ਨੈਸ਼ਨਲ ਡੈਸਕ- ਅਹਿਮਦਾਬਾਦ ਵਿਚ ਏਅਰ ਇੰਡੀਆ ਜਹਾਜ਼ ਦੇ ਕ੍ਰੈਸ਼ ਹੋਣ ਨਾਲ ਜਿੱਥੇ ਪੂਰਾ ਦੇਸ਼ ਹੈਰਾਨ ਹੈ, ਉੱਥੇ ਹੀ ਇਸ ਹਾਦਸੇ ਨੇ ਮਹਾਰਾਸ਼ਟਰ ਦੇ ਪਰਭਣੀ ਦੇ ਇਕ ਵਸਨੀਕ ਦੀ 32 ਸਾਲ ਪਹਿਲਾਂ ਹੋਏ ਜਹਾਜ਼ ਹਾਦਸੇ ਨਾਲ ਜੁੜੀਆਂ ਕੌੜੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ, ਜਿਸ ਵਿਚ 55 ਲੋਕਾਂ ਦੀ ਜਾਨ ਚੱਲੀ ਗਈ ਸੀ।
ਪਰਭਣੀ ਦੇ ਸਾਬਕਾ ਮੇਅਰ ਵਸੰਤ ਸ਼ਿੰਦੇ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਉਹ 1993 ਵਿਚ ਹੋਈ ਤ੍ਰਾਸਦੀ ਵਿਚ ਇਸ ਲਈ ਬਚ ਗਏ ਸਨ, ਕਿਉਂਕਿ ਉਹ ਕਾਕਪਿਟ ਕੋਲ ਬੈਠੇ ਸਨ, ਨਾ ਕਿ ਪਿੱਛੇ ਦੇ ਹਿੱਸੇ ਵਿਚ ਜਿੱਥੇ ਈਂਧਨ ਟੈਂਕ ਸੀ। ਉਹ ਇੰਡੀਅਨ ਏਅਰਲਾਈਨਜ਼ ਦੇ ਉਸ ਜਹਾਜ਼ ਵਿਚ ਸਵਾਰ ਸਨ, ਜਿਸ ਨੇ 26 ਅਪ੍ਰੈਲ 1993 ਨੂੰ ਉਸ ਵੇਲੇ ਔਰੰਗਾਬਾਦ ਜ਼ਿਲ੍ਹੇ (ਹੁਣ ਛੱਤਰਪਤੀ ਸੰਭਾਜੀਨਗਰ) ਦੇ ਚਿਕਲਠਾਣਾ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਔਰੰਗਾਬਾਦ-ਮੁੰਬਈ ਉਡਾਣ 491 ਦਾ ਲੈਂਡਿੰਗ ਗਿਅਰ ਰਨਵੇਅ ਦੇ ਅਖ਼ੀਰ ਵਿਚ ਉਡਾਣ ਭਰਦੇ ਸਮੇਂ ਸੜਕ 'ਤੇ ਇਕ ਟਰੱਕ ਨਾਲ ਟਕਰਾ ਗਿਆ ਅਤੇ ਫਿਰ ਇਕ ਖੇਤ ਵਿਚ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਹਾਈ ਟੈਂਸ਼ਨ ਬਿਜਲੀ ਦੀਆਂ ਤਾਰਾਂ ਨਾਲ ਟਕਰਾਇਆ, ਜਿਸ ਨਾਲ ਇਸ ਦੇ ਤਿੰਨ ਟੁੱਕੜੇ ਹੋ ਗਏ ਅਤੇ ਇਸ ਵਿਚ ਅੱਗ ਲੱਗ ਗਈ।
ਜਹਾਜ਼ ਵਿਚ ਸਵਾਰ 112 ਯਾਤਰੀਆਂ ਵਿਚੋਂ 55 ਦੀ ਮੌਤ ਹੋ ਗਈ। ਸ਼ਿੰਦੇ ਨੇ ਇਕ ਨਿਊਜ਼ ਚੈਨਲ ਨੂੰ ਕਿਹਾ ਕਿ ਮੈਂ ਅਤੇ ਕਾਂਗਰਸ ਨੇਤਾ ਰਾਮਪ੍ਰਸਾਦ ਬੋਰਡੀਕਰ, ਸ਼ਰਦ ਪਵਾਰ ਦੇ ਪ੍ਰੋਗਰਾਮ ਲਈ ਮੁੰਬਈ ਜਾ ਰਹੇ ਸੀ। ਸਾਨੂੰ ਪੱਕੇ ਤੌਰ 'ਤੇ ਪਤਾ ਨਹੀਂ ਸੀ ਕਿ ਸਾਨੂੰ ਹਵਾਈ ਟਿਕਟ ਮਿਲੇਗੀ ਜਾਂ ਨਹੀਂ ਪਰ ਪਰਭਣੀ ਦੇ ਇਕ ਪਰਿਵਾਰ ਨੇ ਆਪਣੀਆਂ ਟਿਕਟਾਂ ਰੱਦ ਕਰ ਦਿੱਤੀਆਂ ਅਤੇ ਇਸ ਲਈ ਸਾਨੂੰ ਥਾਂ ਮਿਲ ਗਈ। ਮੈਂ ਕਿਸਮਤਵਾਲਾ ਸੀ ਕਿ ਮੈਂ ਕਾਕਪਿਟ ਦੇ ਨੇੜੇ ਬੈਠਾ ਸੀ। ਸ਼ਿੰਦੇ ਨੇ ਕਿਹਾ ਕਿ ਬੋਰਡੀਕਰ ਅਤੇ ਮੈਨੂੰ ਪਿੱਛੇ ਦੀ ਸੀਟ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਅਸੀਂ ਕਾਕਪਿਟ ਕੋਲ ਬੈਠਣਾ ਪਸੰਦ ਕੀਤਾ। ਅਸੀਂ ਬਚ ਗਏ ਪਰ ਪਿੱਛੇ ਦੇ ਹਿੱਸੇ ਵਿਚ ਬੈਠੇ ਅੱਗ ਵਿਚ ਝੁਲਸ ਕੇ ਮਰ ਗਏ।
ਆਪਣਾ ਘਰ ਬਣਾਉਣ ਦਾ ਦੇਖ ਰਹੇ ਲੋਕਾਂ ਲਈ ਖ਼ਾਸ ਖ਼ਬਰ, ਸ਼ੁਰੂ ਹੋਈ ਨਵੀਂ ਸਕੀਮ
NEXT STORY