ਸੁਕਮਾ/ਲਾਤੇਹਾਰ - ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਸੁਕਮਾ ’ਚ ਸੁਰੱਖਿਆ ਫੋਰਸਾਂ ਨੂੰ ਇਕ ਹੋਰ ਸਫਲਤਾ ਮਿਲੀ ਹੈ। ਇਥੇ 8 ਨਕਸਲੀਆਂ ਨੇ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਇਨ੍ਹਾਂ ਨਕਸਲੀਆਂ ਵਿਚੋਂ ਇਕ ’ਤੇ 2 ਲੱਖ ਰੁਪਏ ਦਾ ਇਨਾਮ ਹੈ।
ਇਹ ਵੀ ਪੜ੍ਹੋ- ਖੁਸ਼ਖ਼ਬਰੀ: ਜਲਦ ਆਵੇਗੀ ਬੱਚਿਆਂ ਲਈ ਸਪੂਤਨਿਕ-ਵੀ ਦੀ ਨੇਜ਼ਲ ਸਪ੍ਰੇ ਵੈਕਸੀਨ, ਪ੍ਰੀਖਣ ਸ਼ੁਰੂ
ਆਤਮ ਸਮਰਪਣ ਕਰਨ ਵਾਲੇ ਨਕਸਲੀਆਂ ਨੇ ਮੁੱਖ ਧਾਰਾ ’ਚ ਵਾਪਸ ਆਉਣ ਦਾ ਜੋ ਕਾਰਨ ਦੱਸਿਆ, ਉਹ ਇਹ ਹੈ ਕਿ ਸੰਗਠਨ ਨੇ ਉਨ੍ਹਾਂ ਦਾ ਸੋਸ਼ਣ ਕੀਤਾ। ਮੁੱਖ ਧਾਰਾ ’ਚ ਪਰਤਣ ਵਾਲੇ ਸਭ ਨਕਸਲੀਆਂ ਨੂੰ ਹੌਸਲਾ ਵਧਾਉ ਰਕਮ ਦਿੱਤੀ ਗਈ ਹੈ। ਉਨ੍ਹਾਂ ਨੂੰ ਪ੍ਰਸ਼ਾਸਨ ਦੀਆਂ ਯੋਜਨਾਵਾਂ ਦਾ ਲਾਭ ਵੀ ਦਿੱਤਾ ਜਾਏਗਾ।
ਇਹ ਵੀ ਪੜ੍ਹੋ- ਇਸ ਸੂਬੇ ਦੀ ਸਰਕਾਰ ਦਾ ਵੱਡਾ ਫੈਸਲਾ, ਤੰਬਾਕੂ ਉਤਪਾਦ ਵੇਚਣ ਤੋਂ ਪਹਿਲਾਂ ਲੈਣਾ ਹੋਵੇਗਾ ਲਾਇਸੈਂਸ
ਓਧਰ ਝਾਰਖੰਡ ’ਚ ਲਾਤੇਹਾਰ ਵਿਖੇ ਸ਼ਨੀਵਾਰ ਪੁਲਸ ਅਤੇ ਪਾਬੰਦੀਸ਼ੁਦਾ ਨਕਸਲੀ ਸਗੰਠਨ ਸੀ.ਪੀ.ਆਈ. (ਮਾਓਵਾਦੀ) ਦੇ ਨਕਸਲੀਆਂ ਦਰਮਿਆਨ ਹੋਏ ਇਕ ਮੁਕਾਬਲੇ ’ਚ ਇਕ ਨਕਸਲੀ ਮਾਰਿਆ ਗਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮੋਦੀ ਨੇ ਜੀ-7 ਸਿਖਰ ਸੰਮੇਲਨ ’ਚ ਕੋਰੋਨਾ ਨਾਲ ਲੜਨ ਲਈ ਦਿੱਤਾ ‘ਇਕ ਧਰਤੀ, ਇਕ ਸਿਹਤ’ ਮੰਤਰ
NEXT STORY