ਸ਼੍ਰੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਵੀਰਵਾਰ ਨੂੰ ਸ਼੍ਰੀਨਗਰ ਵਿਚ ਕਸ਼ਮੀਰੀ ਨਾਗਰਿਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਵਿਰੋਧੀ ਧਿਰ 'ਤੇ ਤਿੱਖਾ ਹਮਲਾ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਕੁਝ ਸਿਆਸੀ ਪਰਿਵਾਰ ਹਮੇਸ਼ਾ 370 ਦੇ ਨਾਂ 'ਤੇ ਫਾਇਦਾ ਚੁੱਕਦੇ ਰਹੇ ਅਤੇ ਕਾਂਗਰਸ ਗੁੰਮਰਾਹ ਕਰਦੀ ਰਹੀ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕੀਤੇ ਜਾਣ ਤੋਂ ਬਾਅਦ ਜੰਮੂ ਕਸ਼ਮੀਰ ਵਿਕਾਸ ਦੀਆਂ ਨਵੀਆਂ ਉੱਚਾਈਆਂ ਨੂੰ ਛੂਹ ਰਿਹਾ ਹੈ ਅਤੇ ਆਜ਼ਾਦ ਰੂਪ ਨਾਲ ਸਾਹ ਲੈ ਰਿਹਾ ਹੈ। ਪੀ.ਐੱਮ. ਮੋਦੀ ਨੇ ਕਿਹਾ,''ਧਰਤੀ 'ਤੇ ਸਵਰਗ ਆਉਣ ਦਾ ਇਹ ਅਹਿਸਾਸ ਅਨੋਖਾ ਹੈ। ਅਸੀਂ ਦਹਾਕਿਆਂ ਤੋਂ ਇਸ ਨਵੇਂ ਜੰਮੂ-ਕਸ਼ਮੀਰ ਦੀ ਉਡੀਕ ਕਰ ਰਹੇ ਸੀ।'' ਉਨ੍ਹਾਂ ਨੇ ਕਸ਼ਮੀਰੀ ਨਾਗਰਿਕਾਂ ਨੂੰ ਕਿਹਾ,''ਮੋਦੀ ਕਸ਼ਮੀਰੀਆਂ ਦੇ ਪਿਆਰ ਦੇ ਇਸ ਕਰਜ਼ ਨੂੰ ਚੁਕਾਉਣ ਲਈ ਕੋਈ ਕਸਰ ਨਹੀਂ ਛੱਡੇਗਾ। 2014 ਦੇ ਬਾਅਦ ਮੈਂ ਜਦੋਂ ਵੀ ਆਇਆ, ਮੈਂ ਇਹੀ ਕਿਹਾ ਕਿ ਮੈਂ ਇਹ ਮਿਹਨਤ ਤੁਹਾਡਾ ਦਿਲ ਜਿੱਤਣ ਲਈ ਕਰ ਰਿਹਾ ਹਾਂ ਅਤੇ ਮੈਂ ਦਿਨੋਂ-ਦਿਨ ਦੇਖ ਰਿਹਾ ਹਾਂ ਕਿ ਤੁਹਾਡਾ ਦਿਲ ਜਿੱਤਣ ਦੀ ਸਹੀ ਦਿਸ਼ਾ 'ਚ ਮੈਂ ਜਾ ਰਿਹਾ ਹਾਂ।''
ਕ੍ਰਿਕਟ ਐਸੋਸੀਏਸ਼ਨ ਦੇ ਲੋਕਾਂ 'ਚ ਵੀ ਕਮਲ
ਪੀ.ਐੱਮ. ਮੋਦੀ ਨੇ ਕਿਹਾ ਕਿ ਇੱਥੋਂ ਦੀਆਂ ਝੀਲਾਂ 'ਚ ਜਗ੍ਹਾ-ਜਗ੍ਹਾ ਕਮਲ ਦੇਖਣ ਨੂੰ ਮਿਲਦੇ ਹਨ। 50 ਸਾਲ ਪਹਿਲੇ ਬਣੇ ਜੰਮੂ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਲੋਕਾਂ 'ਚ ਵੀ ਕਮਲ ਹੈ। ਇਹ ਸੁਖ਼ਦ ਇਤਫ਼ਾਰਕ ਹੈ ਜਾਂ ਕੁਦਰਤ ਦਾ ਕੋਈ ਇਸ਼ਾਰਾ ਹੈ ਕਿ ਭਾਜਪਾ ਦਾ ਚਿੰਨ੍ਹ ਵੀ ਕਮਲ ਹੈ ਅਤੇ ਕਮਲ ਨਾਲ ਜੰਮੂ ਕਸ਼ਮੀਰ ਦਾ ਡੂੰਘਾ ਰਿਸ਼ਤਾ ਹੈ।
ਇਹ ਵੀ ਪੜ੍ਹੋ : ਇਕ ਕਰੋੜ ਖਰਚ ਦੋਸਤ ਦੇ ਕਹਿਣ 'ਤੇ ਬਣਿਆ ਕੁੜੀ, ਪਿਆਰ 'ਚ ਮਿਲਿਆ ਧੋਖਾ ਤਾਂ ਰਚੀ ਖ਼ੌਫ਼ਨਾਕ ਸਾਜਿਸ਼
