ਨਵੀਂ ਦਿੱਲੀ— ਸੰਯੁਕਤ ਰਾਸ਼ਟਰ ਨੇ ਪਾਕਿਸਤਾਨੀ ਅੱਤਵਾਦੀ ਸੰਗਠਨ 'ਜੈਸ਼-ਏ-ਮੁਹੰਮਦ' ਦੇ ਸਰਗਨਾ ਮਸੂਦ ਅਜ਼ਹਰ ਨੂੰ ਬੁੱਧਵਾਰ ਨੂੰ ਗਲੋਬਲ ਅੱਤਵਾਦੀ ਐਲਾਨ ਕਰ ਦਿੱਤਾ ਹੈ। ਭਾਰਤ ਲਈ ਇਹ ਇਕ ਵੱਡੀ ਕੂਟਨੀਤਕ ਜਿੱਤ ਮੰਨੀ ਜਾ ਰਹੀ ਹੈ। ਇਸ ਦੌਰਾਨ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨ ਕੀਤੇ ਜਾਣ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਏ.ਐੱਨ.ਆਈ. ਨਾਲ ਗੱਲਬਾਤ ਦੌਰਾਨ ਕਿਹਾ ਕਿ, 'ਮੈਨੂੰ ਬਹੁਤ ਖੁਸ਼ੀ ਹੈ। ਆਖਿਰ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰ ਦਿੱਤਾ ਗਿਆ। ਸੁਰੱਖਿਆ ਪ੍ਰੀਸ਼ਦ ਦੀ ਪਾਬੰਦੀਸ਼ੂਦਾ ਕਮੇਟੀ ਦੇ ਤਹਿਤ ਉਸ ਨੂੰ ਕਾਲੀ ਸੂਚੀ 'ਚ ਪਾਉਣ ਦੇ ਇਕ ਪ੍ਰਸਤਾਵ 'ਤੇ ਚੀਨ ਵੱਲੋਂ ਆਪਣੀ ਰੋਕ ਹਟਾ ਲੈਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ।
ਭਾਰਤ ਦੇ ਰਾਜਦੂਤ ਤੇ ਸੰਯੁਕਤ ਰਾਸ਼ਟਰ 'ਚ ਸਥਾਈ ਪ੍ਰਤੀਨਿਧੀ ਸਈਅਦ ਅਕਬਰੂਦੀਨ ਨੇ ਟਵੀਟ ਕੀਤਾ, 'ਵੱਡੇ, ਛੋਟੇ, ਸਾਰੇ ਇਕੱਠੇ ਹੋਏ। ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਪਾਬੰਦੀਸ਼ੂਦਾ ਸੂਚੀ 'ਚ ਅੱਤਵਾਦੀ ਐਲਾਨ ਕੀਤਾ ਗਿਆ ਹੈ। ਸਮਰਥਨ ਕਰਨ ਲਈ ਸਾਰਿਆ ਦਾ ਧੰਨਵਾਦ ਕਰਦਾ ਹਾਂ।'' ਸੰਯੁਕਤ ਰਾਸ਼ਟਰ ਵੱਲੋਂ ਅਜ਼ਹਰ ਨੂੰ ਅੱਤਵਾਦੀ ਐਲਾਨ ਕੀਤੇ ਜਾਣ ਤੋਂ ਬਾਅਦ ਉਸ ਦੀ ਸੰਪਤੀ ਜ਼ਬਤ ਹੋ ਸਕੇਗੀ ਤੇ ਉਸ 'ਤੇ ਯਾਤਰਾ ਕਰਨ ਦੀ ਪਾਬੰਦੀ ਤੇ ਹਥਿਆਰ ਸਬੰਧੀ ਪਾਬੰਦੀ ਲੱਗ ਸਕੇਗੀ।
ਸਾਧਵੀ ਪ੍ਰਗਿਆ 'ਤੇ ਚੋਣ ਕਮਿਸ਼ਨ ਨੇ ਲਗਾਈ 72 ਘੰਟੇ ਦੀ ਪਾਬੰਦੀ
NEXT STORY