ਨਵੀਂ ਦਿੱਲੀ : ਦਿੱਲੀ ਦੰਗਿਆਂ ਦੇ ਮੁਲਜ਼ਮ ਤਾਹਿਰ ਹੁਸੈਨ ਨੇ ਮੁਸਤਫਾਬਾਦ ਵਿਧਾਨ ਸਭਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤਾ ਹੈ, ਜਿਸ ਤੋਂ ਬਾਅਦ ਉਹ ਤਿਹਾੜ ਜੇਲ੍ਹ ਵਾਪਸ ਆ ਗਏ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਕੌਂਸਲਰ ਹੁਸੈਨ ਨੂੰ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਨੇ 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮੁਸਤਫਾਬਾਦ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ।
ਇਹ ਵੀ ਪੜ੍ਹੋ - ਰੂਹ ਕੰਬਾਊ ਹਾਦਸਾ : ਭਿਆਨਕ ਹਾਦਸੇ ਦੌਰਾਨ 4 ਯਾਤਰੀਆਂ ਦੀ ਮੌਕੇ 'ਤੇ ਮੌਤ, ਵਾਹਨਾਂ ਦੇ ਉੱਡੇ ਪਰਖੱਚੇ
ਸੂਤਰ ਨੇ ਕਿਹਾ ਕਿ ਹੁਸੈਨ ਨੂੰ ਦਿੱਲੀ ਪੁਲਸ ਵੱਲੋਂ ਪ੍ਰਦਾਨ ਕੀਤੀ ਗਈ ਸਖ਼ਤ ਸੁਰੱਖਿਆ ਦੇ ਵਿਚਕਾਰ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਉਹ ਸਵੇਰੇ 9.15 ਵਜੇ ਦੇ ਕਰੀਬ ਜੇਲ ਤੋਂ ਬਾਹਰ ਆਏ। ਪਾਰਟੀ ਅੱਜ ਆਪਣੇ ਹੋਰ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਏ. ਆਈ. ਐੱਮ. ਆਈ. ਐੱਮ. ਦੇ ਦਿੱਲੀ ਸੂਬਾ ਪ੍ਰਧਾਨ ਸ਼ੋਏਬ ਜਮਈ ਨੇ ਕਿਹਾ ਕਿ ਅਸੀਂ ਸਾਰੀਆਂ ਸੀਟਾਂ ’ਤੇ ਚੋਣ ਨਹੀਂ ਲੜਾਂਗੇ ਪਰ ਜਿੱਥੇ ਵੀ ਅਸੀਂ ਚੋਣ ਲੜਾਂਗੇ, ਅਸੀਂ ਕੋਈ ਕਸਰ ਨਹੀਂ ਛੱਡਾਂਗੇ। ਸਾਡੇ ਉਮੀਦਵਾਰ ਮਜ਼ਬੂਤ ਹੋਣਗੇ, ਜਿਵੇਂ ਮੁਸਤਫਾਬਾਦ ਤੋਂ ਤਾਹਿਰ ਹੁਸੈਨ ਅਤੇ ਓਖਲਾ ਤੋਂ ਸ਼ਫਾ-ਉਰ-ਰਹਿਮਾਨ। ਦੋਵੇਂ ਇਸ ਸਮੇਂ ਸੀ.ਏ.ਏ.-ਐੱਨ.ਆਰ.ਸੀ. ਦਾ ਵਿਰੋਧ ਕਰ ਰਹੇ ਹਨ। ਉਹ ਵਿਰੋਧ ਪ੍ਰਦਰਸ਼ਨਾਂ ਨਾਲ ਸਬੰਧਤ ਮਾਮਲਿਆਂ ਵਿਚ ਜੇਲ੍ਹ ਵਿਚ ਹਨ।
ਇਹ ਵੀ ਪੜ੍ਹੋ - ਸਰਕਾਰੀ ਨੌਕਰੀ ਲੱਗਣ 'ਤੇ ਨਾਲ ਰਹਿਣ ਲਈ ਪਤਨੀ ਨੇ ਰੱਖੀ ਅਜਿਹੀ ਮੰਗ, ਸੁਣ ਸਭ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਰਫ਼ਬਾਰੀ ਕਾਰਨ ਵਧਿਆ ਸੀਤ ਲਹਿਰ ਦਾ ਕਹਿਰ
NEXT STORY