ਵੈੱਬ ਡੈਸਕ - ਮਿਆਂਮਾਰ ’ਚ ਵਾਰ-ਵਾਰ ਭੂਚਾਲ ਦੀ ਭਵਿੱਖਬਾਣੀ ਕਰਨਾ ਇਕ ਬਾਬੇ ਲਈ ਮਹਿੰਗਾ ਸਾਬਤ ਹੋਇਆ ਹੈ। ਮਿਆਂਮਾਰ ਪੁਲਸ ਨੇ ਕਿਹਾ ਹੈ ਕਿ ਉਹ ਬਾਬੇ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਵੇਗੀ। ਬਾਬੇ ਦਾ ਨਾਮ ਜੌਨ ਮੋਡ ਹੈ, ਜਿਸ ਨੂੰ ਮਿਆਂਮਾਰ ’ਚ ਇਕ ਮਸ਼ਹੂਰ ਜੋਤਿਸ਼ ਵਜੋਂ ਵੀ ਜਾਣਿਆ ਜਾਂਦਾ ਹੈ। ਬਾਬੇ ਵਿਰੁੱਧ ਇਸ ਕਾਨੂੰਨੀ ਕਾਰਵਾਈ ਦੀ ਪੂਰੇ ਮਿਆਂਮਾਰ ’ਚ ਚਰਚਾ ਹੋ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੌਨ ਮੋ ਹਰ ਰੋਜ਼ TikTok 'ਤੇ ਭੂਚਾਲਾਂ ਦੀ ਭਵਿੱਖਬਾਣੀ ਕਰਨ ਵਾਲੇ ਵੀਡੀਓ ਬਣਾ ਰਿਹਾ ਸੀ। ਦੱਸ ਦਈਏ ਇਸ ਦੇ ਸ਼ੋਸ਼ਲ ਮੀਡੀਆ ਪਲੇਟਫਾਰਮ TikTok 'ਤੇ 3 ਲੱਖ ਫਾਲੋਅਰ ਹਨ ਤੇ ਇਸ ਦੀਆਂ ਭਵਿੱਖਬਾਣੀਆਂ ਵਾਲੀਆਂ ਵੀਡੀਓਜ਼ ਨੂੰ TikTok 'ਤੇ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਸੀ।
ਪੁਲਸ ਨੇ ਕੀਤਾ ਗ੍ਰਿਫਤਾਰ
ਮਿਆਂਮਾਰ ਪੁਲਸ ਦੇ ਅਨੁਸਾਰ ਬਾਬਾ ਆਪਣੀ ਵੀਡੀਓ ’ਚ ਲੋਕਾਂ ਨੂੰ ਦਿਨ ਵੇਲੇ ਵੱਡੀਆਂ ਇਮਾਰਤਾਂ ’ਚ ਨਾ ਜਾਣ ਦੀ ਅਪੀਲ ਕਰ ਰਿਹਾ ਸੀ। ਬਾਬਾ ਹਰ ਰੋਜ਼ ਇਕ ਇਹੀ ਭਵਿੱਖਬਾਣੀ ਕਰਦੇ ਸੀ ਕਿ ਇਕ ਸ਼ਕਤੀਸ਼ਾਲੀ ਭੂਚਾਰ ਆਉਣ ਵਾਲਾ ਹੈ ਜਿਸ ਕਾਰਨ ਸਾਰੇ ਲੋਕ ਚਿੰਤਤ ਸਨ। ਇਸ ਦੌਰਾਨ ਪੁਲਸ ਨੇ ਕਿਹਾ ਕਿ ਬਾਬੇ ਵੱਲੋਂ ਦਿੱਤੀ ਗਈ ਸਮਾਂ ਸੀਮਾ ਗਲਤ ਸੀ ਅਤੇ ਕਿਹਾ ਕਿ ਬਾਬਾ ਸਿਰਫ਼ ਝੂਠ ਫੈਲਾਉਣ ਲਈ ਵਾਰ-ਵਾਰ ਭੂਚਾਲ ਦੀ ਭਵਿੱਖਬਾਣੀ ਕਰ ਰਿਹਾ ਸੀ। ਪੁਲਸ ਨੇ ਕਿਹਾ ਕਿ ਲੋਕਾਂ ਨੂੰ ਡਰਾਉਣ ਅਤੇ ਦਹਿਸ਼ਤ ਫੈਲਾਉਣ ਦੇ ਦੋਸ਼ ’ਚ ਬਾਬਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਬਾਬਾ ਨੂੰ ਜਲਦੀ ਹੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਪੁਲਸ ਦਾ ਕਹਿਣਾ ਹੈ ਕਿ ਜੌਨ ਪਹਿਲਾਂ ਇਕ ਲੋੜੀਂਦਾ ਅਪਰਾਧੀ ਸੀ ਜਿਸ ਦੇ ਵਿਰੁੱਧ ਪਹਿਲਾਂ ਹੀ ਕਈ ਮਾਮਲੇ ਦਰਜ ਸਨ। ਅਦਾਲਤ ਤੋਂ ਰਾਹਤ ਮਿਲਣ ਤੋਂ ਬਾਅਦ, ਜੌਨ ਨੇ TikTok 'ਤੇ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ। ਹਾਲ ਹੀ ’ਚ ਆਏ ਭੂਚਾਲ ਤੋਂ ਬਾਅਦ, ਉਹ ਹਰ ਰੋਜ਼ ਭਵਿੱਖਬਾਣੀ ਕਰਦਾ ਸੀ। ਪੁਲਸ ਦਾ ਕਹਿਣਾ ਹੈ ਕਿ ਬਾਬਾ ਜੌਨ ਵਿਊਜ਼ ਹਾਸਲ ਕਰਨ ਲਈ ਅਜਿਹਾ ਕਰ ਰਿਹਾ ਸੀ। ਹੁਣ ਉਸਦੇ ਖਿਲਾਫ ਸਾਰੀਆਂ ਪੁਰਾਣੀਆਂ ਫਾਈਲਾਂ ਖੋਲ੍ਹ ਦਿੱਤੀਆਂ ਗਈਆਂ ਹਨ। ਜਾਂਚ ਤੋਂ ਬਾਅਦ, ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਭੂਚਾਲ ਕਾਰਨ ਲੋਕ ਪ੍ਰੇਸ਼ਾਨ
ਮਿਆਂਮਾਰ ਦੇ ਲੋਕ ਭੂਚਾਲ ਤੋਂ ਪ੍ਰੇਸ਼ਾਨ ਹਨ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਹਾਲ ਹੀ ’ਚ ਆਏ ਭੂਚਾਲ ਕਾਰਨ ਮਿਆਂਮਾਰ ’ਚ 3,700 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। 60 ਹਜ਼ਾਰ ਤੋਂ ਵੱਧ ਲੋਕ ਅਜੇ ਵੀ ਤੰਬੂਆਂ ’ਚ ਰਹਿ ਰਹੇ ਹਨ। ਹਾਲਾਂਕਿ ਲੋਕ ਭੂਚਾਲ ਦੀ ਭਵਿੱਖਬਾਣੀ ਤੋਂ ਡਰੇ ਹੋਏ ਹਨ ਅਤੇ ਘਰ ਵਾਪਸ ਨਹੀਂ ਜਾਣਾ ਚਾਹੁੰਦੇ। ਮਿਆਂਮਾਰ ਸਰਕਾਰ ਦਾ ਕਹਿਣਾ ਹੈ ਕਿ ਸਿਰਫ਼ ਵਿਗਿਆਨੀ ਹੀ ਇਸ ਬਾਰੇ ਗੱਲ ਕਰ ਸਕਦੇ ਹਨ। ਵਿਗਿਆਨੀ ਵੀ ਭੂਚਾਲ ਦੀ ਭਵਿੱਖਬਾਣੀ ਨਹੀਂ ਕਰਦੇ।
ਵਿਆਹ ਸਮਾਗਮ 'ਚ ਪੈ ਗਿਆ ਭੜਥੂ, ਹਸਪਤਾਲ 'ਚ ਦਾਖਲ ਕਰਾਉਣੇ ਪਏ 51 ਲੋਕ
NEXT STORY