ਨਵੀਂ ਦਿੱਲੀ : ਕਰਮਚਾਰੀ ਪੈਨਸ਼ਨ ਯੋਜਨਾ (ਈਪੀਐੱਸ-95) ਤਹਿਤ ਨਵੀਂ ਕੇਂਦਰੀ ਪੈਨਸ਼ਨ ਭੁਗਤਾਨ ਪ੍ਰਣਾਲੀ (ਸੀਪੀਪੀਐੱਸ) ਪੈਨਸ਼ਨਰਾਂ ਲਈ ਵੱਡੇ ਲਾਭ ਲੈ ਕੇ ਆਵੇਗੀ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਇਹ ਨਵੀਂ ਪ੍ਰਣਾਲੀ ਜਨਵਰੀ 2025 ਤੱਕ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ ਅਤੇ ਦੇਸ਼ ਭਰ ਦੇ 78 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਲਾਭ ਮਿਲੇਗਾ।
ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਕਰਮਚਾਰੀ ਪੈਨਸ਼ਨ ਸਕੀਮ-1995 (ਈਪੀਐੱਸ-95) ਤਹਿਤ ਪੈਨਸ਼ਨ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਨਵੀਂ ਕੇਂਦਰੀ ਪੈਨਸ਼ਨ ਭੁਗਤਾਨ ਪ੍ਰਣਾਲੀ (ਸੀਪੀਪੀਐੱਸ) ਦੇ ਸਫਲ ਪਾਇਲਟ ਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੰਮੂ, ਸ੍ਰੀਨਗਰ ਅਤੇ ਕਰਨਾਲ ਖੇਤਰ ਦੇ 49,000 ਤੋਂ ਵੱਧ ਈਪੀਐੱਸ ਪੈਨਸ਼ਨਰਾਂ ਨੂੰ ਅਕਤੂਬਰ ਮਹੀਨੇ ਲਈ ਲਗਭਗ 11 ਕਰੋੜ ਰੁਪਏ ਦੀ ਪੈਨਸ਼ਨ ਦੀ ਵੰਡ 29-30 ਅਕਤੂਬਰ ਨੂੰ ਮੁਕੰਮਲ ਹੋ ਗਈ ਸੀ। ਇਹ ਪ੍ਰਣਾਲੀ ਪੈਨਸ਼ਨ ਪ੍ਰਣਾਲੀ ਵਿਚ ਇਕ ਵੱਡਾ ਬਦਲਾਅ ਲਿਆਏਗੀ, ਕਿਉਂਕਿ ਮੌਜੂਦਾ ਪ੍ਰਣਾਲੀ ਵਿਕੇਂਦਰੀਕ੍ਰਿਤ ਹੈ, ਹਰੇਕ ਜ਼ੋਨਲ ਅਤੇ ਖੇਤਰੀ EPFO ਦਫਤਰ ਦੇ ਵੱਖ-ਵੱਖ ਬੈਂਕਾਂ ਨਾਲ ਵੱਖਰੇ ਸਮਝੌਤੇ ਹਨ।
ਇਹ ਵੀ ਪੜ੍ਹੋ : ACB ਨੇ ਜੰਮੂ 'ਚ ਜ਼ਮੀਨ ਘੁਟਾਲੇ ਦਾ ਕੀਤਾ ਪਰਦਾਫਾਸ਼, ਮਾਲ ਅਧਿਕਾਰੀਆਂ ਖ਼ਿਲਾਫ਼ ਮਾਮਲੇ ਦਰਜ
ਨਵੇਂ CPPS ਤਹਿਤ ਪੈਨਸ਼ਨਰਾਂ ਨੂੰ ਪੈਨਸ਼ਨ ਪ੍ਰਾਪਤ ਕਰਨ ਲਈ ਤਸਦੀਕ ਲਈ ਬੈਂਕ ਜਾਣ ਦੀ ਲੋੜ ਨਹੀਂ ਹੋਵੇਗੀ। ਪੈਨਸ਼ਨ ਦਾ ਭੁਗਤਾਨ ਸਿੱਧਾ ਬੈਂਕ ਖਾਤੇ ਵਿਚ ਜਮ੍ਹਾਂ ਹੋਵੇਗਾ, ਜਿਸ ਨਾਲ ਪੈਨਸ਼ਨਰਾਂ ਨੂੰ ਕਿਤੇ ਵੀ ਪੈਨਸ਼ਨ ਪ੍ਰਾਪਤ ਕਰਨ ਦੀ ਸਹੂਲਤ ਮਿਲੇਗੀ। ਇਹ ਪ੍ਰਣਾਲੀ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਖੜ੍ਹੀਆਂ ਸਮੱਸਿਆਵਾਂ ਨੂੰ ਹੱਲ ਕਰੇਗੀ ਅਤੇ ਇਕ ਸਹਿਜ ਅਤੇ ਕੁਸ਼ਲ ਡਲਿਵਰੀ ਸਿਸਟਮ ਨੂੰ ਯਕੀਨੀ ਬਣਾਏਗੀ।
ਇਹ ਨਵੀਂ CPPS ਪ੍ਰਣਾਲੀ EPFO ਦੇ ਚੱਲ ਰਹੇ IT ਆਧੁਨਿਕੀਕਰਨ ਪ੍ਰਾਜੈਕਟ CITES 2.01 ਤਹਿਤ ਜਨਵਰੀ 2025 ਤੱਕ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ, ਜਿਸ ਨਾਲ 78 ਲੱਖ ਤੋਂ ਵੱਧ EPS ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਸੀਪੀਪੀਐੱਸ ਨੂੰ ਈਪੀਐੱਫਓ ਦੇ ਆਧੁਨਿਕੀਕਰਨ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਦੱਸਦੇ ਹੋਏ ਡਾ. ਮਾਂਡਵੀਆ ਨੇ ਕਿਹਾ ਕਿ ਇਹ ਈਪੀਐੱਫਓ ਨੂੰ ਇਕ ਹੋਰ ਮਜ਼ਬੂਤ, ਜਵਾਬਦੇਹ ਅਤੇ ਤਕਨਾਲੋਜੀ-ਸਮਰਥਿਤ ਸੰਸਥਾ ਬਣਾਉਣ ਵੱਲ ਇਕ ਵੱਡਾ ਕਦਮ ਹੈ। EPFO ਦਾ ਇਹ ਯਤਨ ਆਪਣੇ ਮੈਂਬਰਾਂ ਅਤੇ ਪੈਨਸ਼ਨਰਾਂ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਲਈ ਵਚਨਬੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਰੇਲੀ ’ਚ ਹਿਸਟਰੀਸ਼ੀਟਰ ਦੀ ਕੁੱਟ-ਕੁੱਟ ਕੇ ਹੱਤਿਆ, ਲਾਸ਼ ਨੂੰ ਕਾਰ ਨਾਲ ਦਰੜਿਆ
NEXT STORY