Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 07, 2025

    8:14:31 PM

  • speeding car hits tractor

    ਤੇਜ਼ ਰਫਤਾਰ ਕਾਰ ਨੇ ਟਰੈਕਟਰ ਨੂੰ ਮਾਰੀ ਟੱਕਰ, ਹੜ੍ਹ...

  • former cabinet minister harmel singh tohra admitted to fortis hospital

    ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ ਦੀ ਵਿਗੜੀ...

  • 30 schools in fazilka district to remain closed until further orders

    ਵੱਡੀ ਖ਼ਬਰ: ਪੰਜਾਬ ਦੇ ਇਸ ਜ਼ਿਲ੍ਹੇ 'ਚ 30 ਸਕੂਲ...

  • heavy rain alert in punjab

    ਪੰਜਾਬੀਓ ਰਹੋ ਅਜੇ ਸਾਵਧਾਨ! ਮੌਸਮ ਦੀ ਆ ਗਈ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਭੁਪੇਨ ਦਾ’ ਭਾਰਤ ਦੇ ਰਤਨ

BLOG News Punjabi(ਬਲਾਗ)

‘ਭੁਪੇਨ ਦਾ’ ਭਾਰਤ ਦੇ ਰਤਨ

  • Edited By Harpreet Singh,
  • Updated: 07 Sep, 2025 05:04 PM
Blog
bhupen hazarika
  • Share
    • Facebook
    • Tumblr
    • Linkedin
    • Twitter
  • Comment

ਭਾਰਤੀ ਸੱਭਿਆਚਾਰ ਅਤੇ ਸੰਗੀਤ ਦੇ ਪ੍ਰਤੀ ਜਨੂੰਨ ਰੱਖਣ ਵਾਲੇ ਸਾਰੇ ਲੋਕਾਂ ਲਈ 8 ਸਤੰਬਰ ਦਾ ਦਿਨ ਬੇਹੱਦ ਖਾਸ ਹੈ। ਅਸਾਮ ਦੇ ਮੇਰੇ ਭਰਾਵਾਂ ਅਤੇ ਭੈਣਾਂ ਦੇ ਲਈ ਇਹ ਦਿਨ ਹੋਰ ਵੀ ਖਾਸ ਹੈ। ਆਖਿਰਕਾਰ ਭਾਰਤ ਦੀਆਂ ਹੁਣ ਤੱਕ ਦੀਆਂ ਸਭ ਤੋਂ ਅਦਭੁਤ ਆਵਾਜ਼ਾਂ ’ਚ ਸ਼ੁਮਾਰ ਰਹੇ ਡਾ. ਭੁਪੇਨ ਹਜਾਰਿਕਾ ਦੀ 8 ਸਤੰਬਰ ਨੂੰ ਜਯੰਤੀ ਹੈ। ਇਹ ਬਹੁਤ ਸੁਖਦਾਈ ਗੱਲ ਹੈ ਕਿ ਇਸ ਸਾਲ ਉਨ੍ਹਾਂ ਦੇ ਜਨਮ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਹੋ ਰਹੀ ਹੈ। ਇਹ ਭਾਰਤੀ ਕਲਾਤਮਕ ਪ੍ਰਗਟਾਵਾ ਅਤੇ ਜਨਚੇਤਨਾ ’ਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕਰਨ ਦਾ ਖਾਸ ਮੌਕਾ ਹੈ।

‘ਭੁਪੇਨ ਦਾ’ ਨੇ ਸਾਨੂੰ ਜੋ ਦਿੱਤਾ, ਉਹ ਸੰਗੀਤ ਤੋਂ ਕਿਤੇ ਵਧ ਕੇ ਹੈ। ਉਨ੍ਹਾਂ ਦੀਆਂ ਰਚਨਾਵਾਂ ’ਚ ਭਾਵਨਾਵਾਂ ਸ਼ਾਮਲ ਸਨ, ਜੋ ਰਾਗ ਤੋਂ ਪਰ੍ਹੇ ਸਨ। ਉਹ ਮਹਿਜ਼ ਇਕ ਆਵਾਜ਼ ਤੋਂ ਵਧ ਕੇ, ਲੋਕਾਂ ਦੇ ਦਿਲਾਂ ਦੀ ਧੜਕਨ ਸਨ। ਕਈ ਪੀੜ੍ਹੀਆਂ ਉਨ੍ਹਾਂ ਦੇ ਗੀਤਾਂ ਨੂੰ ਸੁਣ ਕੇ ਵੱਡੀਆਂ ਹੋਈਆਂ ਹਨ, ਜਿਨ੍ਹਾਂ ਦੇ ਹਰ ਸ਼ਬਦ ’ਚ ਦਿਆ, ਸਮਾਜਿਕ ਨਿਆਂ, ਏਕਤਾ ਅਤੇ ਡੂੰਘਾਈ ਨਾਲ ਜੁੜੇ ਪਿਆਰ ਦੇ ਭਾਵ ਗੂੰਜਦੇ ਹਨ।