ਜੰਮੂ ਕਸ਼ਮੀਰ ਆਪਣੇ ਆਪ 'ਚ ਵੱਡਾ ਬਰਾਂਡ ਹੈ
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ 'ਚ ਸੈਰ-ਸਪਾਟੇ ਦੇ ਨਾਲ ਹੀ ਖੇਤੀਬਾੜੀ ਅਤੇ ਖੇਤੀ ਉਤਪਾਦਾਂ ਦੀ ਤਾਕਤ ਵੀ ਹੈ। ਜੰਮੂ ਕਸ਼ਮੀਰ ਦੀ ਕੇਸਰ, ਸੇਬ, ਇੱਥੋਂ ਦੇ ਮੇਵੇ, ਜੰਮੂ ਕਸ਼ਮੀਰ ਦੀ ਚੈਰੀ, ਜੰਮੂ ਕਸ਼ਮੀਰ ਆਪਣੇ ਆਪ 'ਚ ਹੀ ਇੰਨਾ ਵੱਡਾ ਬਰਾਂਡ ਹੈ। ਜਦੋਂ ਇਰਾਦੇ ਨੇਕ ਹੋਣ ਤਾਂ ਸੰਕਲਪ ਨੂੰ ਸਿੱਧ ਕਰਨ ਦਾ ਜਜ਼ਬਾ ਹੋਵੇ ਤਾਂ ਫਿਰ ਨਤੀਜੇ ਵੀ ਮਿਲਦੇ ਹਨ। ਪੂਰੀ ਦੁਨੀਆ ਨੇ ਦੇਖਿਆ ਕਿ ਕਿਵੇਂ ਇੱਥੇ ਜੰਮੂ ਕਸ਼ਮੀਰ 'ਚ ਜੀ-20 ਦਾ ਸ਼ਾਨਦਾਰ ਆਯੋਜਨ ਹੋਇਆ। ਅੱਜ ਇੱਥੇ ਜੰਮੂ ਕਸ਼ਮੀਰ 'ਚ ਸੈਰ-ਸਪਾਟੇ ਦੇ ਸਾਰੇ ਰਿਕਾਰਡ ਟੁੱਟ ਰਹੇ ਹਨ। ਇਕੱਲੇ 2023 'ਚ ਹੀ 2 ਕਰੋੜ ਤੋਂ ਜ਼ਿਆਦਾ ਸੈਲਾਨੀ ਇੱਥੇ ਆਏ ਹਨ।
6400 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਜੰਮੂ ਕਸ਼ਮੀਰ ਦੇ ਨੌਜਵਾਨ ਉੱਦਮੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਇਕ ਸ਼ਹਿਦ ਦਾ ਬਿਜ਼ਨੈੱਸ ਕਰਨ ਵਾਲੇ ਨੌਜਵਾਨ ਅਤੇ ਬੇਕਰੀ ਦਾ ਬਿਜ਼ਨੈੱਸ ਕਰਨ ਵਾਲੀ ਇਕ ਕੁੜੀ ਨਾਲ ਗੱਲ ਕੀਤੀ। ਬਖ਼ਸ਼ੀ ਸਟੇਡੀਅਮ 'ਚ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ 6400 ਕਰੋੜ ਰੁਪਏ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਪੀ.ਐੱਮ. ਦੇ ਦੌਰੇ ਤੋਂ ਪਹਿਲਾਂ ਸਕਿਓਰਿਟੀ ਨੂੰ ਧਿਆਨ 'ਚ ਰੱਖਦੇ ਹੋਏ ਸ਼੍ਰੀਨਗਰ 'ਚ ਛੋਟੀਆਂ ਸੜਕਾਂ ਨੂੰ ਵੀ ਸੀਲ ਕਰ ਦਿੱਤਾ ਗਿਆ। 24 ਘੰਟੇ ਪਹਿਲਾਂ ਹੀ ਸਟੇਡੀਅਮ ਦੇ ਬਾਹਰ ਬੈਰੀਕੇਡਿੰਗ ਕਰ ਦਿੱਤੀ ਗਈ। ਕਸ਼ਮੀਰ 'ਚ ਇੰਨੀ ਵੱਡੀ ਜਨਸਭਾ ਹਾਲ-ਫਿਲਹਾਲ 'ਚ ਨਹੀਂ ਦੇਖੀ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਜਪਾ ਨੇਤਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ, ਮੋਟਰਸਾਈਕਲ 'ਤੇ ਆਏ ਬਦਮਾਸ਼ਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ
NEXT STORY