ਨੈਸ਼ਨਲ ਡੈਸਕ- ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨੇ ਅੱਜ ਯਾਨੀ ਵੀਰਵਾਰ ਨੂੰ ਦੇਸ਼ ਨੂੰ ਭਰੋਸਾ ਦਿੱਤਾ ਕਿ ਹਵਾਈ ਫੌਜ ਦੇਸ਼ ਦੀਆਂ ਹਵਾਈ ਸਰਹੱਦਾਂ ਦੇ ਦਿਨ-ਰਾਤ ਰੱਖਿਆ ਕਰਨ ਅਤੇ ਕਿਸੇ ਵੀ ਸਥਿਤੀ ਨਾਲ ਮਜ਼ਬੂਤੀ ਨਾਲ ਨਜਿੱਠਣ ਲਈ ਤਿਆਰ ਹੈ। ਏਅਰ ਚੀਫ਼ ਮਾਰਸ਼ਲ ਭਦੌਰੀਆ ਨੇ ਹਵਾਈ ਫੌਜ ਦੇ 88ਵੇਂ ਸਥਾਪਨਾ ਦਿਵਸ 'ਤੇ ਹਵਾਈ ਫੌਜੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਧਿਆਨ 'ਚ ਰੱਖਦੇ ਹੋਏ ਖ਼ੁਦ ਨੂੰ ਇਕ ਅਜਿਹੇ ਰੂਪ 'ਚ ਬਦਲਣਾ ਹੈ, ਜੋ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰ ਸਕੇ।
ਹਵਾਈ ਫੌਜ ਮੁਖੀ ਨੇ ਕਿਹਾ ਕਿ ਖੇਤਰ 'ਚ ਗੁਆਂਢੀਆਂ ਦੀਆਂ ਵਧਦੀਆਂ ਇੱਛਾਵਾਂ ਤੋਂ ਪੈਦਾ ਖ਼ਤਰੇ ਅਤੇ ਚੁਣੌਤੀ ਨਾਲ ਨਜਿੱਠਣ ਲਈ ਹਵਾਈ ਫੌਜ ਪੂਰੀ ਤਰ੍ਹਾਂ ਨਾਲ ਤਿਆਰ ਹੈ। ਪਿਛਲੇ ਦਿਨੀਂ ਜ਼ਰੂਰਤ ਪੈਣ 'ਤੇ ਫੋਰਸ ਨੇ ਤੁਰੰਤ ਜ਼ਰੂਰੀ ਕਾਰਵਾਈ ਕਰ ਕੇ ਆਪਣੀ ਸਮਰੱਥਾ ਅਤੇ ਸੰਚਾਲਨ ਕੁਸ਼ਲਤਾ ਦਿਖਾਈ। ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਹਵਾਈ ਫੌਜ ਕਿਸੇ ਵੀ ਸਥਿਤੀ ਅਤੇ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਹ ਸਮੇਂ ਦੀ ਜ਼ਰੂਰਤ ਹੈ ਕਿ ਹਵਾਈ ਫੌਜ ਹਰ ਤਰ੍ਹਾਂ ਨਾਲ ਮਜ਼ਬੂਤ ਬਣੇ ਅਤੇ ਚੁਣੌਤੀਆਂ ਦੀਆਂ ਕਸੌਟੀਆਂ 'ਤੇ ਖਰ੍ਹੀ ਉਤਰੇ, ਨਾਲ ਹੀ ਆਤਮਨਿਰਭਰ ਭਾਰਤ ਲਈ ਵੀ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਨੇ ਹਵਾਈ ਫੌਜ ਦੇ ਜਾਬਾਜ਼ਾਂ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਸੇਵਾ ਸਮਰਪਣ ਲਈ ਮੈਡਲਾਂ ਨਾਲ ਸਨਮਾਨਤ ਵੀ ਕੀਤਾ।
ਭਦੌਰੀਆ ਦੇ ਸੰਬੋਧਨ ਤੋਂ ਬਾਅਦ ਹਵਾਈ ਫੌਜ ਦੇ ਵੱਖ-ਵੱਖ ਜਹਾਜ਼ਾਂ ਨੇ ਕਰਤੱਵਬਾਜ਼ੀ ਅਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਦਿੱਤਾ। ਇਸ ਮੌਕੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਅਤੇ ਥਲ ਸੈਨਾ ਮੁਖੀ ਅਤੇ ਜਲ ਸੈਨਾ ਮੁਖੀ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਹਵਾਈ ਫੌਜ ਦਿਵਸ 'ਤੇ ਹਵਾਈ ਫੌਜ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਹਵਾਈ ਫੌਜ ਦਿਵਸ 'ਤੇ ਅਸੀਂ ਆਪਣੇ ਹਵਾਈ ਯੋਧਿਆਂ, ਹਵਾਈ ਫੌਜ ਦੇ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਣ ਅਤੇ ਸਨਮਾਨ ਨਾਲ ਵਧਾਈ ਦਿੰਦੇ ਹਾਂ। ਸਾਡੀਆਂ ਹਵਾਈ ਸਰਹੱਦਾਂ ਦੀ ਰੱਖਿਆ ਕਰਨ ਅਤੇ ਆਫ਼ਤ ਦੇ ਸਮੇਂ ਰਾਹਤ ਅਤੇ ਬਚਾਅ ਮੁਹਿੰਮਾਂ ਦੇ ਪ੍ਰਸ਼ਾਸਨ ਦੇ ਸਹਿਯੋਗ ਲਈ ਰਾਸ਼ਟਰ ਹਵਾਈ ਫੌਜ ਦੇ ਯੋਗਦਾਨ ਦੇ ਪ੍ਰਤੀ ਧੰਨਵਾਦ ਜ਼ਾਹਰ ਕਰਦਾ ਹੈ।
ਕੋਰੋਨਾ ਵਿਰੁੱਧ PM ਮੋਦੀ ਦਾ 'ਜਨ ਅੰਦੋਲਨ', ਬੋਲੇ- ਜਦੋਂ ਤੱਕ ਦਵਾਈ ਨਹੀਂ, ਉਦੋਂ ਤੱਕ ਢਿੱਲ ਨਹੀਂ
NEXT STORY