ਅਹਿਮਦਾਬਾਦ – ਗੁਜਰਾਤ ਦੇ ਅਕਸ਼ਰਧਾਮ ਮੰਦਰ ’ਤੇ ਹੋਏ ਅੱਤਵਾਦੀ ਹਮਲੇ ਦੇ ਮੁਲਜ਼ਮ ਮੁਹੰਮਦ ਫਾਰੂਕ ਸ਼ੇਖ ਨੂੰ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ। ਉਹ ਪਿਛਲੇ 16 ਸਾਲ ਤੋਂ ਫਰਾਰ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਫਾਰੂਕ ਇਸ ਦੌਰਾਨ ਦੁਬਈ ਵਿਚ ਲੁਕਿਆ ਹੋਇਆ ਸੀ। ਸੋਮਵਾਰ ਨੂੰ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਹਿਮਦਾਬਾਦ ਏਅਰਪੋਰਟ ’ਤੇ ਪਹੁੰਚਿਆ ਸੀ, ਜਿਥੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਸ ਨੂੰ ਦਬੋਚ ਲਿਆ। 24 ਸਤੰਬਰ 2002 ਨੂੰ ਗੁਜਰਾਤ ਦੇ ਗਾਂਧੀ ਨਗਰ ਵਿਚ ਅਕਸ਼ਰਧਾਮ ਮੰਦਰ ਕੰਪਲੈਕਸ ਵਿਚ ਆਟੋਮੈਟਿਕ ਹਥਿਆਰਾਂ ਅਤੇ ਗ੍ਰਨੇਡ ਨਾਲ ਲੈਸ ਅੱਤਵਾਦੀਆਂ ਨੇ ਆਤਮਘਾਤੀ ਹਮਲਾ ਕੀਤਾ ਸੀ। ਇਸ ਹਮਲੇ ਵਿਚ 32 ਸ਼ਰਧਾਲੂ ਮਾਰੇ ਗਏ ਸਨ। ਓਧਰ ਇਸ ਹਮਲੇ ਵਿਚ 3 ਕਮਾਂਡੋ ਅਤੇ ਇਕ ਕਾਂਸਟੇਬਲ ਵੀ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਇਸ ਕੇਸ ਵਿਚ ਫੜੇ ਗਏ 4 ਮੁਲਜ਼ਮਾਂ ਨੂੰ ਪੋਟਾ ਅਦਾਲਤ ਨੇ ਦੋਸ਼ੀ ਠਹਿਰਾਉਂਦੇ ਹੋਏ 3 ਨੂੰ ਮੌਤ ਦੀ ਸਜ਼ਾ ਅਤੇ ਇਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ ਮਈ 2014 ਵਿਚ ਸੁਪਰੀਮ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਦੋਸ਼ ਮੁਕਤ ਕਰਦੇ ਹੋਏ ਬਰੀ ਕਰ ਦਿੱਤਾ ਸੀ।
ਏਅਰਸੈੱਲ ਮੈਕਸਿਸ ਕੇਸ : ਚਿਦਾਂਬਰਮ ਵਿਰੁੱਧ ਮੁਕੱਦਮਾ ਚਲਾਉਣ ਦੀ ਸਰਕਾਰ ਵਲੋਂ ਮਨਜ਼ੂਰੀ
NEXT STORY