ਨਵੀਂ ਦਿੱਲੀ– 27 ਮਈ, 2024 ਨੂੰ ਬਿਹਾਰ ਦੇ ਬਖਤਿਆਰਪੁਰ ’ਚ ਚੋਣ ਰੈਲੀ ਵਿਚ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਅਸੀਂ ਸੱਤਾ ਵਿਚ ਆਏ ਤਾਂ ਅਗਨੀਵੀਰ ਯੋਜਨਾ ਖਤਮ ਕਰ ਦੇਵਾਂਗੇ। ਵਿਰੋਧੀ ਧਿਰ ਦੇ ਤਿੱਖੇ ਤੇਵਰਾਂ ਵਿਚਾਲੇ ਸਰਕਾਰ ਨੇ ਵੀ ਅਗਨੀਵੀਰ ਯੋਜਨਾ ’ਚ ਤਬਦੀਲੀ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਇਕ ਰੀਵਿਊ ਗਰੁੱਪ ਬਣਾਇਆ ਹੈ, ਜੋ ਅਗਨੀਪੱਥ ਯੋਜਨਾ ਦੀਆਂ ਕਮੀਆਂ ਤੇ ਸੁਧਾਰ ’ਤੇ ਪ੍ਰੈਜ਼ੈਂਟੇਸ਼ਨ ਦੇਵੇਗਾ। ਸਰਕਾਰ ਇਨ੍ਹਾਂ ਸੁਝਾਵਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਜੋ ਨੌਜਵਾਨਾਂ ਤੇ ਵਿਰੋਧੀ ਧਿਰ ਦੀ ਨਾਰਾਜ਼ਗੀ ਦੂਰ ਕੀਤੀ ਜਾ ਸਕੇ।
ਅਗਨੀਵੀਰ ਯੋਜਨਾ ’ਚ ਹੋ ਸਕਦੇ ਹਨ ਇਹ ਬਦਲਾਅ
- 4 ਸਾਲ ਦੀ ਬਜਾਏ 7 ਸਾਲ ਹੋ ਸਕਦਾ ਹੈ ਕਾਰਜਕਾਲ
- ਅਗਨੀਵੀਰ ਫੌਜ ਭਰਤੀ ਲਈ ਅਜੇ ਉਮਰ ਹੱਦ 17.5 ਤੋਂ 21 ਸਾਲ ਹੈ। ਇਸ ਨੂੰ ਵਧਾ ਕੇ 17.5 ਤੋਂ 23 ਸਾਲ ਕੀਤਾ ਜਾ ਸਕਦਾ ਹੈ।
- 4 ਸਾਲ ਪੂਰੇ ਕਰਨ ਤੋਂ ਬਾਅਦ ਨਿਯਮਿਤ ਸੇਵਾ ਵਿਚ ਸ਼ਾਮਲ ਹੋਣ ਵਾਲੇ ਅਗਨੀਵੀਰ ਜਵਾਨਾਂ ਦੀ ਗਿਣਤੀ 25% ਤੋਂ ਵਧਾ ਕੇ 70% ਕੀਤੀ ਜਾ ਸਕਦੀ ਹੈ।
- ਸਰਕਾਰ ਅਗਨੀਵੀਰਾਂ ਦੀ ਨੌਕਰੀ 4 ਤੋਂ ਵਧਾ ਕੇ 7 ਸਾਲ ਕਰ ਸਕਦੀ ਹੈ। ਅਗਨੀਵੀਰ ਦੀ ਸੈਲਰੀ ਅਤੇ ਇਕਮੁਸ਼ਤ ਦਿੱਤੀ ਜਾਣ ਵਾਲੀ ਰਾਸ਼ੀ ’ਚ ਵੀ ਵਾਧੇ ਦੀ ਸੰਭਾਵਨਾ ਹੈ।
- ਸਿਖਲਾਈ ਮਿਆਦ ਨੂੰ 24 ਹਫ਼ਤਿਆਂ ਤੋਂ ਵਧਾ ਕੇ 35 ਤੋਂ 50 ਹਫ਼ਤਿਆਂ ਦੇ ਵਿਚਾਲੇ ਕੀਤਾ ਜਾ ਸਕਦਾ ਹੈ। ਸਿਖਲਾਈ ਦੌਰਾਨ ਵੀ ਅਪੰਗਤਾ ਲਈ ਐਕਸ-ਗ੍ਰੇਸ਼ੀਆ ਰਾਸ਼ੀ ਦਿੱਤੀ ਜਾ ਸਕਦੀ ਹੈ।
- ਜੇ ਕਿਸੇ ਅਗਨੀਵੀਰ ਜਵਾਨ ਦੀ ਜੰਗ ’ਚ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਗੁਜ਼ਾਰਾ ਭੱਤਾ ਦਿੱਤਾ ਜਾ ਸਕਦਾ ਹੈ।
- ਸਰਕਾਰ ਅਗਨੀਵੀਰਾਂ ਨੂੰ ਸਾਬਕਾ ਫੌਜੀਆਂ ਦਾ ਦਰਜਾ ਵੀ ਦੇ ਸਕਦੀ ਹੈ।
- ਇਕ ਪੇਸ਼ੇਵਰ ਏਜੰਸੀ ਬਣਾਈ ਜਾ ਸਕਦੀ ਹੈ, ਜੋ ਅਗਨੀਵੀਰਾਂ ਨੂੰ ਉਨ੍ਹਾਂ ਦੀ ਸੇਵਾ ਮਿਆਦ ਖਤਮ ਹੋਣ ਤੋਂ ਬਾਅਦ ਭਵਿੱਖ ’ਚ ਨੌਕਰੀਆਂ ਲੱਭਣ ’ਚ ਮਦਦਗਾਰ ਹੋਣ।
- ਅਗਨੀਪੱਥ ਯੋਜਨਾ ਲਈ ਸਰਕਾਰ ਨੇ ਬਣਾਈ 10 ਸਕੱਤਰਾਂ ਦੀ ਸਮੀਖਿਆ ਕਮੇਟੀ।
ਦੇਹਰਾਦੂਨ 'ਚ ਮਿਲਟਰੀ ਬੇਸ ਦੇ ਨਿਰਮਾਣ 'ਤੇ ਰੋਕ, ਉੱਤਰਾਖੰਡ ਹਾਈ ਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ
NEXT STORY