ਮੁਜ਼ੱਫਰਪੁਰ : ਮੁਜ਼ੱਫਰਪੁਰ ਦੇ ਪਾਨਾਪੁਰ ਕਰਿਆਤ ਥਾਣਾ ਖੇਤਰ ਦੇ ਹਰੀਚੰਦਾ ਪਿੰਡ 'ਚ ਵਿਆਹ ਸਮਾਗਮ ਦੌਰਾਨ ਵਰਮਾਲਾ ਦੀ ਸਟੇਜ 'ਤੇ ਫੋਮ ਉਡਾਉਣ ਨੂੰ ਲੈ ਕੇ ਵਿਵਾਦ ਨੇ ਗੰਭੀਰ ਰੂਪ ਧਾਰਨ ਕਰ ਲਿਆ। ਫੋਮ ਉਡਾਉਣ ਦੇ ਵਿਵਾਦ ਵਿਚ ਕੁੱਟਮਾਰ ਨਾਲ ਨੌਜਵਾਨ ਦੀ ਮੌਤ ਹੋਣ ਦਾ ਦੋਸ਼ ਪਰਿਵਾਰਕ ਮੈਂਬਰਾਂ ਨੇ ਲਾਇਆ ਹੈ। ਪੁਲਸ ਵਿਆਹ ਦੇ ਝਗੜੇ ਅਤੇ ਅਚਾਨਕ ਹੋਈ ਮੌਤ ਦੇ ਦੋਵਾਂ ਪਹਿਲੂਆਂ ਦੀ ਜਾਂਚ ਕਰ ਰਹੀ ਹੈ।
ਮਾਮਲਾ ਪਾਨਾਪੁਰ ਕਰਿਆਤ ਥਾਣਾ ਖੇਤਰ ਦੇ ਪਿੰਡ ਹਰੀਚੰਦਾ ਦਾ ਹੈ। ਇੱਥੇ ਵਰਮਾਲਾ ਦੌਰਾਨ ਫੋਮ ਉਡਾਉਣ ਨੂੰ ਲੈ ਕੇ ਵਿਵਾਦ ਕਾਫ਼ੀ ਵੱਧ ਗਿਆ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਜੀਤ ਵਜੋਂ ਹੋਈ ਹੈ, ਜੋ ਆਪਣੇ ਮਾਮੇ ਦੇ ਘਰ ਵਿਆਹ ਵਿਚ ਸ਼ਾਮਲ ਹੋਣ ਲਈ ਆਇਆ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਸੰਜੀਤ ਨੇ ਵਿਆਹ ਦੀ ਰਸਮ ਦੌਰਾਨ ਫੋਮ ਉਡਾਇਆ, ਜਿਸ ਨਾਲ ਸਥਾਨਕ ਲੋਕਾਂ ਨਾਲ ਉਸ ਦਾ ਵਿਵਾਦ ਹੋ ਗਿਆ। ਇਸ ਦੌਰਾਨ ਬਾਂਸ ਨਾਲ ਹਮਲਾ ਕਰਕੇ ਉਸ ਨੂੰ ਕੁੱਟ-ਕੁੱਟ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਸੰਜੀਤ ਨੂੰ ਤੁਰੰਤ SKMCH ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪ੍ਰੇਮੀ ਨਾਲ ਭੱਜ ਗਈ ਘਰਵਾਲੀ, ਪਤੀ ਨੇ ਆਪਣੀਆਂ ਧੀਆਂ ਸਣੇ ਚੁੱਕ ਲਿਆ ਖੌਫਨਾਕ ਕਦਮ
ਮ੍ਰਿਤਕ ਦੇ ਭਰਾ ਰਣਜੀਤ ਨੇ ਦੱਸਿਆ ਕਿ ਸੰਜੀਤ ਆਪਣੇ ਮਾਮੇ ਦੀ ਲੜਕੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਪਿੰਡ ਭੇਡਿਆਹੀ ਤੋਂ ਰਕਸਾ ਪਿੰਡ ਆਇਆ ਸੀ। ਬਰਾਤੀਆਂ ਵੱਲੋਂ ਦਰਵਾਜ਼ਾ ਲੱਗਣ ਦੀ ਰਸਮ ਦੌਰਾਨ ਸੰਜੀਤ ਨੇ ਫੋਮ ਉਡਾ ਦਿੱਤਾ, ਜਿਸ ਤੋਂ ਬਾਅਦ ਝਗੜਾ ਵੱਧ ਗਿਆ ਅਤੇ ਉਸ 'ਤੇ ਬਾਂਸ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹਮਲਾ ਕਰਨ ਵਾਲੇ ਲੋਕ ਮੌਕੇ ਤੋਂ ਫਰਾਰ ਹੋ ਗਏ।
ਮਾਮਲੇ 'ਚ ਪੁਲਸ ਨੇ ਕਹੀ ਇਹ ਗੱਲ
ਦਿਹਾਤ ਦੇ ਐੱਸਪੀ ਵਿਦਿਆ ਸਾਗਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੌਤ ਕੁੱਟਮਾਰ ਕਾਰਨ ਹੋਈ ਹੈ, ਪਰ ਮੌਕੇ 'ਤੇ ਮ੍ਰਿਤਕ ਦਾ ਮੋਟਰਸਾਈਕਲ ਮਿਲਿਆ ਹੈ, ਜਿਸ ਕਾਰਨ ਸੜਕ ਹਾਦਸੇ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਪੁਲਸ ਇਨ੍ਹਾਂ ਦੋਵਾਂ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ। ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਦਰਖਾਸਤ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਤੱਥਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'AI ਦੀ ਮਦਦ ਨਾਲ ਆਪਣੇ ਸੁਪਨਿਆਂ ਦੇ ਘਰ ਨੂੰ ਦਿਓ ਹਕੀਕਤ ਦਾ ਰੂਪ'
NEXT STORY