ਲਖਨਊ- ਸਮਾਜਵਾਦੀ ਪਾਰਟੀ (ਸਪਾ) ਨੇ ਆਪਣੇ ਪ੍ਰਧਾਨ ਅਖਿਲੇਸ਼ ਯਾਦਵ ਲਈ ਐੱਨ. ਐੱਸ. ਜੀ. ਦੀ ਸੁਰੱਖਿਆ ਬਹਾਲ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਸਪਾ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਚਿੱਠੀ ਲਿਖੀ ਗਈ ਹੈ। ਚਿੱਠੀ ’ਚ ਕਿਹਾ ਗਿਆ ਹੈ ਕਿ ਅਖਿਲੇਸ਼ ਯਾਦਵ ਦੀ ਜਾਨ ਨੂੰ ਖ਼ਤਰਾ ਹੈ । ਉਨ੍ਹਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਅਖਿਲੇਸ਼ ’ਤੇ ਹਮਲੇ ਦੀ ਚਿਤਾਵਨੀ ਦੇਣ ਵਾਲੇ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ। ਅਖਿਲੇਸ਼ ਨੂੰ ਇਸ ਵੇਲੇ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ। ਪਹਿਲਾਂ ਇਸ ਸੁਰੱਖਿਆ ਅਧੀਨ ਉਨ੍ਹਾਂ ਕੋਲ ਐੱਨ. ਐੱਸ. ਜੀ. ਦੇ ਕਮਾਂਡੋਜ਼ ਸਨ। ਗ੍ਰਹਿ ਮੰਤਰਾਲਾ ਨੇ ਸਮੀਖਿਆ ਤੋਂ ਬਾਅਦ ਐੱਨ. ਐੱਸ. ਜੀ. ਦੀ ਸੁਰੱਖਿਆ ਵਾਪਸ ਲੈ ਲਈ ਸੀ।
'ਇਹ ਕਿਚਨ 'ਚ, ਇਹ ਮੇਨ ਰੂਮ 'ਚ...' ਕੁੜੀ ਨੇ ਮੱਛਰ ਮਾਰ-ਮਾਰ ਭਰ ਲਈ ਕਾਪੀ, ਨਾਲ ਲਿਖ ਰੱਖੀ ਪੂਰੀ ਕੁੰਡਲੀ
NEXT STORY