ਨਵੀਂ ਦਿੱਲੀ (ਭਾਸ਼ਾ)— ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ ਵਿਚ ਇਕ ਘਰ ’ਚ ਐਤਵਾਰ ਤੜਕੇ ਅੱਗ ਲੱਗਣ ਮਗਰੋਂ 5 ਲੋਕਾਂ ਨੂੰ ਸੁਰੱਖਿਆ ਬਚਾ ਲਿਆ ਗਿਆ। ਦਿੱਲੀ ਫਾਇਰ ਬਿ੍ਰਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਬਾਰੇ ਸੂਚਨਾ ਸਵੇਰੇ 4 ਵਜ ਕੇ 18 ਮਿੰਟ ’ਤੇ ਮਿਲੀ। ਜਿਸ ਤੋਂ ਬਾਅਦ ਫਾਇਰ ਬਿ੍ਰਗੇਡ ਦੀਆਂ 4 ਗੱਡੀਆਂ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ ਗਿਆ।
ਅਧਿਕਾਰੀ ਨੇ ਦੱਸਿਆ ਕਿ ਗ੍ਰੇਟਰ ਕੈਲਾਸ਼ ਵਿਚ ਇਕ ਇਮਾਰਤ ਦੀ ਪਹਿਲੀ ਮੰਜ਼ਿਲ ’ਚ ਅੱਗ ਲੱਗੀ ਅਤੇ ਇਸ ਤੋਂ ਉੱਪਰ ਦੀ ਮੰਜ਼ਿਲ ’ਚ ਰਹਿ ਰਹੇ ਲੋਕ ਅੰਦਰ ਫਸ ਗਏ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਨਿਕਲਣ ਵਾਲਾ ਧੂੰਆਂ ਦੂਜੀ ਮੰਜ਼ਿਲ ’ਤੇ ਫੈਲ ਗਿਆ। ਅਧਿਕਾਰੀ ਮੁਤਾਬਕ ਅੱਗ ਨੂੰ ਸਵੇਰੇ 5 ਵਜੇ ਕਾਬੂ ਕੀਤਾ ਗਿਆ, ਜਿਸ ਤੋਂ ਬਾਅਦ ਬਚਾਅ ਮੁਹਿੰਮ ਸ਼ੁਰੂ ਕੀਤਾ ਗਿਆ। ਫਾਇਰ ਮਹਿਕਮੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੂਜੀ ਮੰਜ਼ਿਲ ਤੋਂ 5 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਦੀ ਪਹਿਚਾਣ ਸ਼ਿਵਾਨੀ (27), ਭਰਤ (35), ਨਵਨੀਤ (31), ਸੀ. ਆਰ. ਰਾਮ (60) ਅਤੇ ਰੋਮਿਲ (57) ਦੇ ਰੂਪ ਵਿਚ ਹੋਈ ਹੈ।
ਮੁੱਖ ਮੰਤਰੀ ਖੱਟੜ ਨੂੰ ਬਦੌਲੀ ਪਿੰਡ ’ਚ ਨਹੀਂ ਹੋਣ ਦੇਵਾਂਗੇ ਦਾਖ਼ਲ: ਰਾਕੇਸ਼ ਟਿਕੈਤ
NEXT STORY