ਦਿੱਲੀ— ਦੇਸ਼ ਵਿਚ ਹੋਣ ਵਾਲੀਆਂ 12.5 ਫੀਸਦੀ ਮੌਤਾਂ ਦਾ ਕਾਰਨ ਹਵਾ ਪ੍ਰਦੂਸ਼ਣ ਅਤੇ ਇਸੇ ਕਾਰਨ ਹਰ ਇਕ ਲੱਖ ਬੱਚਿਆਂ ਵਿਚੋਂ 85 ਬੱਚਿਆਂ ਦੀ 5 ਸਾਲ ਦੀ ਉਮਰ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ। ਵਾਤਾਵਰਣ ਦੇ ਖੇਤਰ ਵਿਚ ਕੰਮ ਕਰਨ ਵਾਲੀ ਸਵੈ-ਸੇਵੀ ਸੰਸਥਾ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ. ਐੱਸ. ਈ.) ਵਲੋਂ ਮੰਗਲਵਾਰ ਨੂੰ ਜਾਰੀ 'ਭਾਰਤ ਦੀ ਵਾਤਾਵਰਣ ਰਿਪੋਰਟ 2019' ਵਿਚ ਇਹ ਗੱਲ ਸਾਹਮਣੇ ਆਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਹੋਣ ਵਾਲੀਆਂ ਮੌਤਾਂ ਵਿਚ 12.5 ਫੀਸਦੀ ਦਾ ਕਾਰਨ ਹਵਾ ਪ੍ਰਦੂਸ਼ਣ ਹੈ।
ਲੜਕਿਆਂ ਦੇ ਮੁਕਾਬਲੇ ਲੜਕੀਆਂ ਨੂੰ ਜ਼ਿਆਦਾ ਖਤਰਾ
ਰਿਪੋਰਟ ਦੇ ਅਨੁਸਾਰ ਹਵਾ ਦੇ ਪ੍ਰਦੂਸ਼ਣ ਨਾਲ ਲੜਕਿਆਂ ਦੇ ਮੁਕਾਬਲੇ ਲੜਕੀਆਂ ਨੂੰ ਜ਼ਿਆਦਾ ਰਿਸਕ ਹੈ। ਇਸ ਤੋਂ ਇਲਾਵਾ ਹਰ ਇਕ ਲੱਖ ਬੱਚੀਆਂ ਵਿਚੋਂ 96 ਦੀ 5 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ। ਸੀ. ਐੱਸ. ਈ. ਨੇ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਅੱਜ ਇਹ ਰਿਪੋਰਟ ਜਾਰੀ ਕੀਤੀ ਹੈ।
ਇਸ ਸਾਲ ਵਿਸ਼ਵ ਵਾਤਾਵਰਣ ਦਿਵਸ ਦਾ ਥੀਮ 'ਵਾਯੂ ਪ੍ਰਦੂਸ਼ਣ ਨੂੰ ਹਰਾਉਣਾ' ਰੱਖਿਆ ਗਿਆ ਹੈ। ਰਿਪੋਰਟ ਵਿਚ ਵਾਤਾਵਰਣ ਨਾਲ ਜੁੜੇ ਹੋਰ ਪਹਿਲੂਆਂ ਬਾਰੇ ਵੀ ਦੱਸਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਝਰਨਿਆਂ ਵਿਚ ਉਪਲੱਬਧ ਪਾਣੀ ਅਤੇ ਭੂਮੀ ਜਲ ਦੋਵਾਂ ਵਿਚ ਪ੍ਰਦੂਸ਼ਣ ਵਧ ਰਿਹਾ ਹੈ। ਕੁਲ 86 ਝਰਨਿਆਂ ਵਿਚ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਹੈ। ਇਸ ਦਾ ਇਕ ਕਾਰਨ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਣਾ ਹੈ। ਸਾਲ 2011 ਤੋਂ 18 ਵਿਚਾਰ ਇਨ੍ਹਾਂ ਦੀ ਗਿਣਤੀ 136 ਫੀਸਦੀ ਵਧੀ ਹੈ। ਭੂਮੀ ਜਲ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਡੰੂੰਘੇ ਟਿਊਬਵੈੱਲਾਂ ਦੀ ਗਿਣਤੀ 2006-07 ਤੋਂ 2013-14 ਦੇ ਮੁਕਾਬਲੇ 80 ਫੀਸਦੀ ਵਧੀ ਹੈ। ਦੇਸ਼ ਦੀਆਂ 94.5 ਫੀਸਦੀ ਲਘੂ ਸਿੰਚਾਈ ਯੋਜਨਾਵਾਂ ਭੂਮੀ ਜਲ 'ਤੇ ਕੇਂਦਰਿਤ ਹੈ। ਸੀ. ਐੱਸ. ਈ. ਦੇ ਅਨੁਸਾਰ ਸਾਲ 2010 ਤੋਂ 14 ਦੇ ਵਿਚਕਾਰ ਗ੍ਰੀਨ ਹਾਊਸ ਗੈਸਾਂ ਦੇ ਪੈਦਾ ਹੋਣ ਵਿਚ 22 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੀ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਊਰਜਾ ਖੇਤਰ ਦੀ ਜੋ ਦੇਸ਼ ਦੇ ਕੁਲ ਗ੍ਰੀਨ ਹਾਊਸ ਗੈਸ ਦਾ 73 ਫੀਸਦੀ ਪੈਦਾ ਕਰਦਾ ਹੈ। ਜਲਵਾਯੂ ਤਬਦੀਲ ਕਾਰਨ ਪਿਛਲੇ ਸਾਲ 11 ਰਾਜਾਂ ਵਿਚ ਗੰਭੀਰ ਮੌਸਮੀ ਹਾਲਾਤ ਕਾਰਨ 1425 ਲੋਕਾਂ ਦੀ ਮੌਤ ਹੋ ਗਈ ਸੀ।
ਨਵੀ ਮੁੰਬਈ ’ਚ ਖੰਭੇ ’ਤੇ ਆਈ. ਐੱਸ. ਦਾ ਮੈਸੇਜ, ਹਾਈ ਅਲਰਟ
NEXT STORY