ਨੈਸ਼ਨਲ ਡੈਸਕ : ਭਾਰਤੀ ਵਾਯੂ ਸੈਨਾ (IAF) ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਫਲਾਈਦੁਬਈ ਦੀ ਫਲਾਇਟ FZ1073 ਵਿੱਚ ਕਾਕਪਿਟ ਹਮਲੇ ਦੌਰਾਨ ਬਹਾਦਰੀ ਦਿਖਾਉਣ ਲਈ ਕੈਪਟਨ ਸਮਿਤ ਮਛਾਰ ਦੀ ਪੁਰਜ਼ੋਰ ਸ਼ਲਾਘਾ ਕੀਤੀ ਹੈ। ਵਾਯੂ ਸੈਨਾ ਮੁਖੀ ਨੇ ਕਿਹਾ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੇ ਬਾਵਜੂਦ ਕੈਪਟਨ ਮੱਛਾਰ ਨੇ ਜ਼ਬਰਦਸਤ ਸਰੀਰਕ ਅਤੇ ਮਾਨਸਿਕ ਮਜ਼ਬੂਤੀ ਦਿਖਾਈ, ਜੋ ਕਿ ਸਾਰੇ ਹਵਾਈ ਚਾਲਕਾਂ ਲਈ ਇੱਕ ਵੱਡੀ ਪ੍ਰੇਰਨਾ ਅਤੇ ਸਿੱਖ ਹੈ।
ਜ਼ਿਕਰਯੋਗ ਹੈ ਕਿ ਇਹ ਘਟਨਾ 30 ਸਤੰਬਰ ਨੂੰ ਵਾਪਰੀ ਜਦੋਂ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ FZ1073 ਵਿੱਚ ਓਮਾਨੀ ਕੋ-ਪਾਇਲਟ ਨੇ ਕੈਪਟਨ ਸਮਿਤ ਮਛਾਰ 'ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਤੋਂ ਬਾਅਦ ਜਹਾਜ਼ ਤੇਜ਼ੀ ਨਾਲ ਹੇਠਾਂ ਵੱਲ ਡਿੱਗਣ ਲੱਗਾ, ਜਿਸ ਨਾਲ ਹਵਾਈ ਜਹਾਜ਼ ਵਿੱਚ ਹੰਗਾਮੀ ਅਤੇ ਖ਼ਤਰਨਾਕ ਸਥਿਤੀ ਪੈਦਾ ਹੋ ਗਈ।
ਜਾਨਾਂ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੇ ਬਾਵਜੂਦ ਕੈਪਟਨ ਮਛਾਰ ਨੇ ਹਿੰਮਤ ਨਹੀਂ ਹਾਰੀ ਅਤੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਵਿੱਚ ਕਾਮਯਾਬ ਰਹੇ। ਇਸ ਨਾਲ ਬਾਕੀ ਕਰੂ ਮੈਂਬਰਾਂ ਅਤੇ ਯਾਤਰੀਆਂ ਨੂੰ ਅੰਦਰ ਆ ਕੇ ਹਮਲਾਵਰ ਨੂੰ ਕਾਬੂ ਕਰਨ ਵਿੱਚ ਮਦਦ ਮਿਲੀ। ਇਸ ਤੋਂ ਬਾਅਦ ਜਹਾਜ਼ ਦਾ ਰਸਤਾ ਬਦਲ ਕੇ ਸਾਊਦੀ ਅਰਬ ਦੇ ਤਬੂਕ ਹਵਾਈ ਅੱਡੇ 'ਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ।
ਕੈਪਟਨ ਮਛਾਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਆਪਣੀਆਂ ਸੱਟਾਂ ਤੋਂ ਉੱਬਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਸਪਤਾਲ ਵਿੱਚੋਂ ਵੀਡੀਓ ਕਾਲ ਰਾਹੀਂ ਕੈਪਟਨ ਮੱਛਾਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀ ਦਿਲੇਰੀ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਵੀ ਉਨ੍ਹਾਂ ਦੀ ਇਸ ਜਾਂਬਾਜ਼ੀ ਦੀ ਤਾਰੀਫ਼ ਕੀਤੀ।
Nestle ਦੇ ਇਕ ਹੋਰ ਡੇਅਰੀ ਉਤਪਾਦ ਦਾ ਸੈਂਪਲ ਹੋ ਗਿਆ ਫੇਲ੍ਹ, FSSAI ਨੇ ਵਿਕਰੀ ਰੋਕਣ ਦਾ ਦਿੱਤਾ ਨਿਰਦੇਸ਼
NEXT STORY