ਪਟਨਾ—ਚਾਰੇ ਪਾਸੇ ਮੁਸ਼ਕਲਾਂ ਨਾਲ ਘਿਰੇ ਹੋਣ ਦੇ ਬਾਵਜੂਦ ਲਾਲੂ ਪਰਿਵਾਰ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਨਵਾਂ ਮਾਮਲਾ ਬਿਨਾਂ ਸੁਰੱਖਿਆ ਜਾਂਚ ਦੇ 8 ਸਾਲ ਤੱਕ ਪਟਨਾ ਏਅਰਪੋਰਟ ਤੋਂ ਯਾਤਰਾ ਕਰਨ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਲਾਲੂ ਅਤੇ ਰਾਬੜੀ ਬਿਨਾਂ ਪ੍ਰੀ-ਬੋਰਡਿੰਗ ਸੁਰੱਖਿਆ ਜਾਂਚ ਦੇ ਹੀ ਬੀਤੇ ਕਈ ਸਾਲਾਂ ਤੋਂ ਸਫਰ ਕਰ ਰਹੇ ਸੀ, ਜਦਕਿ ਕੇਵਲ 30 ਵੀ.ਵੀ.ਆਈ.ਪੀ. ਕੈਟੇਗਿਰੀ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸੁਰੱਖਿਆ ਜਾਂਚ ਤੋਂ ਛੂਟ ਮਿਲਦੀ ਹੈ। ਲਾਲੂ ਅਤੇ ਰਾਬੜੀ ਦੋਵੇਂ ਹੀ ਇਸ ਕੈਟੇਗਿਰੀ 'ਚ ਨਹੀਂ ਆਉਂਦੇ ਹਨ।
ਬੀ.ਸੀ.ਏ.ਐਸ. ਚੀਫ ਰਾਜੇਸ਼ ਕੁਮਾਰ ਚੰਦਰਾ ਨੂੰ ਸ਼ਿਕਾਇਤ ਮਿਲੀ ਸੀ ਕਿ ਲਾਲੂ ਬਿਨਾਂ ਜਾਂਚ ਦੇ ਪਟਨਾ ਏਅਰਪੋਰਟ ਤੋਂ ਯਾਤਰਾ ਕਰਦੇ ਹਨ ਅਤੇ ਇਸ ਦੌਰਾਨ ਉਨ੍ਹਾਂ ਦੇ ਕੋਲ ਬੈਗ ਵੀ ਹੁੰਦਾ ਹੈ, ਜਿਸਦੀ ਚੈਕਿੰਗ ਨਹੀਂ ਹੁੰਦੀ। ਚੰਦਰਾ ਨੇ ਇਸ ਸ਼ਿਕਾਇਤ ਨੂੰ ਸੀ.ਆਈ.ਐਸ.ਐਫ. ਨੂੰ ਭੇਜ ਦਿੱਤਾ, ਜੋਕਿ ਏਅਰਪੋਰਟ 'ਤੇ ਸੁਰੱਖਿਆ ਲਈ ਜ਼ਿੰਮੇਦਾਰ ਹੈ। ਉਨ੍ਹਾਂ ਨੇ ਕਿਹਾ ਕਿ, ਹੋ ਸਕਦਾ ਹੈ ਕਿ ਲਾਲੂ ਅਤੇ ਉਨ੍ਹਾਂ ਦੀ ਪਤਨੀ ਨੂੰ ਕਾਰ ਦੀ ਸੁਵਿਧਾ ਮਿਲੀ ਹੋਵੇ, ਪਰ ਉਨ੍ਹਾਂ ਨੂੰ ਪੀ.ਈ.ਐਸ.ਸੀ. ਸੁਵਿਧਾ ਨਹੀਂ ਦਿੱਤੀ ਗਈ।
ਔਰਤ ਨੂੰ ਬੇਹੋਸ਼ ਕਰਕੇ ਬਣਾਇਆ ਹਵਸ ਦਾ ਸ਼ਿਕਾਰ
NEXT STORY