ਨਵੀਂ ਦਿੱਲੀ- ਚੰਦਰਯਾਨ ਦੀ ਸਫ਼ਲਤਾ ਤੋਂ ਬਾਅਦ ਹੁਣ ਭਾਰਤੀ ਵਿਗਿਆਨੀ ਪ੍ਰਾਜੈਕਟ ਸਮੁੰਦਰਯਾਨ ’ਤੇ ਕੰਮ ਕਰ ਰਹੇ ਹਨ, ਜਿਸ ਨੂੰ ਮਤਸਿਆ ਨਾਂ ਦਿੱਤਾ ਗਿਆ ਹੈ, ਇਕ ਵਾਰ ਵਿਚ ਤਿੰਨ ਲੋਕਾਂ ਨੂੰ ਲੈ ਕੇ ਸਮੁੰਦਰ ਵਿਚ 6000 ਮੀਟਰ ਦੀ ਡੂੰਘਾਈ ਤੱਕ ਜਾ ਸਕਦਾ ਹੈ।
500 ਮੀਟਰ ਡੂੰਘਾਈ ਦਾ ਟ੍ਰਾਇਲ ਪੂਰਾ
ਭੂਮੀ ਵਿਗਿਆਨ ਮੰਤਰਾਲੇ ਦੇ ਸਕੱਤਰ ਐੱਮ. ਰਾਮਚੰਦਰਨ ਅਨੁਸਾਰ, ਸਮੁੰਦਰਯਾਨ ਮਿਸ਼ਨ ਦਾ 500 ਮੀਟਰ ਡੂੰਘਾਈ ਦਾ ਟ੍ਰਾਇਲ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਹੋਇਆ ਸੀ। ਇਹ ਪ੍ਰਾਜੈਕਟ 2026 ਤੱਕ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਇਸ ਨਾਲ ਅਮਰੀਕਾ, ਰੂਸ, ਜਾਪਾਨ, ਫਰਾਂਸ ਅਤੇ ਚੀਨ ਤੋਂ ਬਾਅਦ ਭਾਰਤ ਅਜਿਹਾ ਛੇਵਾਂ ਦੇਸ਼ ਹੋਵੇਗਾ, ਜਿਸ ਕੋਲ ਸਮੁੰਦਰ ਵਿਚ ਇੰਨੀ ਡੂੰਘਾਈ ਤੱਕ ਜਾਣ ਦੀ ਸਮਰੱਥਾ ਹੋਵੇਗੀ।
ਇਹ ਵੀ ਪੜ੍ਹੋ : 'ਛੁੱਟੀ ਦੇ ਦਿਓ ਸਰ, ਬੜੀ ਮੁਸ਼ਕਲ ਨਾਲ ਚੰਗਾ ਰਿਸ਼ਤਾ ਮਿਲਿਆ', ਸਿਪਾਹੀ ਦੀ ਅਰਜ਼ੀ 'ਤੇ ਜਾਣੋ ਕੀ ਮਿਲਿਆ ਜਵਾਬ
ਡਿਜ਼ਾਇਨ ਦੀ ਜਾਂਚ
ਨੈਸ਼ਨਲ ਇੰਸਟੀਚਿਊਟ ਆਫ ਓਸ਼ਨ ਟੈਕਨਾਲੋਜੀ (ਐੱਨ.ਆਈ.ਓ.ਟੀ.) ਦੇ ਵਿਗਿਆਨੀਆਂ ਨੇ ਮਤਸਿਆ 6000 ਨੂੰ ਤਿਆਰ ਕੀਤਾ ਹੈ। ਹੁਣ ਉਹ ਇਸ ਦੇ ਡਿਜ਼ਾਇਨ, ਸਮੱਗਰੀ, ਟੈਸਟ ਦੇ ਨਤੀਜੇ ਅਤੇ ਪ੍ਰਮਾਣੀਕਤਾ ਦੀ ਮੁੜ ਜਾਂਚ ਕਰ ਰਹੇ ਹਨ।
ਬੰਗਾਲ ਦੀ ਖਾੜੀ ’ਚ ਉਤਰੇਗਾ
ਮਤਸਿਆ 6000 ਪਣਡੁੱਬੀ ਨੂੰ ਅਗਲੇ ਸਾਲ ਦੇ ਸ਼ੁਰੂ ਵਿਚ ਬੰਗਾਲ ਦੀ ਖਾੜੀ ਵਿਚ ਚੇਨ੍ਹਈ ਬੰਦਰਗਾਹ ਤੋਂ ਡੂੰਘੇ ਪ੍ਰੀਖਣ ਲਈ ਉਤਾਰਿਆ ਜਾਵੇਗਾ। ਵਿਗਿਆਨੀ ਹੁਣ ਬੀਤੀ ਜੂਨ ਦੇ ਮਹੀਨੇ ਵਿਚ ਐਟਲਾਂਟਿਕ ਮਹਾਸਾਗਰ ਵਿਚ ਟਾਈਟੈਨਿਕ ਸਮੁੰਦਰੀ ਪਣਡੁੱਬੀ ਦੇ ਹਾਦਸੇ ਦੇ ਸਬੰਧ ਵਿਚ ਕੁਝ ਹੋਰ ਖੋਜ ਅਤੇ ਟ੍ਰਾਇਲ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡਾ ਫ਼ੈਸਲਾ ਲੈਣ ਦੀ ਰੌਂਅ 'ਚ ਕੇਂਦਰ, ਡੀਜ਼ਲ ਇੰਜਣਾਂ 'ਤੇ ਲੱਗ ਸਕਦੈ 10 ਫ਼ੀਸਦੀ ਹੋਰ ਟੈਕਸ
NEXT STORY