ਅਸਾਮ ਤੋਂ ਇਕ ਅਜਿਹੀ ਆਵਾਜ਼ ਉਭਰੀ, ਜੋ ਆਪਣੇ ਨਾਲ ਮਨੁੱਖਤਾ ਦੀ ਭਾਵਨਾ ਲੈ ਕੇ ਇਕ ਕਾਲਾਤੀਤ ਨਦੀ ਵਾਂਗ ਵਹਿੰਦੇ ਹੋਏ, ਸੀਮਾਵਾਂ ਅਤੇ ਸੱਭਿਆਚਾਰਾਂ ਨੂੰ ਪਾਰ ਕਰਦੀ ਗਈ। ‘ਭੁਪੇਨ ਦਾ’ ਨੇ ਦੁਨੀਆ ਭਰ ਦੀ ਯਾਤਰਾ ਕੀਤੀ, ਸਮਾਜ ਦੇ ਸਾਰੇ ਵਰਗਾਂ ਦੇ ਪ੍ਰਮੁੱਖ ਨੇਤਾਵਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕੀਤਾ ਪਰ ਉਹ ਅਸਾਮ ’ਚ ਆਪਣੀਆਂ ਜੜ੍ਹਾਂ ਨਾਲ ਡੂੰਘਾਈ ਨਾਲ ਜੁੜੇ ਰਹੇ। ਉਨ੍ਹਾਂ ਦੇ ਬਚਪਨ ਨੂੰ ਅਸਾਮ ਦੀਆਂ ਸਮ੍ਰਿੱਧ ਮੌਖਿਕ ਪ੍ਰੰਪਰਾਵਾਂ, ਲੋਕ ਧੁਨਾਂ ਅਤੇ ਕਹਾਣੀ ਸੁਣਾਉਣ ਦੀਆਂ ਭਾਈਚਾਰਕ ਰਵਾਇਤਾਂ ਨੇ ਡੂੰਘਾਈ ਨਾਲ ਆਕਾਰ ਦਿੱਤਾ। ਇਨ੍ਹਾਂ ਅਨੁਭਵਾਂ ਨੇ ਉਨ੍ਹਾਂ ਦੀ ਕਲਾਤਮਕ ਸ਼ਬਦਾਵਲੀ ਦੀ ਬੁਨਿਆਦ ਰੱਖੀ। ਉਹ  ਆਸਾਮ ਦੀ ਮੌਲਿਕ ਪਛਾਣ ਅਤੇ ਉਸ ਦੇ ਲੋਕਾਂ ਦੇ ਲੋਕਾਚਾਰ ਦੀ ਭਾਵਨਾ ਨੂੰ ਹਮੇਸ਼ਾ ਨਾਲ ਲੈ ਕੇ ਚੱਲੇ।

‘ਭੁਪੇਨ ਦਾ’ ਕੀ ਪ੍ਰਤਿਭਾ ਬਹੁਤ ਘੱਟ ਉਮਰ ’ਚ ਹੀ ਸਾਹਮਣੇ ਆ ਗਈ ਸੀ। ਸਿਰਫ ਪੰਜ ਸਾਲ ਦੀ ਉਮਰ ’ਚ, ਉਨ੍ਹਾਂ ਨੇ ਇਕ ਜਨਤਕ ਪ੍ਰੋਗਰਾਮ ’ਚ ਗਾਇਨ ਕੀਤਾ ਅਤੇ ਤਤਕਾਲ  ਆਸਾਮੀ ਸਹਿਤ ਦੀ ਮੋਹਰੀ ਹਸਤੀ ਲਕਸ਼ਮੀਨਾਥ ਬੇਜਬਰੂਆ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਲਿਆ।

ਅਲੱੜ ਅਵਸਥਾ ’ਚ ਹੀ ਉਨ੍ਹਾਂ ਨੇ ਆਪਣਾ ਪਹਿਲਾ ਗੀਤ ਰਿਕਾਰਡ ਕਰ ਲਿਆ ਸੀ ਪਰ ਸੰਗੀਤ ਉਨ੍ਹਾਂ ਦੇ ਵਿਅਕਤੀਤਵ ਦਾ ਸਿਰਫ ਇਕ ਹਿੱਸਾ ਹੈ। ਭੁਪੇਨ ਦਾ ਦਿਲ ਨਾਲ ਓਨੇ ਹੀ ਜਗਿਆਸੂ, ਸਪੱਸ਼ਟਤਾ ਅਤੇ ਦੁਨੀਆ ਨੂੰ ਸਮਝਾਉਣ ਦੀ ਇੱਛਾ ਨਾਲ ਪ੍ਰੇਰਿਤ ਸਨ। ਜੋਤੀ ਪ੍ਰਸਾਦ ਅਗਰਵਾਲ ਅਤੇ ਵਿਸ਼ਨੂੰ ਪ੍ਰਸਾਦ ਰਾਭਾ ਵਰਗੀਆਂ ਸੱਭਿਆਚਾਰਕ ਹਸਤੀਆਂ ਨੇ ਉਨ੍ਹਾਂ ਦੇ ਮਨ ’ਤੇ ਡੂੰਘੀ ਛਾਪ ਛੱਡੀ ਅਤੇ ਉਨ੍ਹਾਂ ਦੀ ਜਗਿਆਸੂ ਪ੍ਰਵਿਰਤੀ ਨੂੰ ਵੀ ਤੀਬਰ ਬਣਾਇਆ। ਸਿੱਖਣ ਦੀ ਇਹੀ ਇੱਛਾ ਸੀ ਜਿਸ ਨੇ ਉਨ੍ਹਾਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਕਾਟਨ ਕਾਲਜ ’ਚ ਹੁਸ਼ਿਆਰ ਬਣਾਇਆ ਅਤੇ ਉਨ੍ਹਾਂ ਨੂੰ ਅਮਰੀਕਾ ਲੈ ਗਈ, ਜਿੱਥੇ ਉਹ ਉਸ ਸਮੇਂ ਦੇ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ, ਵਿਚਾਰਕਾਂ ਅਤੇ ਸੰਗੀਤਕਾਰਾਂ ਦੇ ਸੰਪਰਕ ’ਚ ਆਏ। ਉਨ੍ਹਾਂ ਦੀ ਮੁਲਾਕਾਤ ਮਹਾਨ ਕਲਾਕਾਰ ਅਤੇ ਸਿਵਲ ਰਾਈਟਸ ਲੀਡਰ ਪਾਲ ਰੋਬਸਨ ਨਾਲ ਹੋਈ। ਰੋਬਸਨ ਦਾ ਗੀਤ ‘ਆਲ ਮੈਨ ਰਿਵਰ’ ਭੁਪੇਨ ਦਾ ਦੀ ਵੱਕਾਰੀ ਰਚਨਾ ਸ਼ਬਿਸਟਿਰਨੋ ਪਰੋਰੇਸ਼ ਦੇ ਲਈ ਪ੍ਰੇਰਣਾ ਬਣ ਗਈ। ਅਮਰੀਕਾ ਦੀ ਬੇਹੱਦ ਸਨਮਾਨਿਤ ਪੂਰਬ ਪ੍ਰਥਮ ਮਹਿਲਾ ਏਲੇਨੋਰ ਰੁਜਵੈਲਟ ਨੇ ਭਾਰਤੀ ਲੋਕ ਸੰਗੀਤ ਦੀ ਉਨ੍ਹਾਂ ਦੀ ਪੇਸ਼ਕਾਰੀ ਦੇ ਲਈ ਉਨ੍ਹਾਂ ਨੂੰ ਸੋਨ ਤਮਗੇ ਨਾਲ ਸਨਮਾਨਿਤ ਕੀਤਾ।

ਭੁਪੇਨ ਦਾ ਦੇ ਕੋਲ ਅਮਰੀਕਾ ’ਚ ਹੀ ਰਹਿਣ ਦਾ ਬਦਲ ਸੀ ਪਰ ਉਹ ਭਾਰਤ ਵਾਪਸ ਆਏ ਅਤੇ ਪੂਰੀ ਤਰ੍ਹਾਂ ਸੰਗੀਤ ’ਚ ਰਮ ਗਏ। ਰੇਡੀਓ ਤੋਂ ਲੈ ਕੇ ਰੰਗਮੰਚ ਤੱਕ, ਫਿਲਮਾਂ ਤੋਂ ਲੈ ਕੇ ਸਿੱਖਿਅਤ ਦਸਤਾਵੇਜ਼ੀ ਫਿਲਮਾਂ ਤੱਕ, ਉਹ ਹਰ ਮਾਧਿਅਮ ’ਚ ਚੰਗੀ ਤਰ੍ਹਾਂ ਜਾਣੂ ਸਨ। ਉਹ ਜਿੱਥੇ ਵੀ ਗਏ, ਉਨ੍ਹਾਂ ਨੇ ਨੌਜਵਾਨ ਪ੍ਰਤਿਭਾਵਾਂ ਨੂੰ ਪ੍ਰੋਤਸਾਹਿਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਚਨਾਵਾਂ ’ਚ ਗੀਤਾਤਮਕਤਾ ਦੇ ਨਾਲ-ਨਾਲ ਸਮਾਜਿਕ ਸੰਦੇਸ਼ ਵੀ ਦਿੱਤੇ, ਜਿਨ੍ਹਾਂ ’ਚ ਗਰੀਬਾਂ ਦੇ ਲਈ ਨਿਆਂ, ਗ੍ਰਾਮੀਣ ਵਿਕਾਸ, ਆਮ ਨਾਗਰਿਕਾਂ ਦੀ ਸ਼ਕਤੀ ਆਦਿ ਵਰਗੇ ਵਿਸ਼ੇ ਸ਼ਾਮਲ ਸਨ। ਆਪਣੇ ਸੰਗੀਤ ਦੇ ਮਾਧਿਅਮ ਨਾਲ, ਉਨ੍ਹਾਂ ਨੇ ਨਾਵਿਕਾਂ, ਚਾਹ ਬਾਗਾਂ ਦੇ ਮਜ਼ਦੂਰਾਂ, ਮਹਿਲਾਵਾਂ, ਕਿਸਾਨਾਂ ਆਦਿ ਦੀਆਂ ਇੱਛਾਵਾਂ ਨੂੰ ਸੁਰ ਦਿੱਤਾ। ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਨਾਲ-ਨਾਲ, ਭੁਪੇਨ ਦਾ ਦੀਆਂ ਰਚਨਾਵਾਂ, ਆਧੁਨਿਕਤਾ ਨੂੰ ਦੇਖਣ ਦਾ ਇਕ ਠੋਸ ਮਾਧਿਅਮ ਵੀ ਬਣੀਆਂ। ਬਹੁਤ ਸਾਰੇ ਲੋਕ ਖਾਸ ਕਰ ਉਨ੍ਹਾਂ ਵਰਗੇ ਸਮਾਜਿਕ ਰੂਪ ਤੋਂ ਪਿਛੜੇ ਵਰਗਾਂ ਦੇ ਲੋਕ, ਉਨ੍ਹਾਂ ਦੇ ਸੰਗੀਤ ਨਾਲ ਸ਼ਕਤੀ ਅਤੇ ਆਸ਼ਾ ਪ੍ਰਾਪਤ ਕਰਦੇ ਹਨ।

