ਨਵੀਂ ਦਿੱਲੀ — ਸਰਕਾਰੀ ਏਅਰ ਲਾਈਨ ਕੰਪਨੀ ਏਅਰ ਇੰਡੀਆ ਨੇ ਬੁੱਧਵਾਰ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੇ 150 ਵੇਂ ਜਨਮ ਦਿਵਸ 'ਤੇ ਸ਼ਰਧਾਂਜਲੀ ਭੇਟ ਕਰਨ ਲਈ ਵਿਲੱਖਣ ਢੰਗ ਅਪਣਾਉਂਦੇ ਹੋਏ ਆਪਣੇ ਇਕ ਜਹਾਜ਼ ਦੀ ਟੇਲ(ਪੂਛ) ਤੇ ਬਾਪੂ ਦੇ ਚਿੱਤਰ(ਸਕੈੱਚ) ਨੂੰ ਬਣਾਇਆ ਹੈ। ਇਸ ਏ 320 ਪਰਿਵਾਰਕ ਜਹਾਜ਼ ਨੇ ਅੱਜ ਬਾਅਦ ਦੁਪਹਿਰ ਦਿੱਲੀ ਤੋਂ ਮੁੰਬਈ ਲਈ ਉਡਾਣ ਭਰੀ। ਇਸ ਦੀ ਅੱਠ ਫੁੱਟ ਚੌੜੀ ਅਤੇ 20 ਫੁੱਟ ਉੱਚੀ ਪੂਛ ਹੈ। ਬਾਪੂ ਦੀ ਮਸ਼ਹੂਰ ਡਰਾਇੰਗ ਜਹਾਜ ਦੇ ਦੋਵੇਂ ਪਾਸਿਆਂ ਵੱਲ ਜਹਾਜ਼ ਦੀ ਪੂਛ 'ਤੇ ਬਣਾਈ ਗਈ ਹੈ, ਜਿਸ ਵਿਚ ਉਹ ਗੋਡੇ ਤੱਕ ਧੋਤੀ ਪਾ ਕੇ ਸੋਟੀ ਦੇ ਸਹਾਰੇ ਚਲਦੇ ਦਿਖਾਈ ਦੇ ਰਹੇ ਹਨ। ਡਰਾਇੰਗ 11 ਫੁੱਟ ਉੱਚੀ ਅਤੇ ਇਸ ਦੀ ਚੌੜਾਈ 4.9 ਫੁੱਟ ਹੈ।
ਏਅਰ ਲਾਈਨ ਦੇ ਬੁਲਾਰੇ ਧਨੰਜੈ ਕੁਮਾਰ ਨੇ ਦੱਸਿਆ ਕਿ ਏਅਰ ਇੰਡੀਆ ਦੀ ਰੱਖ ਰਖਾਅ ਟੀਮ ਵੱਲੋਂ ਜਹਾਜ਼ ਦੀ 'ਪੂਛ' 'ਤੇ ਡਰਾਇੰਗ ਦਾ ਕੰਮ ਕੀਤਾ ਗਿਆ ਹੈ। ਜਨਰਲ ਮੈਨੇਜਰ ਮਹਿੰਦਰ ਕੁਮਾਰ ਅਤੇ ਇੰਚਾਰਜ ਸੰਜੇ ਕੁਮਾਰ ਦੀ ਟੀਮ ਨੇ ਇਸ ਉਪਰਾਲੇ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਾਰੀਆਂ ਰੈਗੂਲੇਟਰੀ ਕੋਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਸ ਵਿਲੱਖਣ ਸ਼ਰਧਾਂਜਲੀ ਦਾ ਕੰਮ ਅੱਗੇ ਵਧਾਇਆ ਗਿਆ।
ਮਨਜੀਤ ਸਿੰਘ ਜੀ. ਕੇ. ਵਲੋਂ ਨਵੀਂ ਪਾਰਟੀ ਦਾ ਐਲਾਨ
NEXT STORY