ਨਵੀਂ ਦਿੱਲੀ- ਅਡਾਨੀ ਪੋਰਟਸ ਨੇ ਕਿਹਾ ਹੈ ਕਿ ਉਸ ਦੇ ਟਰਮਿਨਲ ਗੁਜਰਾਤ ਦੇ ਮੁੰਦਰਾ ਪੋਰਟ ’ਤੇ ਡਰੱਗ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ 15 ਨਵੰਬਰ ਤੋਂ ਈਰਾਨ, ਪਾਕਿਸਤਾਨ, ਅਫ਼ਗਾਨਿਸਤਾਨ ਤੋਂ ਆਉਣ ਵਾਲੇ ਕਾਰਗੋ ਨੂੰ ਨਹੀਂ ਸੰਭਾਲਣਗੇ। ਅਡਾਨੀ ਪੋਰਟਸ ਐਂਡ ਲਾਜਿਸਟਿਕਸ (APSEZ) ਨੇ ਇਸ ਨੂੰ ਲੈ ਕੇ ਟਰੇਡ ਐਡਵਾਇਜ਼ਰੀ ਜਾਰੀ ਕੀਤੀ ਹੈ। ਈਰਾਨ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਕੰਟੇਨਰੀਕ੍ਰਿਤ ਕਾਰਗੋ ’ਤੇ ਐਡਵਾਇਜ਼ਰੀ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ 15 ਨਵੰਬਰ ਤੋਂ APSEZ ਈਰਾਨ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਕੰਟੇਨਰੀਕ੍ਰਿਤ ਕਾਰਗੋ ਨੂੰ ਸੰਭਾਲ ਨਹੀਂ ਸਕੇਗਾ।
ਇਹ ਵੀ ਪੜ੍ਹੋ : ਕਰੂਜ਼ ਡਰੱਗਸ ਪਾਰਟੀ ਕੇਸ : ਸ਼ਾਹਰੁਖ਼ ਦੇ ਬੇਟੇ ਆਰੀਅਨ ਨਾਲ ਇਕ ਵੱਡੇ ਅਦਾਕਾਰ ਦੀ ਧੀ ਵੀ ਸੀ ਮੌਜੂਦ
ਇਹ ਸਲਾਹ APSEZ ਵਲੋਂ ਸੰਚਾਲਿਤ ਸਾਰੇ ਟਰਮਿਨਲਾਂ ਅਤੇ ਕਿਸੇ ਵੀ APSEZ ਬੰਦਰਗਾਹ ’ਤੇ ਤੀਜੇ ਪੱਖ ਦੇ ਟਰਮਿਨਲਾਂ ਸਮੇਤ ਅਗਲੀ ਸੂਚਨਾ ਤੱਕ ਲਾਗੂ ਰਹੇਗੀ। ਮੁੰਦਰਾ ਪੋਰਟ ’ਚ ਭਾਰੀ ਮਾਤਰਾ ’ਚ ਡਰੱਗ ਦੀ ਬਰਾਮਦਗੀ ਤੋਂ ਬਾਅਦ ਇਹ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਉਹ ਖੇਪ ਅਫ਼ਗਾਨਿਸਤਾਨ ਤੋਂ ਆਈ ਸੀ।
ਇਹ ਵੀ ਪੜ੍ਹੋ : ਕਰੂਜ਼ ਡਰੱਗ ਪਾਰਟੀ: NCB ਦੇ ਹੱਥੀਂ ਚੜ੍ਹਿਆ ਸ਼ਾਹਰੁਖ ਦਾ ਪੁੱਤਰ ਆਰਯਨ, ਫੋਨ ਜ਼ਬਤ ਕਰ ਖੰਗਾਲੀ ਜਾ ਰਹੀ ਹੈ ਚੈਟ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਦਿੱਲੀ ਹਾਈ ਕੋਰਟ ’ਚ 2 ਜੱਜਾਂ ਨੇ ਚੁਕੀ ਸਹੁੰ
NEXT STORY