ਇਕ ਭਾਰਤ ਸ਼੍ਰੇਠ ਭਾਰਤ ਦੀ ਭਾਵਨਾ ਭੁਪੇਨ ਹਜਾਰਿਕਾ ਦੀ ਜੀਵਨ ਯਾਤਰਾ ’ਚ ਠੋਸ ਤੌਰ ’ਤੇ ਪ੍ਰਗਟ ਹੋਈ। ਉਨ੍ਹਾਂ ਦੀਆਂ ਰਚਨਾਵਾਂ ਨੇ ਭਾਸ਼ਾਈ ਅਤੇ ਖੇਤਰੀ ਸਰਹੱਦਾਂ ਨੂੰ ਪਾਰ ਕਰਦੇ ਹੋਏ ਦੇਸ਼ ਭਰ ਦੇ ਲੋਕਾਂ ਨੂੰ ਇਕਜੁੱਟ ਕੀਤਾ। ਉਨ੍ਹਾਂ ਨੇ ਅਸਾਮੀ, ਬੰਗਾਲੀ ਅਤੇ ਹਿੰਦੀ ’ਚ ਫਿਲਮਾਂ ਦੇ ਲਈ ਸੰਗੀਤ ਰਚਨਾ ਕੀਤੀ। ਉਨ੍ਹਾਂ ਨੇ ਬਾਕੀ ਭਾਰਤ ਲਈ ਅਸਾਮ ਨੂੰ ਦ੍ਰਿਸ਼ਮਾਨ ਅਤੇ ਸੁਣਨਯੋਗ ਬਣਾਇਆ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਉਨ੍ਹਾਂ ਨੇ ਅਸਾਮ ’ਚ ਰਹਿਣ ਵਾਲੇ ਲੋਕਾਂ ਅਤੇ ਦੁਨੀਆ ਭਰ ’ਚ ਫੈਲੇ ਅਸਾਮੀ ਪ੍ਰਵਾਸੀਆਂ, ਦੋਵਾਂ ਦੇ ਲਈ ਆਧੁਨਿਕ ਅਸਾਮ ਦੀ ਸੱਭਿਆਚਾਰਕ ਪਛਾਣ ਨੂੰ ਆਕਾਰ ਦੇਣ ’ਚ ਯੋਗਦਾਨ ਦਿੱਤਾ।

