ਚੇਨਈ—ਸ਼ਨੀਵਾਰ ਨੂੰ ਇੱਥੇ ਇਕ ਇਮਾਰਤ ਨੂੰ ਬਣਾਉਣ 'ਚ ਅਸਥਾਈ ਤੌਰ 'ਤੇ ਸਹਾਇਤਾ ਦੇਣ ਵਾਲਾ ਢਾਂਚਾ ਡਿੱਗ ਜਾਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਹਾਦਸੇ 'ਚ 24 ਲੋਕ ਜ਼ਖਮੀ ਵੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਅਸਥਾਈ ਢਾਂਚਾ ਜ਼ਿਆਦਾ ਭਾਰ ਹੋਣ ਦੀ ਵਜ੍ਹਾ ਨਾਲ ਡਿੱਗਿਆ ਅਤੇ ਇਸ 'ਚ ਕੁਝ ਕਾਮੇ ਫੱਸ ਗਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਬਚਾਅ ਕਰਮੀਆਂ ਨੇ 17 ਲੋਕਾਂ ਨੂੰ ਉੱਥੋਂ ਕੱਢ ਕੇ ਹਸਪਤਾਲ ਪਹੁੰਚਾਇਆ।
7 ਮਹੀਨਿਆਂ ਦੀ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ
NEXT STORY