ਨਵੀਂ ਦਿੱਲੀ - ਬਾਲੀਵੁੱਡ ਅਭਿਨੇਤਾ ਸ਼੍ਰੇਅਸ ਤਲਪੜੇ ਅਤੇ ਆਲੋਕ ਨਾਥ ਨੂੰ ਬ੍ਰਾਂਡ ਅੰਬੈਸਡਰ ਬਣਾ ਕੇ 'ਦਿ ਲੂਨੀ ਅਰਬਨ ਮਲਟੀ ਸਟੇਟ ਕ੍ਰੈਡਿਟ ਸੋਸਾਇਟੀ' (LUCC) ਨੇ ਇੱਕ ਚਿੱਟ ਫੰਡ ਯੋਜਨਾ ਸ਼ੁਰੂ ਕੀਤੀ ਜਿਸ ਵਿੱਚ 45 ਲੋਕਾਂ ਨੂੰ 6 ਸਾਲਾਂ ਵਿੱਚ ਰਕਮ ਦੁੱਗਣੀ ਕਰਨ ਦਾ ਵਾਅਦਾ ਕਰਕੇ 9.12 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ। ਧੋਖਾਧੜੀ ਦੇ ਦੋਸ਼ੀਆਂ ਨੇ ਏਜੰਟਾਂ ਵਜੋਂ ਭਰਤੀ ਹੋਏ ਲੋਕਾਂ ਨੂੰ ਮੈਨੇਜਰ ਦੇ ਅਹੁਦੇ 'ਤੇ ਰੱਖ ਕੇ ਹੋਰ ਲੋਕਾਂ ਨੂੰ ਇਸ ਸਕੀਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ : Meta ਦੇ ਰਿਹੈ ਹਰ ਮਹੀਨੇ 43 ਲੱਖ ਰੁਪਏ ਤੱਕ ਦੀ ਕਮਾਈ ਦਾ ਸ਼ਾਨਦਾਰ ਮੌਕਾ, ਜਾਣੋ ਸ਼ਰਤਾਂ
ਹਜ਼ਾਰਾਂ ਨਿਵੇਸ਼ਕਾਂ ਨਾਲ ਧੋਖਾ ਕੀਤਾ ਗਿਆ
ਨਵੰਬਰ ਮਹੀਨੇ ਵਿੱਚ ਅਚਾਨਕ ਸੁਸਾਇਟੀ ਦੇ ਦਫ਼ਤਰ ਬੰਦ ਹੋਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਪੀੜਤਾਂ ਨੇ ਮੋਹਨਲਾਲਗੰਜ ਅਤੇ ਬੀਕੇਟੀ ਕੋਤਵਾਲੀ ਵਿੱਚ ਸ਼ਿਕਾਇਤ ਕੀਤੀ। ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਪਰੇਸ਼ਾਨ ਨਿਵੇਸ਼ਕਾਂ ਨੇ ਅਦਾਲਤ ਤੱਕ ਪਹੁੰਚ ਕੀਤੀ।
ਗੋਮਤੀ ਨਗਰ ਐਕਸਟੈਨਸ਼ਨ ਥਾਣੇ ਵਿੱਚ ਕੇਸ ਦਰਜ
ਇਸ ਸਬੰਧੀ ਥਾਣਾ ਗੋਮਤੀ ਨਗਰ ਐਕਸਟੈਨਸ਼ਨ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਨੀਸ ਅਹਿਮਦ ਨਾਂ ਦੇ ਪੀੜਤ ਨੇ ਦੱਸਿਆ ਕਿ 8 ਸਾਲ ਪਹਿਲਾਂ ਉਹ ਬਾਰਾਬੰਕੀ ਦੇ ਡਾਕਟਰ ਉੱਤਮ ਸਿੰਘ ਰਾਜਪੂਤ ਨੂੰ ਮਿਲਿਆ ਸੀ, ਜਿਸ ਨੇ ਉਸ ਨੂੰ ਇਸ ਸੁਸਾਇਟੀ ਬਾਰੇ ਦੱਸਿਆ।
ਇਹ ਵੀ ਪੜ੍ਹੋ : Budget 2025 : ਵਿੱਤ ਮੰਤਰੀ ਨੇ ਖੋਲ੍ਹਿਆ ਬਜਟ ਦਾ ਪਿਟਾਰਾ, ਅਗਲੇ ਹਫਤੇ ਹੋਵੇਗਾ ਨਵੇਂ ਟੈਕਸ ਬਿੱਲ ਦਾ ਐਲਾਨ
ਦੁੱਗਣੀ ਰਕਮ ਦਾ ਭਰੋਸਾ
ਡਾਕਟਰ ਉੱਤਮ ਨੇ ਕਿਹਾ ਕਿ ਜੇਕਰ ਲੋਕ ਕੰਪਨੀ ਵਿੱਚ ਨਿਵੇਸ਼ ਕਰਦੇ ਹਨ ਤਾਂ 6 ਸਾਲਾਂ ਵਿੱਚ ਉਨ੍ਹਾਂ ਦਾ ਪੈਸਾ ਦੁੱਗਣਾ ਹੋ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਹਿਕਾਰੀ ਸਭਾ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ। ਅਨੀਸ ਨੇ ਸ਼ੁਰੂ ਵਿਚ 10 ਲੱਖ ਰੁਪਏ ਦੀ ਥੋੜ੍ਹੀ ਜਿਹੀ ਰਕਮ ਜਮ੍ਹਾਂ ਕਰਵਾਈ ਅਤੇ ਉਸ ਨੂੰ ਰਸੀਦਾਂ, ਬਾਂਡ ਅਤੇ ਪਾਸਬੁੱਕ ਵੀ ਦਿੱਤੀਆਂ ਗਈਆਂ।
