ਜੰਮੂ (ਭਾਸ਼ਾ) : ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ. ਸੀ. ਬੀ.) ਨੇ ਜੰਮੂ ਜ਼ਿਲ੍ਹੇ ਵਿਚ ਕਰੋੜਾਂ ਰੁਪਏ ਦੇ ਜ਼ਮੀਨ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਕਈ ਮਾਲ ਅਧਿਕਾਰੀਆਂ, ਜ਼ਮੀਨ ਹੜੱਪਣ ਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਕੇਸ ਦਰਜ ਕੀਤੇ ਹਨ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਏ. ਸੀ. ਬੀ. ਦੇ ਬੁਲਾਰੇ ਨੇ ਦੱਸਿਆ ਕਿ ਇਸ ਤਾਜ਼ਾ ਪ੍ਰਾਪਤੀ ਨੇ ਮਾਲ ਅਧਿਕਾਰੀਆਂ ਅਤੇ ਭੂ-ਮਾਫੀਆ ਵਿਚਕਾਰ ਇਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਆਸਰਵਾਨ ਖੇਤਰ ਵਿਚ ਭੂ-ਮਾਫੀਆ ਦੁਆਰਾ ਗੈਰ-ਕਾਨੂੰਨੀ ਤੌਰ 'ਤੇ 40 ਕਨਾਲ 'ਕਸਟੋਰਡੀਅਨ' ਜ਼ਮੀਨ ਦੇ ਘੁਟਾਲੇ ਵਿਚ ਸ਼ਾਮਲ ਹੈ। ਇਸ ਤੋਂ ਪਹਿਲਾਂ ਏਸੀਬੀ ਨੇ 62 ਏਕੜ ਤੋਂ ਵੱਧ 'ਕਸਟੋਰਡੀਅਨ' ਜ਼ਮੀਨ ਦੇ ਇਕ ਹੋਰ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ, ਜਿਸ ਦੀ ਜਾਂਚ ਲਈ ਪਹਿਲਾਂ ਹੀ 15 ਐੱਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ। ਬੁਲਾਰੇ ਨੇ ਦੱਸਿਆ ਕਿ ਜ਼ਮੀਨ ਹੜੱਪਣ ਵਾਲੇ ਅਪਰਾਧੀਆਂ ਨੇ ਕੁਝ ਮਾਲ ਅਤੇ ਪੁਲਸ ਅਧਿਕਾਰੀਆਂ ਦੇ ਸਹਿਯੋਗ ਨਾਲ ਜੰਮੂ ਦੇ ਆਸਰਵਾਨ, ਮਿਸ਼ਰੀਵਾਲਾ ਅਤੇ ਭਲਵਾਲ ਵਿਚ ਸੈਂਕੜੇ ਕਨਾਲ ਜ਼ਮੀਨ ਧੋਖੇ ਨਾਲ ਹੜੱਪ ਲਈ।
ਇਹ ਵੀ ਪੜ੍ਹੋ : CM ਲਈ ਆਏ ਸਮੋਸੇ ਤੇ ਕੇਕ ਛਕ ਗਏ ਸੁਰੱਖਿਆ ਮੁਲਾਜ਼ਮ, CID ਕੋਲ ਪੁੱਜਾ ਮਾਮਲਾ
ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿਚ ਰਿਕਾਰਡ ਨਾਲ ਛੇੜਛਾੜ ਕਰਕੇ ਜ਼ਮੀਨ ਵੱਖ-ਵੱਖ ਲੋਕਾਂ ਨੂੰ ਵੇਚ ਦਿੱਤੀ ਗਈ ਹੈ। ਬੁਲਾਰੇ ਨੇ ਕਿਹਾ ਕਿ ਤਸਦੀਕ ਦੌਰਾਨ ਏਸੀਬੀ ਨੇ ਪਾਇਆ ਕਿ ਫਾਰਮ 3-ਏ (ਫਾਰਮ ਅਲਫਾ) ਅਤੇ 'ਪਾਵਰ ਆਫ਼ ਅਟਾਰਨੀ' ਦਸਤਾਵੇਜ਼ ਇਕ ਅਪਰਾਧਿਕ ਸਾਜ਼ਿਸ਼ ਦੇ ਹਿੱਸੇ ਵਜੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਆਉਣ ਵਾਲੇ ਸ਼ਰਨਾਰਥੀਆਂ ਤੋਂ ਪ੍ਰਾਪਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਜ਼ਮੀਨ ਹੜੱਪਣ ਵਾਲਿਆਂ ਨਾਲ ਜੁੜੇ ਵਿਚੋਲਿਆਂ ਨੇ ਉਨ੍ਹਾਂ ਨੂੰ ਵਾਧੂ ਜ਼ਮੀਨ ਦੇਣ ਜਾਂ ਜਲਦੀ ਪੈਸੇ ਦੇਣ ਦੇ ਝੂਠੇ ਵਾਅਦੇ ਕੀਤੇ ਹਨ। ਇਸ ਤੋਂ ਬਾਅਦ ਮਾਲ ਅਧਿਕਾਰੀਆਂ ਨੇ ਰਿਕਾਰਡ ਵਿਚ ਫਰਜ਼ੀਵਾੜਾ ਕਰਕੇ ਇਨ੍ਹਾਂ ਵਿਅਕਤੀਆਂ ਦੇ ਨਾਂ 'ਕਸਟੋਰਡੀਅਨ' ਜ਼ਮੀਨ ਦੇ ਵਾਧੂ ਪਲਾਟ ਦਿਖਾ ਦਿੱਤੇ। ਉਨ੍ਹਾਂ ਕਿਹਾ ਕਿ ਇਹ ਪਲਾਟ ਬਾਅਦ ਵਿਚ ਗਿਰੋਹ ਦੇ ਮੈਂਬਰਾਂ ਸਮੇਤ ਵੱਖ-ਵੱਖ ਖਰੀਦਦਾਰਾਂ ਨੂੰ ਵੇਚ ਦਿੱਤੇ ਗਏ ਜਿਸ ਨਾਲ ਸਰਕਾਰ ਨੂੰ ਭਾਰੀ ਨੁਕਸਾਨ ਹੋਇਆ।
ਉਨ੍ਹਾਂ ਕਿਹਾ ਕਿ 'ਕਸਟੇਡੀਅਨ ਲੈਂਡ' ਨੂੰ ਗੈਰ-ਕਾਨੂੰਨੀ ਢੰਗ ਨਾਲ ਤਬਦੀਲ ਕਰਨ ਵਿਚ ਜ਼ਮੀਨ ਹੜੱਪਣ ਵਾਲਿਆਂ ਅਤੇ ਮਾਲ ਅਧਿਕਾਰੀਆਂ ਦਰਮਿਆਨ ਗਠਜੋੜ ਦੇ ਸਪੱਸ਼ਟ ਸਬੂਤ ਮਿਲਣ ਤੋਂ ਬਾਅਦ ਏ.ਸੀ.ਬੀ. ਨੇ ਪ੍ਰਣਬ ਦੇਵ ਸਿੰਘ (ਪਟਵਾਰੀ), ਰਾਹੁਲ (ਪਟਵਾਰੀ), ਅਕੀਲ ਅਹਿਮਦ (ਨਾਇਬ ਤਹਿਸੀਲਦਾਰ) ਨੂੰ ਗ੍ਰਿਫਤਾਰ ਕੀਤਾ ਹੈ। ਰਾਜਿੰਦਰ ਸ਼ਰਮਾ, ਵਰਿੰਦਰ ਗੁਪਤਾ, ਜਗਦੀਸ਼ ਚੰਦਰ ਅਤੇ ਫਲੋਰਾ ਨਾਗਬਾਨੀ ਮਰਹ ਦੇ ਮਕਬੂਲ ਚੌਧਰੀ ਅਤੇ ਮਾਲ ਅਤੇ 'ਕਸਟੋਰਡੀਅਨ' ਵਿਭਾਗਾਂ ਦੇ ਹੋਰ ਅਧਿਕਾਰੀਆਂ ਵਿਰੁੱਧ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਏ.ਸੀ.ਬੀ. ਦੇ ਅਧਿਕਾਰੀਆਂ, ਸੁਤੰਤਰ ਗਵਾਹਾਂ ਅਤੇ ਮੈਜਿਸਟ੍ਰੇਟ ਸਮੇਤ ਛਾਪੇਮਾਰੀ ਕਰਨ ਵਾਲੀਆਂ ਪਾਰਟੀਆਂ ਨੇ ਵਿਸ਼ੇਸ਼ ਜੱਜ ਐਂਟੀ ਕਰੱਪਸ਼ਨ, ਜੰਮੂ ਤੋਂ ਸਰਚ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ ਜੰਮੂ ਅਤੇ ਆਸਪਾਸ ਦੇ ਖੇਤਰਾਂ ਵਿਚ 6 ਥਾਵਾਂ 'ਤੇ ਛਾਪੇਮਾਰੀ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੋਧਪੁਰ ’ਚ ‘ਬਿਊਟੀਸ਼ੀਅਨ’ ਦੀ ਹੱਤਿਆ ਦਾ ਮੁਲਜ਼ਮ ਮੁੰਬਈ ਤੋਂ ਗ੍ਰਿਫਤਾਰ
NEXT STORY