ਨਵੀਂ ਦਿੱਲੀ (ਭਾਸ਼ਾ)— ਦਿੱਲੀ ਸ਼ੀਤ ਲਹਿਰ ਦੀ ਲਪੇਟ ’ਚ ਹੈ, ਇਸ ਦੇ ਬਾਵਜੂਦ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਦਿੱਲੀ ਦੀਆਂ ਸਰਹੱਦਾਂ ’ਤੇ ਵਿਰੋਧ ਕਰ ਰਹੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ। ਸ਼ਹਿਰ ਵਿਚ ਐਤਵਾਰ ਯਾਨੀ ਕਿ ਅੱਜ ਪਾਰ 3.4 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜੋ ਇਸ ਮੌਸਮ ਵਿਚ ਹੁਣ ਤੱਕ ਦਾ ਘੱਟੋ-ਘੱਟ ਤਾਪਮਾਨ ਹੈ। ਭਾਰਤ ਮੌਸਮ ਵਿਗਿਆਨ ਮਹਿਕਮੇ (ਆਈ. ਐੱਮ. ਡੀ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਐਤਵਾਰ ਸਵੇਰੇ ਘੱਟੋ-ਘੱਟ ਤਾਪਮਾਨ ਆਮ ਤੋਂ 5 ਡਿਗਰੀ ਹੇਠਾਂ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਹੈ। ਇੰਨੀ ਠੰਡ ’ਚ ਡਟੇ ਕਿਸਾਨਾਂ ਦਾ ਹੌਂਸਲਾ ਬੁਲੰਦ ਹੈ ਕਿ ਆਖ਼ਰਕਾਰ ਸੰਘਰਸ਼ ਇਕ ਦਿਨ ਜ਼ਰੂਰ ਰੰਗ ਲਿਆਵੇਗਾ।
ਇਹ ਵੀ ਪੜ੍ਹੋ: ਪੀ. ਐੱਮ. ਮੋਦੀ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਹੋਏ ਨਤਮਸਤਕ (ਤਸਵੀਰਾਂ)
ਕਿਸਾਨ ਅੰਦੋਲਨ ਸ਼ੁਰੂ ਹੋਏ 4 ਹਫ਼ਤੇ ਹੋ ਚੁੱਕੇ ਹਨ ਅਤੇ ਇਸ ਕਾਰਨ ਸਰਹੱਦਾਂ ’ਤੇ ਕਈ ਥਾਵਾਂ ’ਤੇ ਆਵਾਜਾਈ ਦਾ ਮਾਰਗ ਬਦਲਿਆ ਗਿਆ ਹੈ, ਜਿਸ ਵਜ੍ਹਾ ਨਾਲ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਅੰਦੋਲਨ ਜਦੋਂ ਤੋਂ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਦਿੱਲੀ ਟ੍ਰੈਫਿਕ ਪੁਲਸ ਲਗਾਤਾਰ ਟਵੀਟ ਕਰ ਕੇ ਸੜਕਾਂ ਬੰਦ ਹੋਣ ਅਤੇ ਬਦਲਵੇਂ ਮਾਰਗ ਨਾਲ ਜੁੜੀਆਂ ਜਾਣਕਾਰੀ ਯਾਤਰੀਆਂ ਨੂੰ ਦੇ ਰਹੀ ਹੈ। ਦਿੱਲੀ ਟੈ੍ਰਫਿਕ ਪੁਲਸ ਨੇ ਐਤਵਾਰ ਨੂੰ ਟਵਿੱਟਰ ਜ਼ਰੀਏ ਦੱਸਿਆ ਕਿ ਟਿਕਰੀ ਅਤੇ ਧੰਸਾ ਸਰਹੱਦ ਆਵਾਜਾਈ ਲਈ ਬੰਦ ਹਨ ਅਤੇ ਝਟੀਕਾਰਾ ਸਰਹੱਦ ਸਿਰਫ ਦੋ-ਪਹੀਆ ਵਾਹਨਾਂ ਅਤੇ ਪੈਦਲ ਯਾਤਰੀਆਂ ਲਈ ਖੁੱਲ੍ਹੀਆਂ ਹਨ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੀ ਗੂੰਜ, ਬਿ੍ਰਟੇਨ ਦੇ ਸਿੱਖਾਂ ਨੇ PM ਮੋਦੀ ਦੀ ਮਾਂ ਨੂੰ ਚਿੱਠੀ ਲਿਖ ਕੇ ਕੀਤੀ ਅਹਿਮ ਅਪੀਲ
