ਜੰਮੂ (ਭਾਸ਼ਾ)- ਜੰਮੂ 'ਚ ‘ਜੰਬੂ’ ਚਿੜੀਆਘਰ ਦਾ ਲਗਭਗ 70 ਫੀਸਦੀ ਕੰਮ ਪੂਰਾ ਹੋ ਗਿਆ ਹੈ ਅਤੇ ਅਧਿਕਾਰੀ ਇਸ ਨੂੰ ਜਲਦ ਹੀ ਲੋਕਾਂ ਲਈ ਖੋਲ੍ਹਣ 'ਤੇ ਵਿਚਾਰ ਕਰ ਰਹੇ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਤਰ ਭਾਰਤ ਦਾ ਸਭ ਤੋਂ ਵੱਡਾ ਮੰਨਿਆ ਜਾਣ ਵਾਲਾ ਜੰਬੂ ਚਿੜੀਆਘਰ, ਜੰਮੂ ਦੇ ਨੇੜੇ ਖਾਨਪੁਰ, ਨਗਰੋਟਾ 'ਚ ਸਥਿਤ ਹੈ। ਚਿੜੀਆਘਰ 'ਚ ਰਾਇਲ ਬੰਗਾਲ ਟਾਈਗਰ ਅਤੇ ਏਸ਼ੀਆਈ ਸ਼ੇਰ ਸਮੇਤ ਮਸ਼ਹੂਰ ਜਾਨਵਰਾਂ ਦੀਆਂ 27 ਕਿਸਮਾਂ ਹੋਣਗੀਆਂ। ਇਸ ਤੋਂ ਨਿਸ਼ਾਚਰ ਪਸ਼ੂ ਘਰ ਅਤੇ ਤਿਤਲੀਆਂ ਦਾ ਇਕ ਪਾਰਕ ਵੀ ਹੋਵੇਗਾ।
ਅਧਿਕਾਰੀਆਂ ਅਨੁਸਾਰ, ਮੁੱਖ ਸਕੱਤਰ ਅਰੁਣ ਕੁਮਾਰ ਮਹਿਤਾ ਨੇ ਨਿਰਮਾਣ ਅਧੀਨ ਜੰਬੂ ਚਿੜੀਆਘਰ ਦਾ ਦੌਰਾ ਕੀਤਾ। ਉਨ੍ਹਾਂ ਨੇ ਸੜਕ ਨਿਰਮਾਣ ਦੇ ਕੰਮ 'ਚ ਤੇਜ਼ੀ ਲਿਆਉਣ ਲਈ ਹਦਾਇਤਾਂ ਜਾਰੀ ਕੀਤੀਆਂ ਤਾਂ ਜੋ ਚਿੜੀਆਘਰ ਦੇ ਇਕ ਹਿੱਸੇ ਨੂੰ ਜਲਦੀ ਤੋਂ ਜਲਦੀ ਆਮ ਲੋਕਾਂ ਲਈ ਖੋਲ੍ਹਿਆ ਜਾ ਸਕੇ। ਚੀਫ਼ ਵਾਈਲਡ ਲਾਈਫ ਵਾਰਡਨ ਸੁਰੇਸ਼ ਕੁਮਾਰ ਨੇ ਦੱਸਿਆ ਕਿ 163.40 ਹੈਕਟੇਅਰ ਖੇਤਰ 'ਚ ਫੈਲੇ ਇਸ ਪ੍ਰਾਜੈਕਟ ਦਾ 70 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿੱਤੀ ਸੰਕਟ ਕਾਰਨ ਚਿੜੀਆਘਰ ਪ੍ਰਾਜੈਕਟ ਨੂੰ ਰੋਕ ਦਿੱਤਾ ਗਿਆ ਸੀ। ਹਾਲਾਂਕਿ 2019 'ਚ ਪੂਰਾ ਕਰਨ ਲਈ ਕੰਮ ਮੁੜ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਕੰਮ ਮੁੜ ਪੱਟੜੀ 'ਤੇ ਪਰਤ ਆਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਬੂ ਚਿੜੀਆਘਰ ਦਾ ਨਾਂ ਸ਼ਹਿਰ ਦੇ ਸੰਸਥਾਪਕ ਰਾਜਾ ਜੰਬੂ ਲੋਚਨ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸ 'ਚ ਇਕ ਨਕਲੀ ਝਰਨਾ ਹੋਵੇਗਾ, ਜਿਸ 'ਚ 27 ਪ੍ਰਸਿੱਧ ਰਾਇਲ ਬੰਗਾਲ ਟਾਈਗਰ, ਏਸ਼ੀਆਈ ਸ਼ੇਰ, ਤੇਂਦੁਆ, ਭਾਲੂ, ਮਗਰਮੱਛ, ਘੜਿਆਲ ਅਤੇ ਸਾਂਬਰ ਹਿਰਨ ਸ਼ਾਮਲ ਹਨ।
ਮਹਿਬੂਬਾ ਨਿੱਜੀ ਹਿੱਤਾਂ ਲਈ ਬੱਚਿਆਂ ਦੇ ਮਨਾਂ ’ਚ ਭਰ ਰਹੀ ਹੈ ਜ਼ਹਿਰ : ਭਾਜਪਾ
NEXT STORY