ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ 2 ਹਫਤੇ ਪਹਿਲਾਂ ਸੁਰੱਖਿਆ ਫੋਰਸਾਂ ਵਲੋਂ 12 ਅੱਤਵਾਦੀਆਂ ਨੂੰ ਢੇਰ ਕੀਤੇ ਜਾਣ ਪਿੱਛੋਂ ਜ਼ਿਲੇ ਦਾ ਇਕ ਹੋਰ ਇੰਜੀਨੀਅਰਿੰਗ ਗ੍ਰੈਜੂਏਟ ਨੌਜਵਾਨ ਅੱਤਵਾਦੀ ਰੈਂਕਾਂ 'ਚ ਸ਼ਾਮਲ ਹੋ ਗਿਆ ਹੈ। ਆਬਿਦ ਨਜੀਰ ਨਾਮੀ ਉਕਤ ਨੌਜਵਾਨ ਨੇ ਪੰਜਾਬ ਦੇ ਇਕ ਇੰਜੀਨੀਅਰਿੰਗ ਕਾਲਜ ਤੋਂ ਬੀ ਟੈੱਕ ਦੀ ਡਿਗਰੀ ਹਾਸਲ ਕੀਤੀ ਹੈ। ਉਸ ਨੇ ਰਾਸ਼ਟਰੀ ਰੱਖਿਆ ਅਕਾਦਮੀ (ਐੱਨ. ਡੀ. ਏ.) ਦੀ ਪ੍ਰੀਖਿਆ ਵੀ ਪਾਸ ਕੀਤੀ ਹੈ।
ਆਬਿਦ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਉਸ ਨੇ ਅੱਤਵਾਦੀਆਂ ਦੇ ਗਰੁੱਪ 'ਚ ਸ਼ਾਮਲ ਹੋਣ ਦਾ ਐਲਾਨ ਏ.ਕੇ. 47 ਰਾਈਫਲ ਨਾਲ ਫੋਟੋ ਖਿਚਵਾ ਕੇ ਕੀਤਾ। ਅੱਜਕਲ ਅੱਤਵਾਦੀ ਸੰਗਠਨਾਂ 'ਚ ਸ਼ਾਮਲ ਹੋਣ ਲਈ ਨੌਜਵਾਨਾਂ ਵਲੋਂ ਇਸੇ ਤਰੀਕੇ ਦੀ ਵਰਤੋਂ ਕੀਤੀ ਜਾ ਰਹੀ ਹੈ। ਉਹ ਹੁਣ ਆਬਿਦ ਅਬ ਅਬੂ ਬਕਰ ਭਾਈ ਬਣ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੂੰ ਔਰਤਾਂ ਦੇ ਮੁੱਦੇ 'ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ : IMF ਪ੍ਰਮੁੱਖ
NEXT STORY