ਨਵੀਂ ਦਿੱਲੀ— ਸਾਊਥ ਦਿੱਲੀ ਇਲਾਕੇ 'ਚ ਇਕ ਵੱਡਾ ਜ਼ਮੀਨ ਘੁਟਾਲਾ ਸਾਹਮਣੇ ਆਇਆ ਹੈ। ਕਰੀਬ 30 ਏਕੜ ਸਰਕਾਰੀ ਜ਼ਮੀਨ ਦੇ ਫਰਜ਼ੀ ਦਸਤਾਵੇਜ਼ ਬਣਾ ਕੇ ਇਸ ਨੂੰ ਨਿੱਜੀ ਫਰਮ ਦੇ ਨਾਂ ਟਰਾਂਸਫਰ ਕੀਤਾ ਗਿਆ, ਜਿਸ ਦੀ ਕੀਮਤ 600 ਕਰੋੜ ਰੁਪਏ ਹੈ। ਮਾਲੀਆ ਵਿਭਾਗ ਨੇ ਇਸ ਮਾਮਲੇ 'ਚ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਅਸੋਲਾ ਪਿੰਡ ਦੀਆਂ ਕੁਝ ਕੰਪਨੀਆਂ ਨੂੰ ਗੈਰ-ਕਾਨੂੰਨੀ ਰੂਪ ਨਾਲ ਵੇਚੇ ਜਾਣ ਤੋਂ ਬਾਅਦ ਦਸਤਾਵੇਜ਼ਾਂ ਨੂੰ ਬਦਲ ਦਿੱਤਾ ਗਿਆ। ਮਾਲੀਆ ਵਿਭਾਗ ਦੇ ਉੱਚ ਅਧਿਕਾਰੀਆਂ ਅਨੁਸਾਰ ਸੰਪਤੀ ਨੂੰ ਸਾਲ 2015 'ਚ ਵੇਚਿਆ ਗਿਆ ਸੀ ਪਰ ਵਿਭਾਗ ਨੇ ਇਸ ਡੀਲ ਨੂੰ ਰੱਦ ਕਰ ਦਿੱਤਾ ਹੈ। ਇਸ ਘੁਟਾਲੇ 'ਚ ਤਿੰਨ ਜੂਨੀਅਰ ਅਫ਼ਸਰਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਵਿਭਾਗ ਨੂੰ ਨੇੜੇ-ਤੇੜੇ ਦੇ ਇਲਾਕਿਆਂ 'ਚ ਵੀ ਇਸ ਤਰ੍ਹਾਂ ਦੇ ਘੁਟਾਲਿਆਂ ਦਾ ਸ਼ੱਕ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਦਿੱਲੀ ਸਰਕਾਰ ਨੇ ਦੱਸਿਆ ਕਿ ਇਸ ਮਾਮਲੇ 'ਚ ਉੱਚਿਤ ਕਾਰਵਾਈ ਕੀਤੀ ਜਾ ਰਹੀ ਹੈ। ਉੱਪ ਰਾਜਪਾਲ ਦੀ ਇਜਾਜ਼ਤ ਤੋਂ ਬਾਅਦ ਕੇਸ ਸੀ.ਬੀ.ਆਈ. ਨੂੰ ਸੌਂਪ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕਰਨ ਦਾ ਅਧਿਕਾਰ ਕੇਂਦਰੀ ਜਾਂਚ ਏਜੰਸੀ ਕੋਲ ਹੈ।
ਸ਼ਿਮਲਾ ਗੈਂਗਰੇਪ ਮਾਮਲਾ : ਦੋਸ਼ੀ ਕਰਨਲ ਦਾ ਕੋਰਟ ਨੇ ਫਿਰ ਤੋਂ ਵਧਾਇਆ ਰਿਮਾਂਡ, ਪੜ੍ਹੋ ਖ਼ਬਰ
NEXT STORY