ਮੁੰਬਈ– ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਮੁੱਖੀ ਸ਼ਰਦ ਪਵਾਰ ਦੇ ਆਪਰੇਸ਼ਨ ਤੋਂ ਬਾਅਦ ਹਾਲਤ ’ਚ ਸੁਧਾਰ ਹੈ। ਉਨ੍ਹਾਂ ਦੀ ਬੇਟੀ ਸੁਪਰੀਆ ਸੁਲੇ ਨੇ ਖ਼ੁਦ ਇਕ ਤਸਵੀਰ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹਸਪਤਾਲ ਦੇ ਸਾਰੇ ਡਾਕਟਰਾਂ, ਨਰਸਾਂ ਅਤੇ ਸਪੋਰਟਿੰਗ ਸਟਾਫ ਦਾ ਧੰਨਵਾਦ ਵੀ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਪਵਾਰ ਦੇ ਆਪਰੇਸ਼ਨ ਦੇ ਕੁਝ ਘੰਟਿਆਂ ਬਾਅਦ ਦੀ ਹੈ।
ਸੁਪਰੀਆ ਸੁਲੇ ਨੇ ਸ਼ਰਦ ਪਵਾਰ ਦੀ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਟਵੀਟ ’ਚ ਲਿਖਿਆ ਕਿ ਸਵੇਰ ਦੀ ਨਮਸਤੇ, ਬ੍ਰੀਚ ਕੈਂਡੀ ਹਸਪਤਾਲ ਦੇ ਸਾਰੇ ਡਾਕਟਰਾਂ, ਨਰਸਾਂ ਅਤੇ ਸਪੋਰਟਿੰਗ ਸਟਾਫ ਦਾ ਤਹਿ ਦਿਲ ਤੋਂ ਧੰਨਵਾਦ। ਇਹ ਅੱਜ ਦੀ ਸੁਖਦ ਸਵੇਰ ਹੈ। ਸਤਿਕਾਰਯੋਗ ਪਵਾਰ ਸਾਹਬ ਆਪਣਾ ਰੋਜ਼ਾਨਾ ਦਾ ਸਭ ਤੋਂ ਪਸੰਦੀਦਾ ਕੰਮ ਕਰ ਰਹੇ ਹਨ, ਯਾਨੀ ਅਖ਼ਬਾਰ ਪੜ੍ਹ ਰਹੇ ਹਨ।
ਦਰਅਸਲ, 80 ਸਾਲਾ ਪਵਾਰ ਮੰਗਲਵਾਰ ਨੂੰ ਟਿਡ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਬ੍ਰੀਚ ਕੈਂਡੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆਸੀ ਅਤੇ ਰਾਤ ਕਰੀਬ 10 ਵਜੇ ਉਨ੍ਹਾਂ ਦੀ ਅੰਡੋਸਕੋਪੀ ਕੀਤੀ ਗਈ। ਡਾਕਟਰਾਂ ਨੇ ਦੱਸਿਆ ਕਿ ਪਵਾਰ ਦੇ ਗਾਲ ਬਲੇਡਰ ’ਚ ਕਈ ਪੱਥਰੀਆਂ ਹਨ ਅਤੇ ਇਕ ਪੱਥਰੀ ਪਿੱਤੇ ’ਚ ਚਲੀ ਗਈ, ਜਿਸ ਕਾਰਨ ਉਨ੍ਹਾਂ ਦੇ ਟਿਡ ’ਚ, ਪਿੱਠ ’ਚ ਤੇਜ਼ ਦਰਦ ਹੋ ਅਤੇ ਪੀਲੀਏ ਦੀ ਸ਼ਿਕਾਇਤ ਹੋਈ।
ਹਿਮਾਚਲ ’ਚ 15 ਅਪ੍ਰੈਲ ਤੱਕ ਬੰਦ ਰਹਿਣਗੇ ਸਕੂਲ ਅਤੇ ਕਾਲਜ: ਜੈਰਾਮ
NEXT STORY