ਗਰੁੱਪ ਵਿੱਚ ਹੋਈ ਧੋਖਾਧੜੀ ਦਾ ਪਰਦਾਫਾਸ਼
ਅਨੀਸ ਨੇ ਅੱਗੇ ਦੱਸਿਆ ਕਿ ਉਸਨੇ ਅਤੇ ਹੋਰਾਂ ਨੇ ਨਿਵੇਸ਼ ਕੀਤਾ ਪਰ ਜੂਨ 2024 ਤੋਂ ਕੰਪਨੀ ਦੇ ਅਧਿਕਾਰੀਆਂ ਨੇ ਟਾਲ ਮਟੋਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਅਚਾਨਕ ਗੋਮਤੀ ਨਗਰ ਦਫਤਰ ਨੂੰ ਤਾਲਾ ਲਗਾ ਕੇ ਭੱਜ ਗਏ। ਅਨੀਸ ਨੇ 44 ਹੋਰ ਲੋਕਾਂ ਨਾਲ ਮਿਲ ਕੇ ਲਗਭਗ 9.02 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਬਜਟ ਦੌਰਾਨ ਚਰਚਾ 'ਚ ਆਈ ਬਿਹਾਰ ਦੀ ਦੁਲਾਰੀ ਦੇਵੀ, ਦੂਜਿਆਂ ਦੇ ਘਰਾਂ 'ਚ ਧੋਂਦੀ ਸੀ ਭਾਂਡੇ
ਪੁਲਸ ਨੇ ਰਿਪੋਰਟ ਦਰਜ ਕਰਾਈ
ਸੋਸਾਇਟੀ ਦੇ ਸੰਚਾਲਕ ਡਾਕਟਰ ਉੱਤਮ ਸਿੰਘ 'ਤੇ ਅਦਾਕਾਰ ਆਲੋਕ ਨਾਥ ਅਤੇ ਸ਼੍ਰੇਅਸ ਤਲਪੜੇ ਦੇ ਨਾਂ 'ਤੇ ਚਿੱਟ ਫੰਡ ਸਕੀਮ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ, ਜਿਸ ਕਾਰਨ ਨਿਵੇਸ਼ਕਾਂ ਨੇ ਉਸ 'ਤੇ ਭਰੋਸਾ ਕੀਤਾ ਅਤੇ ਆਪਣਾ ਪੈਸਾ ਲਗਾਇਆ। ਹੁਣ, ਅਨੀਸ ਦੀ ਸ਼ਿਕਾਇਤ 'ਤੇ, ਪੁਲਸ ਨੇ ਡਾਕਟਰ ਉੱਤਮ ਸਿੰਘ, ਸੰਜੀਵ ਵਰਮਾ, ਸਮੀਰ ਅਗਰਵਾਲ, ਸ਼ਬਾਬ ਹੁਸੈਨ, ਆਰਕੇ ਸ਼ੈਟੀ, ਸ਼੍ਰੇਅਸ ਤਲਪੜੇ ਅਤੇ ਆਲੋਕ ਨਾਥ ਦੇ ਖਿਲਾਫ ਧੋਖਾਧੜੀ ਅਤੇ ਗਬਨ ਦੀ ਰਿਪੋਰਟ ਦਰਜ ਕੀਤੀ ਹੈ।
ਮਾਮਲੇ ਦੀ ਜਾਂਚ ਜਾਰੀ
ਥਾਣਾ ਮੁਖੀ ਇੰਸਪੈਕਟਰ ਸੁਧੀਰ ਅਵਸਥੀ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਧੋਖਾਧੜੀ ਦੀ ਘਟਨਾ ਨੇ ਇਕ ਵਾਰ ਫਿਰ ਨਿਵੇਸ਼ਕਾਂ ਲਈ ਚੌਕਸੀ ਦੀ ਲੋੜ ਨੂੰ ਉਜਾਗਰ ਕੀਤਾ ਹੈ। ਹਰ ਕਿਸੇ ਨੂੰ , ਕਿਸੇ ਵੀ ਨਿਵੇਸ਼ ਯੋਜਨਾ ਵਿੱਚ ਜਾਣ ਤੋਂ ਪਹਿਲਾਂ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਬਜਟ 2025: ਨਿਰਮਲਾ ਸੀਤਾਰਮਨ ਨੇ ਪਦਮਸ਼੍ਰੀ ਦੁਲਾਰੀ ਦੇਵੀ ਦੁਆਰਾ ਤੋਹਫੇ 'ਚ ਦਿੱਤੀ ਸਾੜੀ ਪਹਿਨੀ... ਜਾਣੋ ਖਾਸ ਕਾਰਨ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁੜੀ ਜੇ ਧਰਮ ਪਰਿਵਰਤਨ ਕਰ ਲਵੇ ਤਾਂ ਕੀ ਮਿਲੇਗਾ ਜੱਦੀ ਜਾਇਦਾਦ 'ਚ ਹੱਕ? ਜਾਣੋਂ ਨਿਯਮ
NEXT STORY