ਅਸਲ ’ਚ ਭੁਪੇਨ ਦਾ ਰਾਜਨੀਤਿਕ ਵਿਅਕਤੀ ਨਹੀਂ ਸਨ, ਫਿਰ ਵੀ ਉਹ ਜਨਸੇਵਾ ਦੀ ਦੁਨੀਆ ਨਾਲ ਜੁੜੇ ਰਹੇ। 1967 ’ਚ ਉਹ  ਆਸਾਮ ਦੇ ਨੌਬੋਇਚਾ ਚੋਣ ਖੇਤਰ ਤੋਂ ਆਜ਼ਾਦ ਵਿਧਾਇਕ ਚੁਣੇ ਗਏ, ਜਿਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਉਨ੍ਹਾਂ ਦੀ ਜਨਤਕ ਸ਼ਖਸੀਅਤ ਜਨਤਾ ਦੇ ਵਿਸ਼ਵਾਸ ’ਚ ਕਿੰਨੀ ਡੂੰਘਾਈ ਨਾਲ ਮੌਜੂਦ ਸੀ। ਹਾਲਾਂਕਿ ਉਹ ਕਦੇ ਵੀ ਪੇਸ਼ੇਵਰ ਰਾਜਨੇਤਾ ਨਹੀਂ ਬਣੇ ਪਰ ਦੂਜਿਆਂ ਦੀ ਸੇਵਾ ਕਰਨ ਦਾ ਉਨ੍ਹਾਂ ਦਾ ਜਨੂੰਨ ਬੇਹੱਦ ਪ੍ਰਭਾਵਸ਼ਾਲੀ ਸੀ। ਬੀਤੇ ਸਾਲਾਂ ’ਚ ਭਾਰਤ ਦੀ ਜਨਤਾ ਅਤੇ ਸਰਕਾਰ ਨੇ ਉਨ੍ਹਾਂ ਦੇ ਅਮੁਲ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੂੰ ਪਦਮਸ਼੍ਰੀ, ਪਦਮ ਭੂਸ਼ਣ, ਪਦਮ ਵਿਭੂਸ਼ਣ, ਦਾਦਾਸਾਹਿਬ ਫਾਲਕੇ ਪੁਰਸਕਾਰ ਸਹਿਤ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਿਗਆ। ਇਹ ਮੇਰੇ ਲਈ ਨਿੱਜੀ ਤੌਰ ’ਤੇ ਅਤੇ ਐੱਨ. ਡੀ. ਏ. ਸਰਕਾਰ ਦੇ ਲਈ ਸਨਮਾਨ ਦੀ ਗੱਲ ਸੀ ਕਿ 2019 ’ਚ ਸਾਡੇ ਕਾਰਜਕਾਲ ਦੇ ਦੌਰਾਨ, ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਿਗਆ। ਉਨ੍ਹਾਂ ਨੂੰ ਇਹ ਸਨਮਾਨ ਦਿੱਤੇ ਜਾਣ ’ਤੇ ਦੁਨੀਆ ਭਰ ਦੇ ਲੋਕਾਂ, ਖਾਸ ਕਰ  ਆਸਾਮ ਅਤੇ ਉਤਰ ਪੂਰਬ ਦੇ ਲੋਕਾਂ ਨੇ ਖੁਸ਼ੀ ਜ਼ਾਹਿਰ ਕੀਤੀ।

ਮੈਨੂੰ ਯਾਦ ਹੈ 2011 ਵਿਚ ਭੁਪੇਨ ਦਾ ਦਾ ਦਿਹਾਂਤ ਹੋ ਗਿਆ ਸੀ। ਮੈਂ ਟੈਲੀਵਿਜ਼ਨ ’ਤੇ ਦੇਖਿਆ ਸੀ ਕਿ ਕਿਵੇਂ ਲੱਖਾਂ ਲੋਕ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਏ ਸਨ। ਉਸ ਸਮੇਂ ਹਰ ਅੱਖ ਨਮ ਸੀ। ਆਪਣੇ ਸ਼ਾਨਦਾਰ ਜੀਵਨ ਵਾਂਗ, ਮੌਤ ਵਿਚ ਵੀ ਉਨ੍ਹਾਂ ਨੇ ਲੋਕਾਂ ਨੂੰ ਇਕਜੁੱਟ ਕੀਤਾ। ਇਸ ਲਈ ਇਹ ਉਚਿਤ ਸੀ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਬ੍ਰਹਮਪੁੱਤਰ ਨਦੀ ਦੇ ਕੰਢੇ ’ਤੇ ਜਾਲੂਕਬਾੜੀ ਪਹਾੜੀ ’ਤੇ ਕੀਤਾ ਗਿਆ, ਉਹੀ ਨਦੀ ਜੋ ਉਨ੍ਹਾਂ ਦੇ ਸੰਗੀਤ, ਰੂਪਕਾਂ ਅਤੇ ਯਾਦਾਂ ਦੀ ਜੀਵਨ ਰੇਖਾ ਰਹੀ ਸੀ। ਖੁਸ਼ੀ ਦੀ ਗੱਲ ਇਹ ਹੈ ਕਿ ਅਸਾਮ ਸਰਕਾਰ ਨੇ ਭੁਪੇਨ ਹਜਾਰਿਕਾ ਸੱਭਿਆਚਾਰਕ ਟਰੱਸਟ ਦੇ ਕੰਮ ਦਾ ਸਮਰਥਨ ਕੀਤਾ , ਜੋ ਨੌਜਵਾਨਾਂ ਵਿਚ ਉਨ੍ਹਾਂ ਦੀ ਜੀਵਨ ਯਾਤਰਾ ਨੂੰ ਪ੍ਰਸਿੱਧ ਬਣਾਉਣ ਲਈ ਕੰਮ ਕਰ ਰਿਹਾ ਹੈ।

