ਰਾਜਕੋਟ— ਗੁਜਰਾਤ ਦੇ ਅਮਰੇਲੀ ਜ਼ਿਲੇ ਦੇ ਰਾਜੁਲਾ ਸ਼ਹਿਰ ਦੇ ਨੇੜੇ ਇਕ ਟਰੱਕ ਨਹਿਰ 'ਚ ਡਿੱਗਣ ਨਾਲ ਉਸ 'ਚ ਸਵਾਰ ਘੱਟੋ-ਘੱਟ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖਮੀ ਹੋ ਗਏ।
ਪੁਲਸ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਕਲ ਦੇਰ ਰਾਤ ਵਾਪਰਿਆਂ ਜਦੋਂ ਭਾਵਨਗਰ ਜ਼ਿਲੇ ਦੇ ਮਹੁਆ ਸ਼ਹਿਰ ਦੇ ਨਿਵਾਸੀ ਇਹ ਲੋਕ ਅਮਰੇਲੀ 'ਚ ਇਕ ਵਿਆਹ ਵਿਚ ਸ਼ਾਮਲ ਹੋਣ ਮਗਰੋਂ ਪਰਤ ਰਹੇ ਸਨ। ਅਚਾਨਕ ਟਰੱਕ ਬੇਕਾਬੂ ਹੋ ਗਿਆ ਅਤੇ ਪੁਲ ਤੋਂ ਪਲਟ ਕੇ ਹੇਠਾਂ ਨਹਿਰ 'ਚ ਡਿੱਗ ਪਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਮਗਰੋਂ ਫਰਾਰ ਹੋਏ ਟਰੱਕ ਡਰਾਈਵਰ ਵਿਰੁੱਧ ਸ਼ਿਕਾਇਤ ਦਰਜ ਕਰ ਲਈ ਗਈ ਹੈ।
ਹੋਟਲ ਕਾਰੋਬਾਰੀ ਨੂੰ ਧਮਕਾਉਣ ਦੇ ਮਾਮਲੇ 'ਚ ਦਾਊਦ ਦਾ ਸਹਿਯੋਗੀ ਗ੍ਰਿਫਤਾਰ
NEXT STORY