ਲਖਨਊ— ਸੁਪਰੀਮ ਕੋਰਟ ਦੇ ਹੁਕਮ ਦਾ ਪਾਲਣ ਕਰਦੇ ਹੋਏ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਅਤੇ ਮੁਲਾਇਮ ਸਿੰਘ ਨੇ ਸਰਕਾਰੀ ਘਰ ਖਾਲੀ ਕਰ ਦਿੱਤਾ। ਇਸ ਤੋਂ ਪਹਿਲਾਂ ਸਾਬਕਾ ਸੀ. ਐੱਮ. ਅਖਿਲੇਸ਼ ਯਾਦਵ ਨੇ ਬੰਗਲਾ ਖਾਲੀ ਕਰਨ ਲਈ 2 ਸਾਲ ਤੱਕ ਦਾ ਸਮਾਂ ਮੰਗਿਆ ਸੀ।
ਜਾਣਕਾਰੀ ਮੁਤਾਬਕ ਕੋਰਟ ਨੇ ਪ੍ਰਦੇਸ਼ ਦੇ ਸਾਰੇ ਸਾਬਕਾ ਸੀ. ਐੱਮ. ਨੂੰ 1 ਜੂਨ ਤੱਕ ਬੰਗਲਾ ਖਾਲੀ ਕਰਨ ਲਈ ਕਿਹਾ ਸੀ। ਇਸ ਸਿਲਸਿਲੇ 'ਚ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਬੀਤੇ ਸੋਮਵਾਰ ਨੂੰ ਸੁਪਰੀਮ ਕੋਰਟ ਪਹੁੰਚੇ। ਉਨ੍ਹਾਂ ਨੇ ਮੋਹਲਤ ਮੰਗਣ ਲਈ ਪਟੀਸ਼ਨ ਦਾਇਰ ਕਰ ਦਿੱਤੀ ਸੀ ਪਰ ਦੋਵੇਂ ਪਿਤਾ-ਪੁਤਰ ਨੇ ਬੰਗਲਾ ਖਾਲੀ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਬੰਗਲਾ ਖਾਲੀ ਕਰਨ ਦੀ ਕਤਾਰ 'ਚ ਬਸਪਾ ਸੁਪਰੀਮੋ ਮਾਇਆਵਤੀ ਵੀ ਸੀ। ਲਖਨਊ ਦੇ ਲਾਲ ਬਹਾਦੁਰ ਸ਼ਾਸਤਰੀ ਮਾਰਗ 'ਤੇ ਸਥਿਤ ਬੰਗਲਾ ਨੰਬਰ 6 ਨੂੰ ਬੁੱਧਵਾਰ ਨੂੰ ਬਸਪਾ ਸੁਪਰੀਮੋ ਮਾਇਆਵਤੀ ਨੇ ਵੀ ਖਾਲੀ ਕਰ ਦਿੱਤਾ। ਉਨ੍ਹਾਂ ਨੇ ਬੰਗਲੇ ਦੀਆਂ ਚਾਂਬੀਆਂ ਸਪੀਡ ਪੋਸਟ ਤੋਂ ਭਿਜਵਾਈਆਂ, ਜਦਕਿ ਇਸ ਨੂੰ ਖਾਲੀ ਕਰਵਾਉਣ 'ਚ ਸੁਪਰੀਮ ਕੋਰਟ ਨੂੰ ਦਖਲ-ਅੰਦਾਜ਼ੀ ਕਰਨੀ ਪਈ।
ਦੱਸ ਦੇਈਏ ਕਿ ਮਾਇਆਵਤੀ ਨੇ ਨਿੱਜੀ ਸਚਿਵ ਮੇਵਾਲਾਲ ਗੌਤਮ ਨੇ ਦੱਸਿਆ ਕਿ ਚਾਂਬੀਆਂ ਸਪੀਡ ਪੋਸਟ ਤੋਂ ਇਸ ਲਈ ਭੇਜਣੀਆਂ ਪਈਆਂ, ਕਿਉਂਕਿ ਅਵਰ ਅਭਿਯੰਤਾ ਨੇ ਕਬਜ਼ਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕੁਝ ਦਿਨ ਪਹਿਲਾਂ ਮਾਇਆਵਤੀ ਨੇ ਬੰਗਲੇ ਦੇ ਸਾਹਮਣੇ 'ਕਾਂਸ਼ੀਰਾਮ ਜੀ ਯਾਦਗਾਰ ਵਿਸ਼ਰਮਾਲਿਆ ਸਥਾਨ' ਦਾ ਬੋਰਡ ਲਗਾ ਦਿੱਤਾ ਸੀ ਅਤੇ ਉਸ ਨੂੰ ਵਿਸ਼ਰਮਾਲਿਆ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸੁਪਰੀਮ ਕੋਰਟ ਦੇ ਅੱਗੇ ਉਨ੍ਹਾਂ ਦੀ ਇਹ ਚਾਲ ਨਾ ਚੱਲ ਸਕੀ।
ਗੁਜਰਾਤ ਤੋਂ ਮੁੰਬਈ ਸੀਰੀਅਲ ਬਲਾਸਟ ਦਾ ਦੋਸ਼ੀ ਅੱਤਵਾਦੀ ਅਹਿਮਦ ਲੰਬੂ ਗ੍ਰਿਫਤਾਰ
NEXT STORY