ਜੰਮੂ/ਸ਼੍ਰੀਨਗਰ (ਕਮਲ)— ਇਕ ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਅਮਰਨਾਥ ਯਾਤਰਾ 'ਚ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਪੂਰੇ ਮਾਰਗ 'ਚ ਇੰਟਰਨੈੱਟ ਦੀ 3ਜੀ ਸਪੀਡ ਦੀ ਸਹੂਲਤ ਪ੍ਰਾਪਤ ਹੋਵੇਗੀ। ਰਾਜਪਾਲ ਸੱਤਿਆਪਾਲ ਦੇ ਨਿਰਦੇਸ਼ਾਂ 'ਤੇ ਸ਼੍ਰੀ ਅਮਰਨਾਥਜੀ ਸ਼ਰਾਇਣ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਉਮੰਗ ਨਰੂਲਾ ਨੇ ਯਾਤਰਾ 2019 ਲਈ ਦੂਰਸੰਚਾਰ ਸੰਪਰਕ ਯਕੀਨੀ ਕਰਨ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਬੈਠਕ ਕੀਤੀ। ਸ਼ਰਾਇਣ ਬੋਰਡ ਦੇ ਅਧਿਕਾਰੀ ਨੇ ਭਾਰਤ ਸੰਚਾਰ ਨਿਗਮ ਲਿਮਟਿਡ ਤੋਂ ਇਹ ਯਕੀਨੀ ਕਰਨ ਦੀ ਅਪੀਲ ਕੀਤੀ ਕਿ 20 ਜੂਨ 2019 ਤੱਕ ਦੂਰਸੰਚਾਰ ਕਨੈਕਟੀਵਿਟੀ ਦੀਆਂ ਸਾਰੀਆਂ ਸਹੂਲਤਾਂ ਪੂਰੀਆਂ ਕਰ ਲਈਆਂ ਜਾਣ।
ਬੀ.ਐੱਸ.ਐੱਨ.ਐੱਲ. ਨੇ ਸੂਚਿਤ ਕੀਤਾ ਕਿ ਯਾਤਰਾ ਲਈ ਉਨ੍ਹਾਂ ਕੋਲ ਉਪਲੱਬਧ ਬੁਨਿਆਦੀ ਢਾਂਚੇ 'ਚ ਸੁਧਾਰ ਕੀਤਾ ਜਾਵੇਗਾ ਅਤੇ ਸਾਰੇ ਕੈਂਪ ਮਾਰਗਾਂ ਤੋਂ ਲੈ ਕੇ ਪਵਿੱਤਰ ਗੁਫਾ ਤੱਕ 3ਜੀ/ਹਾਈ ਸਪੀਡ ਪੈਕੇਟ ਐਕਸੈੱਸ (ਐੱਚ) ਸੇਵਾ ਨੂੰ ਯਕੀਨੀ ਕੀਤਾ ਜਾਵੇਗਾ। ਇਸ ਦੌਰਾਨ ਦੱਸਿਆ ਗਿਆ ਕਿ ਜੰਮੂ-ਕਸ਼ਮੀਰ ਦੇ ਪ੍ਰਵੇਸ਼ ਦਵਾਰ ਨਗਰ ਜੰਮੂ ਬੇਸ ਕੈਂਪ, ਬਾਲਟਾਲ, ਚੰਦਨਵਾੜੀ, ਕੱਚੀ ਛਾਉਣੀ ਕਸਟਰ ਕੇਅਰ ਸਰਵਿਸ ਸੈਂਚਰ ਜੰਮੂ ਅਤੇ ਤ੍ਰਿਕੁਟਾ ਨਗਰ ਕਸਟਮਰ ਸਰਵਿਸ ਸੈਂਟਰ 'ਚ ਪ੍ਰੀ-ਲੋਡਿਡ ਸਿਮ ਕਾਰਡ ਉਪਲੱਬਧ ਕਰਵਾਏ ਜਾਣਗੇ।
ਗੂਗਲ ਸਰਚ 'ਤੇ ਮੋਦੀ ਨੇ ਰਾਹੁਲ ਨੂੰ ਪਛਾੜਿਆ, ਮਾਇਆਵਤੀ ਵੀ ਬਣੀ ਲੋਕਾਂ ਦੀ ਪਸੰਦ
NEXT STORY