ਨੈਸ਼ਨਲ ਡੈਸਕ - ਇਲਾਹਾਬਾਦ ਸੈਂਟ੍ਰਲ ਯੂਨੀਵਰਸਿਟੀ ‘ਚ ਰੈਗਿੰਗ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਯੂਨੀਵਰਸਿਟੀ ਨੇ ਸਰ ਪੀਸੀ ਬੈਨਰਜੀ ਹੋਸਟਲ ਵਿੱਚ ਰਹਿ ਰਹੇ 18 ਵਿਦਿਆਰਥੀਆਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਇਨ੍ਹਾਂ ਵਿਦਿਆਰਥੀਆਂ ‘ਤੇ ਜੂਨੀਅਰਾਂ ਨਾਲ ਰੈਗਿੰਗ ਕਰਨ ਦੇ ਗੰਭੀਰ ਦੋਸ਼ ਹਨ।
ਯੂਨੀਵਰਸਿਟੀ ਨੇ ਐਂਟੀ ਰੈਗਿੰਗ ਐਕਟ ਅਤੇ ਵਿਦਿਆਰਥੀ ਅਨੁਸ਼ਾਸਨ ਸੰਹਿਤਾ ਦੇ ਤਹਿਤ ਇਹ ਕਾਰਵਾਈ ਕੀਤੀ। 19 ਸਤੰਬਰ ਨੂੰ ਹੋਈ ਸ਼ਿਕਾਇਤ ਦੇ ਬਾਅਦ ਪ੍ਰਾਕਟੋਰ ਅਤੇ ਪੁਲਸ ਨੇ ਹੋਸਟਲ 'ਚ ਛਾਪੇਮਾਰੀ ਕਰਕੇ ਕੁਝ ਵਿਦਿਆਰਥੀਆਂ ਨੂੰ ਰੈਗਿੰਗ ਵਿੱਚ ਸ਼ਾਮਿਲ ਪਾਇਆ।
ਇਸਦੇ ਨਾਲ ਹੀ, ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਈ ਵਿਦਿਆਰਥੀ ਅਜਿਹੇ ਸਨ ਜੋ ਨਾ ਤਾਂ ਯੂਨੀਵਰਸਿਟੀ 'ਚ ਰਜਿਸਟ੍ਰਡ ਸਨ ਅਤੇ ਨਾ ਹੀ ਹੋਸਟਲ ਦੀ ਕਿਸੇ ਅਧਿਕਾਰਕ ਲਿਸਟ 'ਚ ਦਰਜ ਸਨ।
ਸਸਪੈਂਡ ਕੀਤੇ ਵਿਦਿਆਰਥੀਆਂ ਨੂੰ ਪ੍ਰਾਕਟਰ ਪ੍ਰੋ. ਰਾਕੇਸ਼ ਸਿੰਘ ਵੱਲੋਂ ਹੁਕਮ ਦਿੱਤਾ ਗਿਆ ਹੈ ਕਿ ਉਹ 16 ਅਕਤੂਬਰ ਨੂੰ ਆਪਣੇ ਮਾਪਿਆਂ ਜਾਂ ਸਹਾਇਕ ਅਭਿਭਾਵਕਾਂ ਦੇ ਨਾਲ ਆਪਣਾ ID ਕਾਰਡ ਲੈ ਕੇ ਪੇਸ਼ ਹੋਣ। ਮਾਪਿਆਂ ਨੂੰ ਦੁਪਹਿਰ 3 ਤੋਂ 4 ਵਜੇ ਦੇ ਵਿਚਕਾਰ ਪ੍ਰਾਕਟਰ ਦਫ਼ਤਰ ਵਿੱਚ ਜਾਂਚ ਕਮੇਟੀ ਸਾਹਮਣੇ ਲਿਖਤੀ ਤੌਰ 'ਤੇ ਆਪਣਾ ਪੱਖ ਰੱਖਣਾ ਹੋਵੇਗਾ।
ਜਿਨ੍ਹਾਂ ਵਿਦਿਆਰਥੀਆਂ ਨੂੰ ਸਸਪੈਂਡ ਕੀਤਾ ਗਿਆ ਹੈ, ਉਨ੍ਹਾਂ ਵਿੱਚ ਅਭਿਸ਼ੇਕ ਵਰਮਾ, ਹਰਸ਼ ਦੁਬੇ, ਅਯੁਸ਼ ਕੁਮਾਰ, ਧਨਰਾਜ ਸਿੰਘ, ਉੱਜਵਲ ਸਿੰਘ, ਉਤਕਰਸ਼ ਕੌਸ਼ਿਕ, ਦੀਪ ਪ੍ਰਕਾਸ਼, ਗਗਨ ਸੋਨੀ, ਸ਼ਾਂਤੀ ਸਵਰੂਪ, ਅਮਰੇਸ਼ ਕੁਮਾਰ, ਅਮਰਨਾਥ, ਸ਼ਸ਼ਾਂਕ ਵਰਮਾ, ਵਿਪਿਨ ਸੋਨੀ, ਅਜੇ, ਸੂਰਿਆੰਸ਼ ਸਿੰਘ ਅਤੇ ਜੈ ਕਿਸ਼ਨ ਸ਼ਾਮਿਲ ਹਨ।
ਯੂਨੀਵਰਸਿਟੀ ਦੀ ਪੀ.ਆਰ.ਓ. ਪ੍ਰੋ. ਜਯਾ ਕਪੂਰ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਹੋਰ ਜਾਂਚ ਜਾਰੀ ਹੈ ਅਤੇ ਹੋਰ ਵਿਦਿਆਰਥੀਆਂ 'ਤੇ ਵੀ ਕਾਰਵਾਈ ਸੰਭਵ ਹੈ।
ਮਣੀਪੁਰ, ਨਾਗਾਲੈਂਡ ਤੇ ਅਰੁਣਾਚਲ ’ਚ ਅਫਸਪਾ 6 ਮਹੀਨੇ ਲਈ ਵਧਿਆ
NEXT STORY