ਗੋਰਖਪੁਰ— ਗੋਰਖਪੁਰ ਦੀ ਪੁਲਸ ਚੋਰੀ ਅਤੇ ਜਾਲਸਾਜ਼ੀ ਕਰਨ ਵਾਲਿਆਂ 'ਤੇ ਨਕੇਲ ਕੱਸਣ 'ਚ ਫੇਲ ਹੁੰਦੀ ਨਜ਼ਰ ਆ ਰਹੀ ਹੈ। ਬੁੱਧਵਾਰ ਦੀ ਰਾਤ ਇਕ ਅਜਿਹੀ ਘਟਨਾ ਜਿਸ ਨੂੰ ਸੁਣ ਕੇ ਹੁਣ ਪੁਲਸ ਦੀ ਮੁਸਤੈਦੀ ਨਾਲ ਸੁਰੱਖਿਆ ਦੀ ਪੋਲ ਖੁਲ੍ਹ ਗਈ।
ਚੋਰੀ ਚੌਰਾ ਥਾਣਾ ਖੇਤਰ ਦੇ ਭੋਪਾ ਬਾਜ਼ਾਰ 'ਚ ਇਕ ਦੁਕਾਨ 'ਚ ਚੋਰੀ ਦੀ ਵਾਰਦਾਤ ਸੀ.ਸੀ.ਟੀ.ਵੀ 'ਚ ਕੈਦ ਹੋ ਗਈ। ਜਿਸ ਨਾਲ ਪੁਲਸ ਦੀ ਮੁਸਤੈਦੀ 'ਤੇ ਸਵਾਲ ਉਠ ਰਹੇ ਹਨ। ਬੁੱਧਵਾਰ ਰਾਤੀ 11.56 ਮਿੰਟ 'ਤੇ ਸਫੇਦ ਕੱਪੜੇ 'ਚ ਕੁਝ ਚੋਰ ਆਏ ਅਤੇ 12.22 ਮਿੰਟ 'ਤੇ ਸਾਰਾ ਸਮਾਨ ਸਮੇਟ ਕੇ ਉਥੋਂ ਫਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਠੀਕ 4 ਮਿੰਟ ਬਾਅਦ ਦੁਕਾਨ 'ਚ ਪੁਲਸ ਦੀ ਐਂਟਰੀ ਹੁੰਦੀ ਹੈ। 12.26 ਮਿੰਟ 'ਤੇ ਸਿਰਫ 4 ਮਿੰਟ ਦੇ ਬਾਅਦ ਹੀ ਪੁਲਸ ਦੁਕਾਨ ਅੰਦਰ ਪੁੱਜੀ ਪਰ ਚੋਰ ਫਰਾਰ ਹੋ ਚੁੱਕੇ ਸੀ ਅਤੇ ਪੁਲਸ ਨੇ ਦੁਕਾਨ ਮਾਲਕ ਨੂੰ ਕਰੀਬ 20 ਮਿੰਟ ਦੇ ਬਾਅਦ ਸੂਚਨਾ ਦਿੱਤੀ।
ਜਿਸ ਦੇ ਬਾਅਦ ਪੁਲਸ ਨੂੰ ਲੈ ਕੇ ਸਥਾਨਕ ਲੋਕ ਕਈ ਤਰ੍ਹਾਂ ਦੀਆਂ ਚਰਚਾਵਾਂ ਕਰਨ ਲੱਗੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਡਿਊਟੀ ਦੇ ਰਹੇ ਪੁਲਸ ਦੇ ਜਵਾਨ ਨੂੰ ਪਹਿਲੇ ਤੋਂ ਪਤਾ ਸੀ ਕਿ ਦੁਕਾਨ 'ਚ ਚੋਰੀ ਹੋ ਰਹੀ ਹੈ। ਚੋਰੀ ਦੀ ਸੂਚਨਾ ਮਿਲਦੇ ਹੀ ਦੁਕਾਨ ਮਾਲਕ ਅਸ਼ੋਕ ਜਾਯਸਵਾਲ ਅਤੇ ਮਨੀਸ਼ ਜਾਯਸਵਾਲ ਦੁਕਾਨ 'ਤੇ ਆਏ। ਦੁਕਾਨ ਦੇ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ। ਅੰਦਰ ਦਾ ਦਰਵਾਜ਼ਾ ਵੀ ਟੁੱਟਿਆ ਸੀ। ਚੋਰ ਦੁਕਾਨ ਦੇ ਅੰਦਰ ਦਾਖ਼ਲ ਹੋ ਕੇ ਗੱਲੇ 'ਚ ਰੱਖੀ ਡੇਢ ਲੱਖ ਦੀ ਨਕਦੀ ਅਤੇ 6 ਲੱਖ ਦੇ ਕੀਮਤੀ ਮੋਬਾਇਲ ਸਮੇਤ ਕੁੱਲ 8 ਲੱਖ ਦਾ ਸਮਾਨ ਉਡਾ ਲੈ ਗਏ।
'Exit poll' 'ਤੇ ਵਧ ਭਰੋਸਾ ਨਹੀਂ : ਉਮਰ ਅਬਦੁੱਲਾ
NEXT STORY