ਨਵੀਂ ਦਿੱਲੀ- ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਰੂਸੀ ਫੌਜ ਵਿਚ ਸਹਾਇਕ ਕਰਮਚਾਰੀਆਂ ਦੇ ਤੌਰ ’ਤੇ ਕੰਮ ਕਰ ਰਹੇ ਕਈ ਭਾਰਤੀਆਂ ਨੂੰ ਭਾਰਤ ਦੀ ਮੰਗ ਤੋਂ ਬਾਅਦ ਕਾਰਜ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਰੂਸੀ ਫੌਜ ਤੋਂ ਭਾਰਤੀ ਨਾਗਰਿਕਾਂ ਦੀ ਜਲਦੀ ਛੁੱਟੀ ਲਈ ਰੂਸੀ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਸਾਰੇ ਸਬੰਧਤ ਮਾਮਲਿਆਂ ਦੀ ਪੈਰਵੀ ਕਰਨ ਲਈ ਵਚਨਬੱਧ ਹੈ ਅਤੇ ਇਨ੍ਹਾਂ ਮਾਮਲਿਆਂ ਨੂੰ ‘ਸਰਵਉੱਚ ਤਰਜੀਹ’ ਦਿੰਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਬਹੁਤ ਸਾਰੇ ਭਾਰਤੀ ਰੂਸੀ ਫੌਜ ਵਿਚ ਸੁਰੱਖਿਆ ਸਹਾਇਕ ਵਜੋਂ ਸੇਵਾ ਨਿਭਾਅ ਰਹੇ ਹਨ ਅਤੇ ਯੂਕ੍ਰੇਨ ਨਾਲ ਲੱਗਦੀ ਰੂਸ ਦੀ ਸਰਹੱਦ ਦੇ ਕੁਝ ਖੇਤਰਾਂ ਵਿਚ ਲੜਨ ਲਈ ਮਜਬੂਰ ਸਨ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਅਸੀਂ ਰੂਸੀ ਫੌਜ ਤੋਂ ਰਾਹਤ ਲਈ ਮਦਦ ਮੰਗਣ ਵਾਲੇ ਭਾਰਤੀਆਂ ਸਬੰਧੀ ਮੀਡੀਆ ’ਚ ਕੁਝ ਗਲਤ ਖਬਰਾਂ ਦੇਖੀਆਂ ਹਨ।
TMC ਆਗੂ ਬਿਜਨ ਦਾਸ ਦਾ ਗੋਲੀ ਮਾਰ ਕੇ ਕਤਲ, ਵਰ੍ਹਾਈਆਂ ਗਈਆਂ ਤਾਬੜਤੋੜ ਗੋਲੀਆਂ
NEXT STORY