ਭਾਰਤ ਨੂੰ ਭੁਪੇਨ ਹਜਾਰਿਕਾ ਦਾ ਸੁਭਾਗ ਪ੍ਰਾਪਤ ਹੈ। ਜਿਵੇਂ ਕਿ ਅਸੀਂ ਉਨ੍ਹਾਂ ਦੇ ਸ਼ਤਾਬਦੀ ਸਾਲ ਦੀ ਸ਼ੁਰੂਆਤ ਕਰ ਰਹੇ ਹਾਂ, ਆਓ ਅਸੀਂ ਉਨ੍ਹਾਂ ਦੇ ਸੰਦੇਸ਼ ਨੂੰ ਦੂਰ-ਦੂਰ ਤੱਕ ਫੈਲਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਈਏ। ਇਹ ਸਾਨੂੰ ਸੰਗੀਤ, ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹ ਦੇਣ, ਨੌਜਵਾਨ ਪ੍ਰਤਿਭਾਵਾਂ ਨੂੰ ਪ੍ਰੇਰਿਤ ਕਰਨ ਅਤੇ ਭਾਰਤ ਨੂੰ ਸਿਰਜਣਾਤਮਕਤਾ ਅਤੇ ਕਲਾਤਮਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ’ਚ ਲਗਾਤਾਰ ਕੰਮ ਕਰਨ ਲਈ ਪ੍ਰੇਰਿਤ ਕਰਦਾ ਰਹੇ।

–ਨਰਿੰਦਰ ਮੋਦੀ

  • Bhupen Hazarika
  • Bharat Ratan

‘47 ਫੀਸਦੀ ਮੰਤਰੀਆਂ ਦੇ ਵਿਰੁੱਧ ਅਪਰਾਧਿਕ ਮਾਮਲੇ’ ਇਹ ਹਨ-ਸਾਡੇ ਦੇਸ਼ ਦੇ ਕਰਣਧਾਰ!

NEXT STORY

Stories You May Like

  • a new chapter in india china relations
    ਭਾਰਤ-ਚੀਨ ਰਿਸ਼ਤਿਆਂ ਦਾ ਨਵਾਂ ਅਧਿਆਏ!
  • india  s postal services to america completely shut down
    ਟਰੰਪ ਦੇ ਟੈਰਿਫ 'ਤੇ ਭਾਰਤ ਦਾ ਪਲਟਵਾਰ, ਅਮਰੀਕਾ ਲਈ ਡਾਕ ਸੇਵਾਵਾਂ ਪੂਰੀ ਤਰ੍ਹਾਂ ਬੰਦ!
  • tariffs put on india to force russia to stop war says vance
    ਟਰੰਪ ਨੇ ਜਾਣਬੁੱਝ ਕੇ ਭਾਰਤ ਨੂੰ ਬਣਾਇਆ ਨਿਸ਼ਾਨਾ! ਅਮਰੀਕਾ ਦੇ VC ਵੈਂਸ ਦਾ ਖੁਲਾਸਾ
  • government of india team visits flood affected areas of fazilka district
    ਭਾਰਤ ਸਰਕਾਰ ਦੀ ਟੀਮ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
  • narendra modi japan prime minister gift
    PM ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਤੋਹਫ਼ੇ 'ਚ ਦਿੱਤੀਆਂ ਚਾਂਦੀ ਦੀਆਂ ਚੋਪਸਟਿਕਸ ਤੇ ਕੀਮਤੀ ਰਤਨ ਨਾਲ ਬਣੀਆਂ...
  • india  s maritime sector poised for transformation
    ਭਾਰਤ ਦਾ ਸਮੁੰਦਰੀ ਖੇਤਰ 1 ਟ੍ਰਿਲੀਅਨ ਡਾਲਰ ਦੇ ਨਿਵੇਸ਼ ਰੋਡਮੈਪ ਨਾਲ ਪਰਿਵਰਤਨ ਲਈ ਤਿਆਰ ਹੈ : ਸੋਨੋਵਾਲ
  • indian ambassador  s firm response     we will buy oil from where it is cheaper
    ਅਮਰੀਕੀ ਧਮਕੀਆਂ ਦੇ ਬਾਵਜੂਦ ਭਾਰਤ ਦੇ ਰਾਜਦੂਤ ਦਾ ਠੋਸ ਜਵਾਬ - 'ਅਸੀਂ ਤੇਲ ਉੱਥੋਂ ਖਰੀਦਾਂਗੇ ਜਿੱਥੋਂ ਸਸਤਾ ਮਿਲੇਗਾ'
  • india pakistan flood warning
    ਭਾਰਤ ਦੇ ਪਾਣੀ ਨਾਲ ਪਾਕਿਸਤਾਨ 'ਚ ਆਵੇਗਾ ਹੜ੍ਹ ! ਚਿਤਾਵਨੀ ਜਾਰੀ
  • heavy rain alert in punjab
    ਪੰਜਾਬੀਓ ਰਹੋ ਅਜੇ ਸਾਵਧਾਨ! ਮੌਸਮ ਦੀ ਆ ਗਈ ਵੱਡੀ ਅਪਡੇਟ, ਇਨ੍ਹਾਂ ਜ਼ਿਲ੍ਹਿਆਂ 'ਚ...
  • education minister s big announcement regarding holidays in punjab schools
    ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਬਾਰੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ, ਜਾਣੋ ਕਦੋਂ...
  • mla raman arora again remanded in police custody for three days
    MLA ਰਮਨ ਅਰੋੜਾ ਦੀ ਅਦਾਲਤ 'ਚ ਪੇਸ਼ੀ, ਮੁੜ ਤਿੰਨ ਦਿਨ ਦਾ ਮਿਲਿਆ ਪੁਲਸ ਰਿਮਾਂਡ
  • encounter of pak don shahzad bhatti s member in punjab
    Big Breaking: ਪੰਜਾਬ 'ਚ ਪਾਕਿ ਡੌਨ ਸ਼ਹਿਜ਼ਾਦ ਭੱਟੀ ਦੇ ਗੁਰਗੇ ਦਾ ਐਨਕਾਊਂਟਰ
  • fogging conducted in jalandhar to prevent spread of diseases
    ਬੀਮਾਰੀਆਂ ਫੈਲਣ ਤੋਂ ਰੋਕਣ ਲਈ ਜਲੰਧਰ 'ਚ ਕਰਵਾਈ ਗਈ ਫੌਗਿੰਗ
  • shameful incident in punjab
    ਸ਼ਰਮਸਾਰ ਪੰਜਾਬ! ਕਰਜ਼ੇ ਦਾ ਵਿਆਜ ਨਾ ਦੇਣ 'ਤੇ ਗਰਭਵਤੀ ਕਰ ਦਿੱਤੀ ਔਰਤ; ਜਣੇਪੇ...
  • big regarding weather in punjab for 8 9 10 september
    ਪੰਜਾਬ 'ਚ 8, 9, 10 ਸਤੰਬਰ ਲਈ ਮੌਸਮ ਨੂੰ ਲੈ ਕੇ ਵੱਡੀ UPDATE, ਜਾਣੋ ਵਿਭਾਗ ਦੀ...
  • punjab government transfers tehsildars and naib tehsildars
    ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
Trending
Ek Nazar
heavy rain alert in punjab

