ਨਵੀਂ ਦਿੱਲੀ— ਦਿੱਲੀ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਸਮਰਥਨ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰੋਡ ਸ਼ੋਅ ਕੀਤਾ ਸੀ। ਇਸ ਦੌਰਾਨ ਸੁਰੇਸ਼ ਨਾਂ ਦੇ ਇਕ ਸ਼ਖਸ ਨੇ ਉਨ੍ਹਾਂ ਦੀ ਜੀਪ 'ਤੇ ਚੜ੍ਹ ਕੇ ਉਨ੍ਹਾਂ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ। ਇਸ ਘਟਨਾ 'ਤੇ ਅਰਵਿੰਦ ਕੇਜਰੀਵਾਲ ਦੇ ਸਾਬਕਾ ਸਹਿਯੋਗੀ ਕਪਿਲ ਮਿਸ਼ਰਾ ਨੇ ਟਵੀਟ ਕਰ ਹੈਰਾਨ ਕਰਨ ਵਾਲੀ ਟਿੱਪਣੀ ਕੀਤੀ। ਉਨ੍ਹਾਂ ਲਿਖਿਆ, 'ਸਾਰੀ ਦਿੱਲੀ ਨੂੰ ਪਤਾ ਸੀ ਕਿ ਕੇਜਰੀਵਾਲ ਖੁਦ ਨੂੰ ਕੁੱਟਵਾਉਣਗੇ। ਰੋਡ ਸ਼ੋਅ ਫਲਾਪ, ਜਨਤਾ ਗਾਇਬ ਤੇ ਨਾਟਕ ਸ਼ੁਰੂ। ਜਨਤਾ ਕੇਜਰੀਵਾਲ ਨੂੰ ਈ.ਵੀ.ਐੱਮ. ਦਾ ਬਟਨ ਦਬਾ ਕੇ ਕੁੱਟੇਗੀ-ਉਂਗਲੀ ਦੀ ਤਾਕਤ ਨਾਲ। ਉਦੋਂ ਤਕ ਕੇਜਰੀਵਾਲ ਖੁਦ ਨੂੰ ਕੁੱਟਵਾਉਂਦੇ ਰਹਿਣਗੇ।'
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਕਿਸੇ ਨੇ ਹਮਲਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਸਾਲ 2014 'ਚ ਦਿੱਲੀ 'ਚ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ 'ਤੇ ਹਮਲੇ ਹੋਇਆ ਸੀ। ਇਕ ਆਟੋ ਚਾਲਕ ਨੇ ਉਨ੍ਹਾਂ ਨੂੰ ਥੱਪੜ ਮਾਰਿਆ ਸੀ। ਬਾਅਦ 'ਚ ਕੇਜਰੀਵਾਲ ਉਸ ਆਟੋ ਡਰਾਇਵਰ ਦੇ ਘਰ ਗਏ ਸਨ ਤੇ ਉਸ ਨੂੰ ਫੁੱਲ ਭੇਟ ਕੀਤਾ ਸੀ। ਬਾਅਦ 'ਚ ਥੱਪੜ ਮਾਰਨ ਵਾਲੇ ਆਟੋ ਚਾਲਕ ਨੇ ਸੀ.ਐੱਮ. ਕੇਜਰੀਵਾਲ ਤੋਂ ਮੁਆਫੀ ਮੰਗੀ ਸੀ।
ਜਾਣੋ ਕਿਸ ਦੇਸ਼ ਕੋਲ ਹੈ ਕਿੰਨਾਂ ਸੋਨਾ, ਇਹ ਹੈ ਭਾਰਤ ਦਾ ਰੈਂਕ
NEXT STORY