ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਪੂਰੇ ਦੇਸ਼ 'ਤੇ ਟੁੱਟ ਪਿਆ ਹੈ, ਹੁਣ ਤੱਕ ਕਰੀਬ 46 ਲੱਖ ਤੋਂ ਜ਼ਿਆਦਾ ਲੋਕ ਇਸ ਦੀ ਚਪੇਟ 'ਚ ਆ ਚੁੱਕੇ ਹਨ। ਮਹਾਂਮਾਰੀ 'ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ਦੇਸ਼ ਵਿਆਪੀ ਲਾਕਡਾਊਨ ਦਾ ਐਲਾਨ ਕੀਤਾ ਸੀ ਜੋ ਹੁਣ ਅਨਲਾਕ ਦੇ ਰੂਪ 'ਚ ਲਾਗੂ ਹੈ। ਲਾਕਡਾਊਨ ਦੌਰਾਨ ਸਭ ਕੁੱਝ ਬੰਦ ਹੋਣ ਕਾਰਨ ਲੋਕਾਂ ਨੂੰ ਆਪਣੇ ਘਰਾਂ 'ਚ ਕੈਦ ਹੋ ਕੇ ਰਹਿਣਾ ਪਿਆ, ਕਈ ਲੋਕ ਇਸ ਹਾਲਤ ਤੋਂ ਛੇਤੀ ਨਿਕਲਨਾ ਚਾਹੁੰਗੇ ਸਨ ਤਾਂ ਕੁੱਝ ਨੇ ਇਸ ਨੂੰ ਮੌਕੇ ਦੀ ਤਰ੍ਹਾਂ ਲਿਆ। ਪੰਜਾਬ ਦੇ ਰਹਿਣ ਵਾਲੇ ਧਨੀਰਾਮ ਉਨ੍ਹਾਂ 'ਚੋਂ ਇੱਕ ਹਨ।
ਲਾਕਡਾਊਨ 'ਚ ਘਰ ਰਹਿ ਕੇ ਧਨੀਰਾਮ ਸੱਗੂ ਇੰਨੇ ਬੋਰ ਹੋ ਗਏ ਕਿ ਉਨ੍ਹਾਂ ਨੇ ਲੱਕੜ ਦੀ ਸਾਈਕਲ ਤਿਆਰ ਕਰ ਦਿੱਤੀ। ਲੋਕ ਹੁਣ ਇਸ ਸਾਈਕਲ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ। ਦਰਅਸਲ, ਪੇਸ਼ੇ ਤੋਂ ਤਰਖਾਣ (ਕਾਰਪੇਂਟਰ) ਧਨੀਰਾਮ ਸੱਗੂ ਪੰਜਾਬ ਸੂਬੇ ਦੇ ਜ਼ਿਰਕਪੁਰ ਦੇ ਨਿਵਾਸੀ ਹਨ। 40 ਸਾਲਾ ਧਨੀਰਾਮ ਨੇ ਆਪਣੀ ਮਿਹਨਤ ਅਤੇ ਸਿਰਜਣਾਤਮਕਤਾ ਨਾਲ ਜੋ ਸਾਈਕਲ ਬਣਾਈ ਹੈ ਉਹ ਆਪਣੇ ਆਪ 'ਚ ਅਨੋਖੀ ਹੈ।
ਧਨੀਰਾਮ ਨੇ ਦੱਸਿਆ, ਲਾਕਡਾਊਨ ਦੇ ਸਮੇਂ ਮੇਰੇ ਕੋਲ ਕੰਮ ਨਹੀਂ ਸੀ ਅਤੇ ਲੱਕੜ ਦੀ ਸਾਈਕਲ ਬਣਾਉਣ ਦਾ ਆਈਡੀਆ ਵੀ ਇਸ ਵਜ੍ਹਾ ਨਾਲ ਆਇਆ ਕਿਉਂਕਿ ਮੇਰੇ ਕੋਲ ਸਿਰਫ ਲੱਕੜ ਅਤੇ ਪਲਾਇਵੁੱਡ ਵਰਗੀ ਚੀਜ ਹੀ ਸੀ। ਇਸ ਤੋਂ ਇਲਾਵਾ ਮੇਰੇ ਕੋਲ ਪੁਰਾਣੀ ਸਾਈਕਲ ਦਾ ਸਾਮਾਨ ਵੀ ਪਿਆ ਹੋਇਆ ਸੀ। ਧਨੀਰਾਮ ਮੁਤਾਬਕ ਉਨ੍ਹਾਂ ਨੇ ਪਹਿਲਾਂ ਸਾਈਕਲ ਦੇ ਪੁਰਜਿਆਂ ਨੂੰ ਸਮਝਿਆ ਅਤੇ ਉਸਦੀ ਇੰਜੀਨੀਅਰਿੰਗ 'ਤੇ ਬਰੀਕੀ ਨਾਲ ਧਿਆਨ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੇਪਰ 'ਤੇ ਇੱਕ ਬਲੂ ਪ੍ਰਿੰਟ ਤਿਆਰ ਕਰ ਸਾਈਕਲ 'ਤੇ ਕੰਮ ਸ਼ੁਰੂ ਕਰ ਦਿੱਤਾ।
ਉਨ੍ਹਾਂ ਵੱਲੋਂ ਬਣਾਈ ਗਈ ਸਾਈਕਲ ਨੂੰ ਲੋਕ ਕਾਫ਼ੀ ਪੰਸਦ ਕਰ ਰਹੇ ਹਨ ਅਤੇ ਹੁਣ ਤੱਕ ਉਹ 8 ਸਾਈਕਲਾਂ ਨੂੰ ਵੇਚ ਵੀ ਚੁੱਕੇ ਹਨ। ਇੰਨਾ ਹੀ ਨਹੀਂ ਧਨੀਰਾਮ ਕੋਲ ਕਈ ਸਾਈਕਲਾਂ ਦੇ ਐਡਵਾਂਸ ਆਰਡਰ ਵੀ ਹਨ, ਜਿਨ੍ਹਾਂ ਨੂੰ ਪੂਰਾ ਕਰਨ ਦੀ ਤਿਆਰੀ 'ਚ ਉਹ ਲੱਗੇ ਹੋਏ ਹਨ। ਸਾਈਕਲ ਦੇ ਭਾਰ ਦੀ ਗੱਲ ਕਰੀਏ ਤਾਂ ਇਹ 20 ਤੋਂ 22 ਕਿੱਲੋਗ੍ਰਾਮ ਦੀ ਹੈ। ਇਸ ਸਾਈਕਲ 'ਤੇ ਕੋਈ ਵੀ ਆਸਾਨੀ ਨਾਲ 25-30 ਕਿਲੋਮੀਟਰ ਦਾ ਸਫਰ ਤੈਅ ਕਰ ਸਕਦਾ ਹੈ। ਫਿਲਹਾਲ ਧਨੀਰਾਮ ਵੱਲੋਂ ਬਣਾਈ ਇਸ ਸਾਈਕਲ ਨੂੰ ਇੱਕ ਨਿੱਜੀ ਕੰਪਨੀ 15 ਹਜ਼ਾਰ ਰੁਪਏ 'ਚ ਵੇਚ ਰਹੀ ਹੈ। ਧਨੀਰਾਮ ਦੀ ਇਹ ਸਾਈਕਲ ਹੁਣ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਧੁੰਮ ਮਚਾ ਰਹੀ ਹੈ। ਲੱਕੜ ਨਾਲ ਬਣੀ ਇਸ ਸਾਈਕਲ ਦੇ ਖਰੀਦਦਾਰ ਦਿੱਲੀ, ਜਲੰਧਰ ਤੋਂ ਇਲਾਵਾ ਦੱਖਣੀ ਅਫਰੀਕਾ ਅਤੇ ਕੈਨੇਡਾ 'ਚ ਵੀ ਹਨ।
ਦਿੱਲੀ ‘ਚ ਟਮਾਟਰ ਦੇ ਰੇਟ 80 ਤੋਂ 85 ਰੁਪਏ ਕਿਲੋ ਦੀ ਉਚਾਈ ‘ਤੇ
NEXT STORY