡ ਹੋਟਲ ਨੇੜੇ ਕਾਰ ਚਲਾ ਰਹੇ ਸਨ। ਉਨ੍ਹਾਂ ਦੀ ਕਾਰ ਅੱਗੇ ਇਕ SUV ਆ ਗਈ ਸੀ, ਜੋ ਅਚਾਨਕ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ। SUV ਦਾ ਪਿੱਛਲਾ ਹਿੱਸਾ ਹਵਾ ਵਿਚ ਉੱਡ ਕੇ ਕਾਰ ਦੇ ਬੋਨਟ ਨਾਲ ਟਕਰਾ ਗਿਆ। ਇਸ ਟੱਕਰ ਕਾਰਨ ਕਾਰ ਦਾ ਏਅਰ ਬੈਗ ਖੁੱਲ੍ਹ ਗਿਆ, ਜਿਸ ਕਾਰਨ ਹਰਸ਼ ਨੂੰ ਗੰਭੀਰ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ- ਔਰਤਾਂ ਦੇ ਖ਼ਾਤੇ 'ਚ 1000 ਰੁਪਏ ਮਿਲਣ ਸਬੰਧੀ ਵੱਡੀ ਅਪਡੇਟ, ਇੰਝ ਮਿਲੇਗਾ ਲਾਭ
ਹਰਸ਼ ਦੇ ਸਰੀਰ 'ਤੇ ਕੋਈ ਬਾਹਰੀ ਸੱਟ ਦਾ ਨਿਸ਼ਾਨ ਨਹੀਂ ਸੀ ਪਰ ਡਾਕਟਰਾਂ ਮੁਤਾਬਕ ਹਰਸ਼ ਦੀ ਮੌਤ ਅੰਦਰੂਨੀ ਸੱਟਾਂ ਅਤੇ ਖੂਨ ਵਹਿਣ ਕਾਰਨ ਡੂੰਘੇ ਸਦਮੇ ਕਾਰਨ ਹੋਈ। ਹਾਦਸੇ ਵਿਚ ਹਰਸ਼ ਦੇ ਪਿਤਾ ਅਤੇ ਉਸ ਦੇ ਭੈਣ-ਭਰਾਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਸ ਨੇ SUV ਦੇ ਮਾਲਕ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਟਰੋ 'ਚ ਸਫ਼ਰ ਕਰਨ ਵਾਲੇ ਯਾਤਰੀਆਂ 'ਚ ਵਧਿਆ ਡਿਜੀਟਲ ਭੁਗਤਾਨ ਦਾ ਕ੍ਰੇਜ਼
NEXT STORY