ਨਵੀਂ ਦਿੱਲੀ— ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਦੋ ਦਿਨਾਂ ਯਾਤਰਾ 'ਤੇ ਕੱਲ ਯਾਨੀ ਕਿ ਮੰਗਲਵਾਰ ਨੂੰ ਇਸਲਾਮਾਬਾਦ ਜਾਵੇਗੀ, ਜਿੱਥੇ ਉਹ ਆਪਣੇ ਹਮ ਅਹੁਦਾ ਸਰਤਾਜ ਅਜ਼ੀਜ਼ ਨਾਲ ਮੁਲਾਕਾਤ ਕਰੇਗੀ ਅਤੇ ਬਹੁਪੱਖੀ ਸੰਮੇਲਨ ਵਿਚ ਹਿੱਸਾ ਲਵੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਟਵੀਟ ਕੀਤਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸਲਾਮਾਬਾਦ 'ਚ 9 ਦਸੰਬਰ ਨੂੰ ਆਯੋਜਿਤ ਕੀਤੀ ਜਾਣ ਵਾਲੀ ਅਫਗਾਨਿਸਤਾਨ 'ਚ 5ਵੀਂ ਮੰਤਰੀ ਪੱਧਰੀ ਬੈਠਕ 'ਹਾਰਟ ਆਫ ਏਸ਼ੀਆ ਵਿਚ ਭਾਰਤੀ ਵਫਦ ਦੀ ਅਗਵਾਈ ਕਰੇਗੀ।
ਸੁਸ਼ਮਾ ਅਜਿਹੇ ਸਮੇਂ 'ਤੇ ਪਾਕਿਸਤਾਨ ਦੀ ਯਾਤਰਾ ਕਰਨ ਜਾ ਰਹੀ ਹੈ, ਜਿਸ ਤੋਂ ਦੋ ਦਿਨ ਪਹਿਲਾਂ ਭਾਰਤ-ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦਰਮਿਆਨ ਬੈਂਕਾਕ 'ਚ ਗੱਲਬਾਤ ਹੋਈ। ਉੱਥੇ ਉਨ੍ਹਾਂ ਨੇ ਗੱਲਬਾਤ ਨੂੰ ਅੱਗੇ ਜਾਰੀ ਰੱਖਣ 'ਤੇ ਸਹਿਮਤੀ ਜ਼ਾਹਰ ਕਰਨ ਤੋਂ ਇਲਾਵਾ ਅੱਤਵਾਦ, ਜੰਮੂ-ਕਸ਼ਮੀਰ ਅਤੇ ਕਈ ਦੋ-ਪੱਖੀ ਮਾਮਲਿਆਂ 'ਤੇ ਗੱਲਬਾਤ ਕੀਤੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਵੀ ਗੱਲਬਾਤ ਕਰੇਗੀ ਅਤੇ ਬੁੱਧਵਾਰ ਨੂੰ ਅਫਗਾਨਿਸਤਾਨ 'ਚ 'ਹਾਰਟ ਆਫ ਏਸ਼ੀਆ' ਖੇਤਰੀ ਸੰਮੇਲਨ ਤੋਂ ਬਾਅਦ ਅਜੀਜ ਨਾਲ ਮੁਲਾਕਾਤ ਕਰੇਗੀ। ਪਾਕਿਸਤਾਨ ਪ੍ਰਤੀ ਦੇਸ਼ ਦੀ ਨੀਤੀ ਦੇ ਸੰਬੰਧ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 10 ਦਸੰਬਰ ਨੂੰ ਰਾਜ ਸਭਾ ਵਿਚ ਬਿਆਨ ਦੇਵੇਗੀ। ਸੰਸਦੀ ਕਾਰਜ ਮੰਤਰੀ ਮੁੱਖਤਾਰ ਅੱਬਾਸ ਨਕਵੀ ਨੇ ਜਾਣਕਾਰੀ ਰਾਜ ਸਭਾ ਵਿਚ ਦਿੱਤੀ।
ਲੋਕ ਸਭਾ 'ਚ ਗੂੰਜਿਆ ਓਡ-ਈਵਨ ਕਾਰ ਯੋਜਨਾ ਦਾ ਮੁੱਦਾ, ਵਿਰੋਧੀ ਧਿਰ ਨੇ ਰੱਖਿਆ ਆਪਣਾ ਪੱਖ
NEXT STORY