ਪੰਜਾਬੀਓ ਰਹੋ ਅਜੇ ਸਾਵਧਾਨ! ਮੌਸਮ ਦੀ ਆ ਗਈ ਵੱਡੀ ਅਪਡੇਟ, ਇਨ੍ਹਾਂ ਜ਼ਿਲ੍ਹਿਆਂ 'ਚ...

education minister s big announcement regarding holidays in punjab schools

ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਬਾਰੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ, ਜਾਣੋ ਕਦੋਂ...

punjab school education board releases date sheet for supplementary examinations

ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਮਗਰੋਂ ਸਿੱਖਿਆ ਬੋਰਡ ਵੱਡਾ ਫ਼ੈਸਲਾ, ਵਿਦਿਆਰਥੀਆਂ...

30 schools in fazilka district to remain closed until further orders

ਵੱਡੀ ਖ਼ਬਰ: ਪੰਜਾਬ ਦੇ ਇਸ ਜ਼ਿਲ੍ਹੇ 'ਚ 30 ਸਕੂਲ ਅਗਲੇ ਹੁਕਮਾਂ ਤੱਕ ਰਹਿਣਗੇ...

amidst floods in punjab health minister dr balbir singh makes big announcement

ਪੰਜਾਬ 'ਚ ਹੜ੍ਹਾਂ ਵਿਚਾਲੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਵੱਡਾ ਐਲਾਨ

holidays likely to be extended till september 10 in gurdaspur

ਪੰਜਾਬ ਦੇ ਇਨ੍ਹਾਂ ਸਕੂਲਾਂ ਅੰਦਰ 10 ਸਤੰਬਰ ਤੱਕ ਵੱਧ ਸਕਦੀਆਂ ਨੇ ਛੁੱਟੀਆਂ

schools will not open in amritsar

ਪੰਜਾਬ ਦੇ ਇਸ ਜ਼ਿਲ੍ਹੇ 'ਚ ਨਹੀਂ ਖੁੱਲ੍ਹਣਗੇ ਸਕੂਲ, DC ਨੇ ਦਿੱਤੇ ਵੱਡੇ ਹੁਕਮ

big incident in punjab  two brothers passed away

ਪੰਜਾਬ 'ਚ ਵੱਡੀ ਘਟਨਾ, ਜਹਾਨੋ ਤੁਰ ਗਏ 2 ਸਕੇ ਭਰਾ

death of the only brother of two sisters in america

ਕਹਿਰ ਓ ਰੱਬਾ: ਅਮਰੀਕਾ 'ਚ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

encounter of pak don shahzad bhatti s member in punjab

Big Breaking: ਪੰਜਾਬ 'ਚ ਪਾਕਿ ਡੌਨ ਸ਼ਹਿਜ਼ਾਦ ਭੱਟੀ ਦੇ ਗੁਰਗੇ ਦਾ ਐਨਕਾਊਂਟਰ

big regarding weather in punjab for 8 9 10 september

ਪੰਜਾਬ 'ਚ 8, 9, 10 ਸਤੰਬਰ ਲਈ ਮੌਸਮ ਨੂੰ ਲੈ ਕੇ ਵੱਡੀ UPDATE, ਜਾਣੋ ਵਿਭਾਗ ਦੀ...

