ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਅਸ਼ੋਕਨਗਰ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ (TMC) ਦੇ 49 ਸਾਲਾ ਆਗੂ ਦਾ ਕੁਝ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ TMC ਆਗੂ ਦੀ ਪਛਾਣ ਬਿਜਨ ਦਾਸ ਵਜੋਂ ਹੋਈ ਹੈ। ਬਿਜਨ ਦਾਸ 'ਤੇ ਹਮਲਾ ਉਸ ਸਮੇਂ ਹੋਇਆ, ਜਦੋਂ ਉਹ ਪਾਰਟੀ ਦੇ ਇਕ ਸਾਥੀ ਦੇ ਘਰ ਗਏ ਹੋਏ ਸਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਗੁਮਾ ਏਕ ਪੰਚਾਇਤ ਦੇ ਉਪ ਮੁਖੀ ਦਾਸ ਨੂੰ ਦੋ ਵਾਰ ਨੇੜਿਓਂ ਗੋਲੀ ਮਾਰੀ ਗਈ, ਇਕ ਗੋਲੀ ਉਨ੍ਹਾਂ ਦੇ ਸਿਰ 'ਚ ਲੱਗੀ ਅਤੇ ਦੂਜੀ ਉਨ੍ਹਾਂ ਦੇ ਖੱਬੇ ਕੰਨ 'ਚ ਲੱਗੀ।
ਇਹ ਵੀ ਪੜ੍ਹੋ- ਭਾਰਤ 'ਚ ਕੋਵਿਡ-19 ਵਾਂਗ ਖ਼ਤਰਨਾਕ ਹੋਇਆ 'ਮੰਕੀ ਫੀਵਰ', ਔਰਤ ਦੀ ਮੌਤ
ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਬਿਜਨ ਨੂੰ ਬਾਰਾਸਾਤ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੋਸ਼ੀ ਫਰਾਰ ਹੈ ਅਤੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਓਧਰ ਬਾਰਾਸਾਤ ਦੇ ਸੰਸਦ ਮੈਂਬਰ ਕਾਕੋਲੀ ਘੋਸ਼ ਦਸਤੀਦਾਰ ਨੇ ਕਿਹਾ ਕਿ ਬਿਜਨ ਦੀ ਮੌਤ ਪਾਰਟੀ ਲਈ ਕੇਦ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਾਰਟੀ ਉਨ੍ਹਾਂ ਵਿਦਿਆਰਥੀ ਰਾਜਨੀਤੀ ਤੋਂ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਸੀ ਅਤੇ ਉਦੋਂ ਤੋਂ ਪਾਰਟੀ ਨਾਲ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਸਾਬਕਾ MLA ਕਤਲ ਮਾਮਲਾ; ਪਰਿਵਾਰ ਵਲੋਂ ਪੋਸਟਮਾਰਟਮ ਤੋਂ ਇਨਕਾਰ, ਪੁੱਤ ਬੋਲਿਆ- ਕਈ ਵਾਰ ਮੰਗੀ ਸੀ ਸੁਰੱਖਿਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨਾਂ ਨੂੰ ਰੋਕਣ ਲਈ ਸਰਹੱਦਾਂ ਤੇ ਦਰਿਆ 'ਚ ਸਖ਼ਤ ਪਹਿਰਾ, ਜਾਣੋ 15ਵੇਂ ਦਿਨ ਤੱਕ ਦਾ ਅਪਡੇਟ(Video)
NEXT STORY