ਚੇਨਈ— ਚੇਨਈ ਹੜ੍ਹ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਸ਼ਹਿਰ ਦੇ ਇਕ ਇਲਾਕੇ ਤੋਂ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਕੱਢੀ ਗਈ ਇਕ ਗਰਭਵਤੀ ਔਰਤ ਨੇ ਇੱਥੋਂ ਦੇ ਇਕ ਹਸਪਤਾਲ ਵਿਚ ਸਿਹਤਮੰਦ ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ ਹੈ। ਭਾਰਤੀ ਹਵਾਈ ਫੌਜ ਨੇ 28 ਸਾਲ ਦੀ ਦੀਪਤੀ ਵੇਲਚਮੀ ਨਾਂ ਦੀ ਔਰਤ ਨੂੰ ਬੀਤੀ 2 ਦਸੰਬਰ ਨੂੰ ਹੜ੍ਹ ਪ੍ਰਭਾਵਿਤ ਇਲਾਕੇ ਤੋਂ ਬਾਹਰ ਕੱਢਿਆ ਸੀ ਅਤੇ ਦੋ ਦਿਨ ਬਾਅਦ ਉਸ ਨੂੰ ਦਰਦਾਂ ਲੱਗਣ ਕਾਰਨ ਮੁੜ ਹੈਲੀਕਾਪਟਰ ਤੋਂ ਹੀ ਹਸਪਤਾਲ ਲੈ ਜਾਇਆ ਗਿਆ। ਦੀਪਤੀ ਨੂੰ ਪਹਿਲਾਂ ਹੜ੍ਹ ਪ੍ਰਭਾਵਿਤ ਰਾਮਪੁਰ ਇਲਾਕੇ ਤੋਂ ਬਾਹਰ ਕੱਢਿਆ ਗਿਆ ਸੀ ਅਤੇ ਇੱਥੋਂ ਤਕਰੀਬਨ 30 ਕਿਲੋਮੀਟਰ ਦੂਰ ਤਾਂਬਰਮ ਹਵਾਈ ਕੈਂਪ ਲੈ ਜਾਇਆ ਗਿਆ।
ਤਾਂਬਰਮ ਹਵਾਈ ਕੈਂਪ ਹਵਾਈ ਬਚਾਅ ਮੁਹਿੰਮਾਂ ਦੌਰਾਨ ਮੁੱਖ ਕੇਂਦਰਾਂ 'ਚੋਂ ਇਕ ਦੇ ਤੌਰ 'ਤੇ ਕੰਮ ਕਰ ਰਿਹਾ ਹੈ। ਦੀਪਤੀ ਦੇ ਪਤੀ ਕਾਰਤਿਕ ਬੇਲਚਮੀ ਨੇ ਕਿਹਾ ਕਿ ਉਸ ਦੀ ਪਤਨੀ ਨੂੰ ਹਵਾਈ ਫੌਜ ਨੇ 2 ਦਸੰਬਰ ਨੂੰ ਬਚਾਇਆ ਗਿਆ ਅਤੇ ਉਹ ਉਸ ਸਮੇਂ 9 ਮਹੀਨੇ ਦੀ ਗਰਭਵਤੀ ਸੀ। ਮੈਂ ਬੰਗਲੌਰ ਵਿਚ ਸੀ, ਜਦੋਂ ਮੈਨੂੰ ਫੋਨ ਆਇਆ ਅਤੇ ਇਸ ਦੇ ਅਗਲੇ ਦਿਨ ਮੈਂ ਤਾਂਬਰਮ ਪਹੁੰਚਿਆ। ਇਸ ਤੋਂ ਬਾਅਦ ਦੀਪਤੀ ਨੂੰ ਦਰਦਾਂ ਲੱਗ ਗਈਆਂ ਅਤੇ ਉਸ ਨੂੰ ਮੁੜ ਹੈਲੀਕਾਪਟਰ ਤੋਂ ਹੀ ਚੇਨਈ ਦੇ ਹਸਪਤਾਲ ਲੈ ਜਾਇਆ ਗਿਆ।
4 ਦਸੰਬਰ ਨੂੰ 2 ਲੜਕੀਆਂ ਦਾ ਜਨਮ ਹੋਇਆ। ਕਾਰਤਿਕ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਇੰਨੀਆਂ ਮੁਸ਼ਕਲਾਂ ਤੋਂ ਲੰਘਣ ਤੋਂ ਬਾਅਦ ਉਨ੍ਹਾਂ ਦੀਆਂ ਬੇਟੀਆਂ ਪਰੀਆਂ ਵਾਂਗ ਉਨ੍ਹਾਂ ਦੀ ਜ਼ਿੰਦਗੀ ਵਿਚ ਆਈਆਂ ਹਨ ਅਤੇ ਉਨ੍ਹਾਂ ਨੇ ਸਾਰਿਆਂ ਦੇ ਚਿਹਰੇ 'ਤੇ ਮੁਸਕਰਾਹਟ ਲੈ ਆਉਂਦੀ ਹੈ। ਹਵਾਈ ਫੌਜ ਨੇ ਪੂਰੇ ਬਚਾਅ ਮੁਹਿੰਮ 'ਚ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਭਾਵੁਕ ਹੁੰਦੇ ਹੋਏ ਕਾਰਤਿਕ ਨੇ ਹਵਾਈ ਫੌਜ ਦੀ ਤਰੀਫ ਕੀਤੀ ਅਤੇ ਕਿਹਾ, ਮੈਂ ਇਨ੍ਹਾਂ ਬਹਾਦਰਾਂ ਨੂੰ ਸਲਾਮ ਕਰਦਾ ਹਾਂ।
ਬਹੁਪੱਖੀ ਸੰਮੇਲਨ 'ਚ ਹਿੱਸਾ ਲੈਣ ਲਈ ਵਿਦੇਸ਼ ਮੰਤਰੀ ਜਾਵੇਗੀ ਪਾਕਿ, ਨਵਾਜ਼ ਸ਼ਰੀਫ ਨਾਲ ਕਰੇਗੀ ਮੁਲਾਕਾਤ
NEXT STORY