punjab government transfers tehsildars and naib tehsildars

ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

weather will change again in punjab department issues alert

ਪੰਜਾਬ 'ਚ ਫਿਰ ਬਦਲੇਗਾ ਮੌਸਮ! ਵਿਭਾਗ ਵੱਲੋਂ Alert ਜਾਰੀ, ਇਨ੍ਹਾਂ ਜ਼ਿਲ੍ਹਿਆਂ...

ludhiana dc s big statement regarding the situation of sasrali colony

ਲੁਧਿਆਣਾ ’ਚ ਡਟੇ ਲੋਕ, ਬੰਨ੍ਹ ’ਤੇ ਆ ਗਈ ਵੱਡੀ ਅੱਪਡੇਟ, DC ਦੀ ਲੋਕਾਂ ਨੂੰ ਖ਼ਾਸ...

dc varjeet walia statement water release from bhakra dam

ਭਾਖੜਾ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਨੂੰ ਲੈ ਕੇ ਆਈ ਵੱਡੀ ਅਪਡੇਟ, DC ਨੇ...

shri sidh baba sodal mela begins in jalandhar

ਮੀਂਹ 'ਚ ਵੀ ਸ਼ਰਧਾ ਨਹੀਂ ਹੋਈ ਘੱਟ, ਜਲੰਧਰ 'ਚ 'ਬਾਬਾ ਸੋਢਲ' ਦਾ ਮੇਲਾ ਸ਼ੁਰੂ,...

do not make these mistakes while investing in sip

SIP 'ਚ ਨਿਵੇਸ਼ ਕਰਦੇ ਸਮੇਂ ਨਾ ਕਰੋ ਇਹ ਗਲਤੀਆਂ , ਨਹੀਂ ਤਾਂ ਘੱਟ ਜਾਵੇਗਾ ਰਿਟਰਨ

shri sidh baba sodal mela history jalandhar

ਬੇਹੱਦ ਖ਼ਾਸ ਮਹੱਤਵ ਰੱਖਦੈ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ, ਜਾਣੋ ਕੀ ਹੈ ਇਤਿਹਾਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • the ideal of the indian education   guru chela
      ਭਾਰਤੀ ਸਿੱਖਿਆ ਪ੍ਰਣਾਲੀ ਦਾ ਆਦਰਸ਼ : ਗੁਰੂ-ਚੇਲਾ
    • big brother trump  s bullying should be resisted
      ਬਿਗ ਬ੍ਰਦਰ ਟਰੰਪ ਦੀ ਧੌਂਸ ਦਾ ਕਰਨਾ ਚਾਹੀਦਾ ਵਿਰੋਧ
    • duplicates are prevalent in the country
      ਦੇਸ਼ ’ਚ ‘ਡੁਪਲੀਕੇਟ’ ਦਾ ਬੋਲਬਾਲਾ! ‘ਖੁਰਾਕੀ ਵਸਤਾਂ ਹੀ ਨਹੀਂ, ਨਕਲੀ ਅਧਿਕਾਰੀ ਵੀ...
    • reliefs in gst rates
      ਕੇਂਦਰ ਵਲੋਂ-ਦੇਰ ਨਾਲ ਲਿਆ ਗਿਆ ਸਹੀ ਫੈਸਲਾ, GST ਦਰਾਂ ’ਚ ਰਾਹਤਾਂ!
    • india will have its own space station by 2035
      2035 ਤੱਕ ਭਾਰਤ ਦਾ ਆਪਣਾ ਪੁਲਾੜ ਸਟੇਸ਼ਨ ਹੋਵੇਗਾ
    • we have to make ourselves stronger
      ਖੁਦ ਨੂੰ ਹੀ ਮਜ਼ਬੂਤ ਬਣਾਉਣਾ ਹੋਵੇਗਾ ਸਾਨੂੰ
    • rahul gandhi  s testing time
      ਰਾਹੁਲ ਗਾਂਧੀ ਦੀ ਪ੍ਰੀਖਿਆ ਦੀ ਘੜੀ
    • empowerment of women is the basis for their social empowerment
      ਔਰਤਾਂ ਦਾ ਸਸ਼ਕਤੀਕਰਨ ਹੀ ਉਨ੍ਹਾਂ ਦੇ ਸਮਾਜਿਕ ਸਸ਼ਕਤੀਕਰਨ ਦਾ ਆਧਾਰ
    • protests by people in america   against trump  s policies
      ‘ਟਰੰਪ ਦੀਆਂ ਨੀਤੀਆਂ ਵਿਰੁੱਧ’ ਅਮਰੀਕਾ ’ਚ ਲੋਕਾਂ ਵਲੋਂ ਮੁਜ਼ਾਹਰੇ!
    • danger to the lives of those who give life
      ਜ਼ਿੰਦਗੀ ਦੇਣ ਵਾਲਿਆਂ ਦੀ ਜ਼ਿੰਦਗੀ ’ਤੇ ਖਤਰਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +