ਲਾਹੌਰ - ਪਾਕਿਸਤਾਨ ਨੇ ਕੋਰੋਨਾ ਦੇ ਮਾਮਲਿਆਂ ਵਿਚ ਰਿਕਾਰਡ ਵਾਧਾ ਨੂੰ ਦੇਖਦੇ ਹੋਏ ਭਾਰਤ ਤੋਂ ਯਾਤਰੀਆਂ ਦੇ ਆਉਣ 'ਤੇ 2 ਹਫਤੇ ਲਈ ਰੋਕ ਲਾਉਣ ਦਾ ਸੋਮਵਾਰ ਫੈਸਲਾ ਕੀਤਾ। ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐੱਨ. ਸੀ. ਓ. ਸੀ.) ਦੇ ਮੁਖੀ ਅਸਦ ਓਮਰ ਦੀ ਅਗਵਾਈ ਵਿਚ ਆਯੋਜਿਤ ਇਕ ਬੈਠਕ ਵਿਚ ਭਾਰਤ ਤੋਂ ਯਾਤਰੀਆਂ ਦੇ ਆਉਣ 'ਤੇ ਦੋ ਹਫਤਿਆਂ ਦੀ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧ ਵਿਚ ਇਕ ਬਿਆਨ ਵਿਚ ਕਿਹਾ ਗਿਆ ਕਿ ਐੱਨ. ਸੀ. ਓ. ਸੀ. ਨੇ ਭਾਰਤ ਨੂੰ 2 ਹਫਤੇ ਲਈ ਕਲਾਸ 'ਸੀ' ਮੁਲਕਾਂ ਦੀ ਲਿਸਟ ਵਿਚ ਰੱਖਣ ਦਾ ਫੈਸਲਾ ਕੀਤਾ। ਹਵਾਈ ਅਤੇ ਜ਼ਮੀਨੀ ਮਾਰਗ ਰਾਹੀਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਇਹ ਰੋਕ ਰਹੇਗੀ।
ਇਹ ਵੀ ਪੜੋ - ਬ੍ਰਿਟੇਨ 'ਚ ਲੋਕਾਂ ਨੂੰ ਚਾਕੂ ਦਿਖਾ ਰਿਹਾ ਸੀ 'ਮੌਲਾਨਾ' ਪੁਲਸ ਨੇ ਇੰਝ ਸਿਖਾਇਆ ਸਬਕ
ਪਹਿਲਾਂ ਤੋਂ ਹੀ ਕਲਾਸ 'ਸੀ' ਵਿਚ ਸੂਚੀਬਧ ਹੋਰਨਾਂ ਮੁਲਕਾਂ ਵਿਚ ਦੱਖਣੀ ਅਫਰੀਕਾ, ਬੋਤਸਵਾਨਾ, ਘਾਨਾ, ਕੀਨੀਆ, ਕੋਮੋਰੋਸ, ਜ਼ਾਂਬੀਆ, ਲੇਸੇਥੋ, ਮਲਾਵੀ, ਸੇਸ਼ੇਲਸ, ਸੋਮਾਲੀਆ, ਸੂਰੀਨਾਮ, ਓਰੁਗਵੇ ਅਤੇ ਵੈਨੇਜ਼ੁਏਲਾ ਸ਼ਾਮਲ ਹਨ। ਪਿਛਲੇ ਹਫਤੇ ਕਰੀਬ 815 ਸਿੱਖ ਤੀਰਥ ਯਾਤਰੀ ਵਿਸਾਖੀ ਮੌਕੇ ਭਾਰਤ ਤੋਂ ਲਾਹੌਰ ਪਹੁੰਚੇ ਸਨ। ਉਨ੍ਹਾਂ ਨੂੰ ਇਥੇ 10 ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ।
ਇਹ ਵੀ ਪੜੋ - ਵੱਡੀ ਖਬਰ - UK ਨੇ ਭਾਰਤ ਤੋਂ ਆਉਣ ਵਾਲੇ ਲੋਕਾਂ 'ਤੇ ਲਾਈ ਪਾਬੰਦੀ
ਦੱਸ ਦਈਏ ਕਿ ਤੋਂ ਪਹਿਲਾਂ ਸੋਮਵਾਰ ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਇਸ 'ਰੈੱਡ ਲਿਸਟ' ਵਿਚ ਭਾਰਤ ਨੂੰ ਵੀ ਸ਼ਾਮਲ ਕਰਨ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਭਾਰਤ ਤੋਂ ਆਉਣ ਵਾਲੇ ਲੋਕਾਂ 'ਤੇ ਇਹ ਪਾਬੰਦੀ ਸ਼ੁੱਕਰਵਾਰ ਤੋਂ ਲਾਗੂ ਹੋਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਜਿਹੜੀ ਵੀ ਤਰੱਕੀ ਕੀਤੀ ਹੈ, ਉਨਾਂ ਸਭ ਨੂੰ ਸਾਨੂੰ ਜ਼ਰੂਰ ਬਚਾਈ ਰੱਖਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਇਹ ਪਾਬੰਦੀ ਕਦੋਂ ਤੱਕ ਲਾਗੂ ਰਹੇਗੀ।
ਇਹ ਵੀ ਪੜੋ - ਲਾਕਡਾਊਨ ਖਤਮ ਹੁੰਦੇ ਹੀ ਲੋਕਾਂ ਨਾਲ ਰੈਸਤੋਰੈਂਟ ਹੋਏ ਫੁਲ, ਪੀ ਗਏ 28 ਲੱਖ ਲੀਟਰ 'ਬੀਅਰ'
ਪੁਲਸ ਨੇ ਭਾਰੀ ਮਾਤਰਾ 'ਚ ਧਮਾਕਾਖੇਜ ਸਮੱਗਰੀ ਨਾਲ ਭਰੀ ਵੈਨ ਕੀਤੀ ਬਰਾਮਦ
NEXT STORY