ਦਿੱਲੀ ਟ੍ਰੈਫਿਕ ਪੁਲਸ ਨੇ ਕੀਤਾ ਅਲਰਟ—
— ਦਿੱਲੀ ਟ੍ਰੈਫਿਕ ਪੁਲਸ ਮੁਤਾਬਕ ਹਰਿਆਣਾ ਜਾਣ ਵਾਲੇ ਲੋਕਾਂ ਲਈ ਝੜੋਦਾ, ਦੌਰਾਲਾ, ਕਾਪਸਹੇੜਾ, ਬਦੂਸਰਾਏ, ਰਜੋਕਰੀ ਐੱਨ. ਐੱਚ-8, ਬਿਜਵਾਸਨ/ਬਜਿਘੇੜਾ, ਪਾਲਮ ਵਿਹਾਰ ਅਤੇ ਡੂੰਡਾਹੇੜਾ ਸਰਹੱਦਾਂ ਖੁੱਲ੍ਹੀਆਂ ਹਨ।
— ਟ੍ਰੈਫਿਕ ਪੁਲਸ ਮੁਤਾਬਕ ਨੋਇਡਾ ਅਤੇ ਗਾਜ਼ੀਆਬਾਦ ਤੋਂ ਦਿੱਲੀ ਆਉਣ ਲਈ ਗਾਜ਼ੀਪੁਰ ਸਰਹੱਦ ਬੰਦ ਹੈ।
— ਦਿੱਲੀ ਆਉਣ ਵਾਲੇ ਲੋਕ ਆਨੰਦ ਵਿਹਾਰ, ਡੀ. ਐੱਨ. ਡੀ., ਅਸਪਰਾ ਅਤੇ ਭੋਪੁਰਾ ਸਰਹੱਦ ਦਾ ਬਦਲਵਾਂ ਮਾਰਗ ਆਪਣਾ ਸਕਦੇ ਹਨ।
ਇਹ ਵੀ ਪੜ੍ਹੋ: PM ਮੋਦੀ ਨੇ ਸ਼ੇਅਰ ਕੀਤੀ ਬੁੱਕਲੇਟ, ਬੋਲੇ- ਖੇਤੀ ਕਾਨੂੰਨਾਂ ਨੂੰ ਸਮਝਣ ’ਚ ਕਿਸਾਨਾਂ ਨੂੰ ਹੋਵੇਗੀ ਆਸਾਨੀ
— ਦਿੱਲੀ ਅਤੇ ਨੋਇਡਾ ਵਿਚਾਲੇ ਚਿੱਲਾ ਸਰਹੱਦ ਸਿਰਫ਼ ਇਕ ਪਾਸਿਓਂ ਖੁੱਲ੍ਹੀ ਹੈ ਅਤੇ ਨੋਇਡਾ ਤੋਂ ਦਿੱਲੀ ਆਉਣ ਦਾ ਰਾਹ ਬੰਦ ਹੈ।
— ਸਿੰਘੂ, ਔਚੰਦੀ, ਪਿਆਓ ਮਨਿਆਰੀ, ਸੰਭੋਲੀ ਅਤੇ ਮੰਗੇਸ਼ ਸਰਹੱਦਾਂ ਬੰਦ ਹਨ।
— ਕ੍ਰਿਪਾ ਲੰਪੁਰ, ਸਫੀਆਬਾਦ ਅਤੇ ਸਿੰਘੂ ਸਕੂਲ ਟੋਲ ਟੈਕਸ ਸਰਹੱਦ ਦੀ ਵਰਤੋਂ ਕਰੋ। ਆਵਾਜਾਈ ਨੂੰ ਮੁਕਰਬਾ ਅਤੇ ਜੀ. ਟੀ. ਕੇ. ਰੋਡ ਤੋਂ ਮੋੜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨ, ਜਾਨਾਂ ਗਵਾਉਣ ਵਾਲਿਆਂ ਦੀ ਯਾਦ ’ਚ ਅੱਜ ‘ਸ਼ਰਧਾਂਜਲੀ ਦਿਵਸ’
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਅੰਦੋਲਨ ਐਤਵਾਰ ਨੂੰ 25ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਕਿਸਾਨ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ ’ਤੇ ਡਟੇ ਹੋਏ ਹਨ। ਦਿੱਲੀ ’ਚ ਧਰਨੇ ਪ੍ਰਦਰਸ਼ਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਦੇਸ਼ ਭਰ ਵਿਚ ਅੱਜ ਵੱਖ-ਵੱਖ ਥਾਵਾਂ ’ਤੇ ਸਮਾਗਮ ਆਯੋਜਿਤ ਕਰ ਕੇ ਸ਼ਰਧਾਂਜਲੀ ਦਿੱਤੀ ਜਾਵੇਗੀ।
ਕਿਸਾਨੀ ਅੰਦੋਲਨ ’ਤੇ ਛੋਟੇਪੁਰ ਦਾ ਵੱਡਾ ਬਿਆਨ, ਕੇਂਦਰ ਸਰਕਾਰ ਨੂੰ ਦਿੱਤੀ ਚਿਤਾਵਨੀ
NEXT STORY